ਨਵੀਂ ਦਿੱਲੀ, ਆਈਏਐੱਨਐੱਸ : ਅਗਲੇ ਹਫ਼ਤੇ ਬੈਂਕਿੰਗ ਸੇਵਾਵਾਂ 'ਚ ਰੁਕਾਵਟ ਆ ਸਕਦੀ ਹੈ ਕਿਉਂਕਿ ਦੋ ਬੈਂਕ ਯੂਨੀਅਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ 22 ਅਕਤੂਬਰ ਨੂੰ 24 ਘੰਟੇ ਦੀ ਹੜਤਾਲ ਕਰਨਗੇ। ਬੈਂਕ ਯੂਨੀਅਨ ਹਾਲ ਹੀ 'ਚ ਹੋਏ ਬੈਂਕਾਂ ਦਾ ਰਲੇਵਾਂ ਤੇ ਘੱਟਦੀ ਜਮ੍ਹਾ ਦਰਾਂ ਦਾ ਵਿਰੋਧ ਕਰ ਰਹੇ ਹਨ। ਦੋ ਯੂਨੀਅਨ-ਆਲ ਇੰਡੀਆ ਬੈਂਕ ਇੰਪਲਾਇਜ਼ ਐਸੋਸੀਏਸ਼ਨ ਤੇ (ਏਆਈਬੀਈਏ) ਤੇ ਬੈਂਕ ਇੰਪਲਾਈ ਆਫ ਇੰਡੀਆ (ਬੀਈਐੱਫਆਈ) ਨੇ ਇੰਡੀਅਨ ਬੈਂਕਜ਼ ਐਸੋਸੀਏਸ਼ਨ ਨੂੰ ਇਕ ਨੋਟਿਸ ਰਾਹੀਂ ਸੂਚਿਤ ਕੀਤਾ ਹੈ ਕਿ ਉਹ 22 ਅਕਤੂਬਰ ਦੀ ਸਵੇਰ 6 ਵਜੇ ਤੋਂ ਲੈ 23 ਅਕਤੂਬਰ ਦੀ ਸਵੇਰ 6 ਵਜੇ ਤਕ ਹੜਤਾਲ ਕਰਨਗੇ।

ਭਾਰਤੀ ਸਟੇਟ ਬੈਂਕ ਨੇ ਪਹਿਲਾਂ ਹੀ ਕਿਹਾ ਹੈ ਕਿ ਉਸ 'ਤੇ ਇਸ ਹੜਤਾਲ ਦਾ ਅਸਰ ਬਹੁਤ ਘੱਟ ਹੋਵੇਗਾ ਕਿਉਂਕਿ ਉਸ ਦੇ ਜ਼ਿਆਦਾਤਰ ਕਰਮਚਾਰੀ ਹੜਤਾਲ ਕਰਨ ਵਾਲੇ ਯੂਨੀਅਨਾਂ ਦੇ ਮੈਂਬਰ ਨਹੀਂ ਹਨ। ਐੱਸਬੀਆਈ ਨੇ ਨੋਟਿਸ 'ਚ ਕਿਹਾ ਹੈ, 'ਹੜਤਾਲ 'ਚ ਭਾਗ ਲੈਣ ਵਾਲੇ ਯੂਨੀਅਨਾਂ 'ਚ ਸਾਡੇ ਬੈਂਕ ਕਰਮਚਾਰੀਆਂ ਦੀ ਮੈਂਬਰਸ਼ਿਪ ਕਾਫੀ ਘੱਟ ਹੈ, ਇਸ ਲਈ ਓਪਰੇਟਿੰਗ 'ਤੇ ਹੜਤਾਲ ਦਾ ਅਸਰ ਬਹੁਤ ਘੱਟ ਹੋਵੇਗਾ।' ਬੈਂਕ ਨੇ ਇਹ ਵੀ ਕਿਹਾ ਹੈ ਕਿ ਪ੍ਰਸਤਾਵਿਤ ਹੜਤਾਲ ਨਾਲ ਹੋਣ ਵਾਲੇ ਨੁਕਸਾਨ ਦਾ ਅਜੇ ਤਕ ਕੋਈ ਹਿਸਾਬ ਨਹੀਂ ਲਾਇਆ ਜਾ ਸਕਦਾ।

ਦੂਜੇ ਬੈਂਕ ਜਿਸ ਤਰ੍ਹਾਂ ਕਿ ਬੈਂਕ ਆਫ ਮਹਾਰਾਸ਼ਟਰਾ ਤੇ ਸਿੰਡੀਕੇਟ ਗਾਹਕਾਂ ਨੂੰ ਸੇਵਾਵਾਂ ਉਪਲਬਧ ਕਰਾਉਣ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਸਿੰਡੀਕੇਟ ਬੈਂਕ ਨੇ stock exchanges ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਹੈ ਕਿ ਪ੍ਰਸਤਾਵਿਤ ਹੜਤਾਲ ਦੇ ਦਿਨ ਬੈਂਕ ਆਪਣੀ ਸ਼ਾਖਾਵਾਂ ਦੇ ਨਿਰਵਿਘਨ ਕਰਵਾਈ ਲਈ ਜ਼ਰੂਰੀ ਕਦਮ ਉਠਾ ਰਹੀ ਹੈ। ਹਾਲਾਂਕਿ ਹੜਤਾਲ ਦੇ ਕਾਰਨ ਬੈਂਕ ਦੀਆਂ ਸ਼ਾਖਾਵਾਂ/ਦਫ਼ਤਰਾਂ ਦੇ ਕੰਮਕਾਜ 'ਤੇ ਇਸ ਅਸਰ ਪਵੇਗਾ।

ਏਆਈਬੀਆਈਓ ਤੇ ਬੀਈਐੱਫਆਈ ਨੇ ਕਿਹਾ ਹੈ ਕਿ ਉਹ ਨਿਯਮਿਤ ਬੈਂਕਿੰਗ ਨੌਕਰੀਆਂ ਦੀ Outsourcing ਤੇ ਬੈਂਕਿੰਗ ਉਦਯੋਗ ਦੇ ਨਿੱਜੀਕਰਨ ਦਾ ਵਿਰੋਧ ਕਰ ਰਹੇ ਹਨ। ਇਸ ਨਾਲ ਹੀ ਉਹ ਪ੍ਰਾਪਤ ਕਲੈਰੀਕਲ ਤੇ ਸਬ-ਸਟਾਫ ਦੀ ਨਿਯੁਕਤੀ ਤੇ ਵੱਧਦੇ ਕਰਜ ਦੀ ਰਿਕਵਰੀ ਲਈ ਸਖ਼ਤ ਕਦਮ ਚੱਕੇ ਜਾਣ ਦੀ ਮੰਗ ਕਰ ਰਹੇ ਹਨ।

Posted By: Sukhdev Singh