ਨਈ ਦੁਨੀਆ, ਨਵੀਂ ਦਿੱਲੀ : ਸ਼ਨਿਚਰਵਾਰ, ਐਤਵਾਰ ਛੁੱਟੀ ਤੇ ਸੋਮਵਾਰ, ਮੰਗਲਵਾਰ ਨੂੰ ਬੈਂਕ ਮੁਲਾਜ਼ਮਾਂ ਦੀ ਹੜਤਾਲ ਦੇ ਚੱਲਦਿਆਂ ਆਉਣ ਵਾਲੇ ਚਾਰ ਦਿਨ ਬੈਂਕ ਬੰਦ ਰਹਿਣਗੇ ਪਰ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਵਰਤਮਾਨ 'ਚ ਕਈ ਅਜਿਹੇ ਡਿਜੀਟਲ ਮਾਧਮ ਹਨ, ਜਿਨ੍ਹਾਂ ਰਾਹੀਂ ਤੁਸੀਂ ਬੈਂਕ ਨਾਲ ਜੁੜੇ ਰੋਜ਼ਮਰਾ ਦੇ ਕੰਮ ਆਸਾਨੀ ਤੋਂ ਨਿਪਟਾ ਸਕਦੇ ਹੋ। ਪੈਸੇ ਦੇ ਲੈਣਦੇਣ ਤੋਂ ਲੈ ਕੇ ਤੁਸੀਂ ਬਿਜਲੀ ਦੇ ਬਿੱਲ ਸਮੇਤ ਹੋਰ ਭੁਗਤਾਨ ਵੀ ਇਨ੍ਹਾਂ ਰਾਹੀਂ ਕਰ ਸਕਦੇ ਹੋ। ਆਓ ਜਾਣੋ ਕਿਵੇਂ ਬਿਨਾਂ ਬੈਂਕ ਜਾਏ ਤੁਸੀਂ ਨਿਪਟਾ ਸਕਦੇ ਹੋ ਆਪਣੇ ਕੰਮ।

ਆਨਲਾਈਨ ਬੈਂਕਿੰਗ : ਵਰਤਮਾਨ 'ਚ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਆਨਲਾਈਨ ਬੈਕਿੰਗ ਦੀ ਸੁਵਿਧਾ ਉਪਲਬੱਧ ਕਰਵਾ ਰਹੀ ਹੈ। ਜਿਸ ਰਾਹੀਂ ਤੁਸੀਂ ਪੈਸੇ ਟ੍ਰਾਂਜੈਕਸ਼ਨ, ਖਾਤੇ ਦਾ ਬੈਲੰਸ, ਸ਼ਾਪਿੰਗ ਕਰ ਸਕਦੇ ਹੋ, ਕ੍ਰੇਡਿਟ ਕਾਰਡ ਦੇ ਬਿੱਲ, ਆਰਡੀ ਜਾਂ ਐੱਫਡੀ ਵੀ ਕਰ ਸਕਦੇ ਹੋ। ਤੁਸੀਂ ਆਪਣੇ ਦਸਤਖ਼ਤ ਵੀ ਅਪਡੇਟ ਕਰ ਸਕਦੇ ਹੋ।

ਕੈਸ਼ ਇਨ ਮੋਬਾਈਲ ਫੈਸਿਲਿਟੀ : ਬੈਂਕਾਂ ਦੇ ਐਪ 'ਚ ਕੈਸ਼ ਆਨ ਮੋਬਾਈਲ ਫੈਸਿਲਿਟੀ ਦੀ ਆਪਸ਼ਨ ਕਲਿੱਕ ਕਰਨ 'ਤੇ ਇਕ ਓਟੀਪੀ ਜਨਰੇਟ ਹੁੰਦਾ ਹੈ। ਇਸ ਓਟੀਪੀ ਨੂੰ ਏਟੀਐੱਮ 'ਚ ਐਂਟਰ ਕਰਨ 'ਤੇ ਬਿਨਾਂ ਏਟੀਐੱਮ ਕਾਰਡ ਦੇ ਤੁਸੀਂ ਕੈਸ਼ ਵਿਡਰੋ ਕਰ ਸਕਦੇ ਹੋ।

ਏਟੀਐੱਮ : ਏਟੀਐੱਮ ਕਾਰਡ ਰਾਹੀਂ ਤੁਸੀਂ ਆਪਣੇ ਘਰ ਦੇ ਕੋਲ ਬਣੇ ਕਿਸੇ ਵੀ ਏਟੀਐੱਮ 'ਚ ਜਾ ਕੇ ਕੈਸ਼ ਕੱਢ ਸਕਦੇ ਹੋ।

ਐਪ : ਨੋਟਬੰਦੀ ਤੋਂ ਬਾਅਦ ਭੀਮ ਐਪ, ਫੋਨ-ਪੇਅ, ਗੂਗਲ ਪੇਅ ਵਰਗੇ ਕਈ ਐਪ ਦਾ ਚਲਣ ਵੱਧ ਗਿਆ ਹੈ। ਜਿਨ੍ਹਾਂ ਰਾਹੀਂ ਤੁਸੀਂ ਕੋਈ ਵੀ ਸਾਮਾਨ ਖਰੀਦਦਾਰੀ ਕਰ ਸਕਦੇ ਹੋ। ਨਾਲ ਹੀ ਇਨ੍ਹਾਂ ਐਪ ਰਾਹੀਂ ਤੁਸੀਂ ਪੈਸਾ ਵੀ ਟ੍ਰਾਂਸਫਰ ਕਰ ਸਕਦੇ ਹੋ।

ਯੂਪੀਆਈ : ਇਹ ਇਕ ਹਾਈਟੈਕ ਐਪ ਹੈ। ਇਸ 'ਚ ਤੁਸੀਂ ਕਿਸੇ ਦਾ ਵੀ ਨੰਬਰ ਪਾ ਕੇ ਕਿਊਆਰ ਕੋਡ ਸਕੈਨ ਕਰ ਕੇ ਸਿਰਫ਼ ਦੋ ਤੋਂ ਤਿੰਨ ਸੈਕੰਡ 'ਚ ਪੈਸਾ ਟ੍ਰਾਂਸਫਰ ਕਰ ਸਕਦੇ ਹੋ। ਇਸ 'ਚ ਤੁਹਾਨੂੰ ਟ੍ਰਾਂਜੈਕਸ਼ਨ ਦੀ ਪੂਰੀ ਹਿਸਟ੍ਰੀ ਵੀ ਮਿਲ ਜਾਂਦੀ ਹੈ। ਨਾਲ ਹੀ ਸੋਨਾ ਜਾਂ ਹੋਰ ਕਿਸੇ ਸਾਮਾਨ ਦੀ ਖਰੀਦੀ ਵਿਕਰੀ ਵੀ ਇਸ ਰਾਹੀਂ ਹੋ ਸਕਦੀ ਹੈ।

ਯੂਓਨੋ : ਇਹ ਐੱਸਬੀਆਈ ਦੀ ਐਪ ਹੈ। ਇਸ ਰਾਹੀਂ ਤੁਸੀਂ ਲੋਨ ਸਟੇਟਸ ਜਾ ਸਕਦੇ ਹੋ। ਸਟਾਕ ਖਰੀਦਣ ਨਾਲ ਹੀ ਇਸ ਨਾਲ ਤੁਸੀਂ ਡਿਮੇਟ ਜਾਂ ਬੈਂਕ ਖਾਤਾ ਵੀ ਖੋਲ੍ਹ ਸਕਦੇ ਹੋ।

Posted By: Amita Verma