ਨਈ ਦੁਨੀਆ, ਨਵੀਂ ਦਿੱਲੀ : ਸਾਲ 2020 ਦੇ ਅੰਤਿਮ ਮਹੀਨੇ 'ਚ ਬੈਂਕਾਂ 'ਚ ਕਈ ਛੁੱਟੀਆਂ ਰਹਿਣਗੀਆਂ ਇਸਲਈ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਇਨ੍ਹਾਂ ਸਮੇਂ ਦੇ ਰਹਿੰਦਿਆਂ ਪਹਿਲਾਂ ਹੀ ਕਰ ਲੈਣਾ ਚਾਹੀਦਾ। ਸਾਲ ਦੇ ਆਖਿਰੀ ਮਹੀਨੇ ਦਸੰਬਰ 'ਚ ਕੁੱਲ 14 ਦਿਨਾਂ ਦੀ ਛੁੱਟੀਆਂ ਰਹਿਣਗੀਆਂ, ਅਜਿਹੇ 'ਚ ਕਈ ਬੈਂਕ ਗਾਹਕਾਂ ਦੇ ਕੰਮ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ 14 ਦਿਨਾਂ ਦੀ ਛੁੱਟੀ ਦੇਸ਼ ਦੇ ਸਾਰੇ ਬੈਂਕਾਂ 'ਚ ਨਹੀਂ ਰਹੇਗੀ। ਇਹ ਛੁੱਟੀਆਂ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਦਿਨ ਰਹਿਣਗੀਆਂ। ਕੁਝ ਸੂਬਿਆਂ 'ਚ ਸਥਾਨਕ ਤਿਉਹਾਰ ਦੇ ਆਧਾਰ 'ਤੇ ਬੈਂਕਾਂ 'ਚ ਛੁੱਟੀਆਂ ਐਲਾਨ ਕੀਤੀਆਂ ਗਈਆਂ ਹਨ। ਜੇ ਤੁਹਾਨੂੰ ਵੀ ਦਸੰਬਰ ਮਹੀਨੇ 'ਚ ਬੈਂਕ ਨਾਲ ਜੁੜੇ ਕੁਝ ਵਿਸ਼ੇਸ਼ ਕੰਮ ਹੈ ਤਾਂ ਸੂਬੇ ਦੇ ਹਿਸਾਬ ਨਾਲ ਬੈਂਕ 'ਚ ਹੋਣ ਵਾਲੀ ਛੁੱਟੀ ਦੇ ਬਾਰੇ ਜ਼ਰੂਰ ਪਤਾ ਕਰ ਲੈਣਾ ਚਾਹੀਦਾ।

3 ਦਸੰਬਰ ਤੋਂ ਹੋਵੇਗੀ ਛੁੱਟੀ ਦੀ ਸ਼ੁਰੂਆਤ

ਦਸੰਬਰ ਮਹੀਨੇ 'ਚ ਬੈਂਕ ਛੁੱਟੀ ਦੀ ਸ਼ੁਰੂਆਤ 3 ਦਸੰਬਰ ਤੋਂ ਹੋਵੇਗੀ। 3 ਦਸੰਬਰ ਨੂੰ ਕਨਕਦਾਸ ਜੈਅੰਤੀ ਤੇ ਫੇਸਟ ਆਫ ਸੇਂਟ ਫ੍ਰਾਂਸਿਸ ਜੇਵੀਅਰ ਹੈ। 3 ਦਸੰਬਰ ਤੋਂ ਬਾਅਦ 6 ਤਾਰੀਕ ਨੂੰ ਐਤਵਾਰ ਹੋਣ ਕਾਰਨ ਦੇਸ਼ਭਰ 'ਚ ਬੈਂਕ ਦੀ ਹਫ਼ਤਾਵਰੀ ਛੁੱਟੀ ਹੋਵੇਗੀ। ਇਸ ਤੋਂ ਬਾਅਦ 12 ਦਸੰਬਰ ਨੂੰ ਮਹੀਨੇ ਦਾ ਦੂਜਾ ਸ਼ਨਿਚਰਵਾਰ ਹੈ, ਇਸਲਈ ਬੈਂਕ 'ਚ ਹਫ਼ਤਾਵਰੀ ਛੁੱਟੀ ਰਹੇਗੀ। ਇਸ ਤੋਂ ਬਾਅਦ 13 ਤਾਰੀਕ ਨੂੰ ਐਤਵਾਰ ਹੋਣ ਕਾਰਨ ਹਫ਼ਤਾਵਾਰੀ ਛੁੱਟੀ ਰਹੇਗੀ।

ਦੋ ਦਿਨ ਹੋਵੇਗੀ ਕ੍ਰਿਸਮਸ ਦੀ ਛੁੱਟੀ

ਦਸੰਬਰ ਮਹੀਨੇ 'ਚ ਦੋ ਦਿਨ ਕ੍ਰਿਸਮਸ ਦੀ ਵੀ ਛੁੱਟੀ ਰਹੇਗੀ। 24 ਦਸੰਬਰ ਤੇ 25 ਦਸੰਬਰ ਨੂੰ ਕ੍ਰਿਸਮਸ ਦੀ ਛੁੱਟੀ ਰਹੇਗੀ। ਨਾਲ ਹੀ 26 ਦਸੰਬਰ ਨੂੰ ਮਹੀਨੇ ਦਾ ਚੌਥਾ ਸ਼ਨਿਚਰਵਾਰ ਹੋਣ ਕਾਰਨ ਹਫ਼ਤਾਵਰੀ ਛੁੱਟੀ ਰਹੇਗੀ ਤੇ 27 ਦਸੰਬਰ ਨੂੰ ਐਤਵਾਰ ਹੋਣ ਕਾਰਨ ਹਫ਼ਤਾਵਰੀ ਛੁੱਟੀ ਰਹੇਗੀ। ਉੱਥੇ 30 ਦਸੰਬਰ ਨੂੰ ਯੂ ਕੀਅੰਗ ਨਾਂਗਬਾਹ ਤੇ 31 ਦਸੰਬਰ ਨੂੰ ਈਅਰਜ਼ ਈਵ ਹੋਣ ਕਾਰਨ ਵੀ ਕੁਝ ਸੂਬਿਆਂ 'ਚ ਛੁੱਟੀਆਂ ਰਹਿਣਗੀਆਂ।

Posted By: Amita Verma