ਜੇਐੱਨਐੱਨ, ਰਾਂਚੀ : Bank Closed Today : ਸ਼ੁੱਕਰਵਾਰ ਤੋਂ ਐਤਵਾਰ ਤਕ ਲਗਾਤਾਰ ਤਿੰਨ ਦਿਨ ਬੈਂਕਾਂ 'ਚ ਛੁੱਟੀ ਰਹੇਗੀ। ਸ਼ੁੱਕਰਵਾਰ ਨੂੰ ਗੁੱਡ ਫ੍ਰਾਈਡੇ ਕਾਰਨ ਬੈਂਕ ਬੰਦ ਰਹਿਣਗੇ, ਉੱਥੇ ਹੀ ਦੂਸਰੇ ਸ਼ਨਿਚਰਵਾਰ ਦੀ ਵਜ੍ਹਾ ਨਾਲ 11 ਨੂੰ ਬੈਂਕਾਂ 'ਚ ਛੁੱਟੀ ਹੈ ਜਦਕਿ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਕਾਰਨ ਬੈਂਕ ਬ੍ਰਾਂਚਾਂ ਬੰਦ ਰਹਿਣਗੀਆਂ। ਲਗਾਤਾਰ ਤਿੰਨ ਦਿਨਾਂ ਤਕ ਬੈਂਕਾਂ ਦੇ ਬੰਦ ਰਹਿਣ ਕਾਰਨ ਔਰਤਾਂ ਨੂੰ ਜ਼ਿਆਦਾ ਪਰੇਸ਼ਾਨੀ ਹੋਵੇਗੀ। ਅੱਜਕਲ੍ਹ ਬੈਂਕਾਂ 'ਚ ਜਨਧਨ ਖਾਤੇ 'ਚ ਔਰਤ ਲਾਭਪਾਤਰੀਆਂ ਨੂੰ ਮਿਲੇ 500 ਰੁਪਏ ਕਢਵਾਉਣ ਲਈ ਭਾਰੀ ਭੀੜ ਦੇਖੀ ਜਾ ਰਹੀ ਹੈ। ਬੈਂਕਾਂ 'ਚ ਵੱਖ-ਵੱਖ ਤਰ੍ਹਾਂ ਦੀ ਪੈਨਸ਼ਨ ਆਦਿ ਕਢਵਾਉਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਹਨ। ਤਿੰਨ ਦਿਨਾਂ ਤਕ ਬੈਂਕ ਬੰਦ ਰਹਿਣ ਨਾਲ ਔਰਤਾਂ ਦੇ ਨਾਲ ਹੀ ਬਜ਼ੁਰਗਾਂ ਆਦਿ ਦੇ ਕੰਮ ਵੀ ਪ੍ਰਭਾਵਿਤ ਹੋਣਗੇ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਜ਼ੀਰੋ ਬੈਲੇਂਸ 'ਤੇ ਖੋਲ੍ਹੇ ਗਏ ਔਰਤਾਂ ਦੇ ਖਾਤੇ 'ਚ 500 ਰੁਪਏ ਦੀ ਪਹਿਲੀ ਕਿਸ਼ਤ ਬਿਮਾਰੀ ਨਾਲ ਲੜਨ ਲਈ ਆਰਥਿਕ ਮਦਦ ਦੇ ਤੌਰ 'ਤੇ ਦਿੱਤੀ ਹੈ। ਇਹ ਪੈਸਾ ਕਢਵਾਉਣ ਲਈ ਇਨ੍ਹੀਂ ਦਿਨੀਂ ਤਮਾਮ ਬੈਂਕਾਂ 'ਚ ਸਵੇਰ ਤੋਂ ਹੀ ਔਰਤਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਸਾਰੀਆਂ ਔਰਤਾਂ ਦੇ ਖਾਤੇ 'ਚ ਇਹ ਪੈਸਾ ਤਿੰਨ ਤੋਂ 9 ਅਪ੍ਰੈਲ ਤਕ ਪਾ ਦਿੱਤਾ ਗਿਆ ਹੈ। ਔਰਤਾਂ ਨੂੰ ਮੋਦੀ ਸਰਕਾਰ ਵੱਲੋਂ ਇਹ ਆਰਥਿਕ ਮਦਦ ਤਿੰਨ ਮਹੀਨੇ ਤਕ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ 500 ਰੁਪਏ ਦੀਆਂ ਤਿੰਨ ਕਿਸ਼ਤਾਂ 'ਚ ਸਾਰੀਆਂ ਔਰਤਾਂ ਜਨਧਨ ਖਾਤੇ 'ਚ 1500 ਰੁਪਏ ਭੇਜੇ ਜਾ ਰਹੇ ਹਨ।

Posted By: Seema Anand