ਨਵੀਂ ਦਿੱਲੀ, ਜੇਐੱਨਐੱਨ: ਭਾਰਤੀ ਰਿਜ਼ਰਵ ਬੈਂਕ ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਈਐੱਮਆਈ ਦਾ ਭੁਗਤਾਨ ਕਰਨ 'ਚ ਰਾਹਤ ਦੇਣ ਦੀ ਇਜਾਜ਼ਤ ਦੇ ਸਕਦੀ ਹੈ। ਪੂਰੇ ਦੇਸ਼ 'ਚ ਬੁੱਧਵਾਰ ਦਾ 21 ਦਿਨ ਦਾ ਪੂਰਨ ਲਾਕਡਾਊਨ ਲਾਗੂ ਹੈ। ਇਸ ਲਾਕਡਾਊਨ 'ਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਕੰਮਕਾਰ ਠੱਪ ਹਨ। ਸਨਅਤ ਤੇ ਵਪਾਰਕ ਸਰਗਰਮੀਆਂ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਨਾਲ ਤੇ ਲੋਕਾਂ ਦੇ ਆਪਣੇ ਘਰਾਂ 'ਚ ਹੀ ਬੰਦ ਰਹਿਣ ਨਾਲ ਉਨ੍ਹਾਂ ਨੂੰ ਆਪਣੀ ਈਐੱਮਆਈ ਚੁਕਾਉਣ 'ਚ ਸਮੱਸਿਆ ਹੋ ਸਕਦੀ ਹੈ। ਇਸ ਨੂੰ ਦੇਖਦੇ ਹੋਏ ਆਰਬੀਆਈ ਬੈਂਕਾਂ ਨੂੰ ਇਹ ਇਜਾਜ਼ਤ ਦੇ ਸਕਦੀ ਹੈ ਕਿ ਆਪਣੇ ਗਾਹਕਾਂ ਨੂੰ ਸਮੇਂ 'ਤੇ ਈਐੱਮਆਈ ਚੁਕਾਉਣ 'ਚ ਕੁਝ ਰਾਹਤ ਦੇਵੇ।

ਇਕ ਬੈਂਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, 'ਇਸ ਦੇ ਲਈ ਮੰਗ ਕੀਤੀ ਜਾ ਰਹੀ ਹੈ। ਇਸ 'ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਕੁਝ ਵਿਵਸਥਾ ਕੀਤੇ ਜਾਣ ਦੀ ਜ਼ਰੂਰਤ ਹੈ। ਆਈਬੀਏ ਪਹਿਲਾਂ ਹੀ ਆਰਬੀਆਈ ਨਾਲ ਇਸ ਮੁੱਦੇ 'ਤੇ ਚਰਚਾ ਕਰ ਚੁੱਕਾ ਹੈ। ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।' ਬੈਂਕਰ ਨੇ ਕਿਹਾ ਕਿ ਈਐੱਮਆਈ 'ਚ ਦੇਰੀ ਦਾ ਮੁੱਦਾ ਸਰਕਾਰ ਦੇ ਧਿਆਨ 'ਚ ਹੈ।

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਸਾਲ ਜੂਨ ਤਕ ਕਿਸੇ ਵੀ ਤਰ•ਾਂ ਦੇ ਏਟੀਐੱਮ ਤੋਂ ਪੈਸੇ ਕਢਾਉਣ 'ਚ ਲੱਗਣ ਵਾਲੀ ਫੀਸ ਤੋਂ ਛੋਟ ਦਿੱਤੀ ਹੈ। ਨਾਲ ਹੀ ਬੈਂਕ ਖ਼ਾਤੇ 'ਚ ਘੱਟ ਤੋਂ ਘੱਟ ਰਾਸ਼ੀ ਰੱਖਣ ਵਾਲੇ ਨਿਯਮ ਤੋਂ ਵੀ ਇਸ ਮਿਆਦ ਦੌਰਾਨ ਛੋਟ ਦਿੱਤੀ ਗਈ ਹੈ।

Posted By: Amita Verma