ਜੇਐੱਨਐੱਨ, ਮੁਰਾਦਾਬਾਦ : Bank Strikes Tomorrow : 26 ਨਵੰਬਰ ਵੀਰਵਾਰ ਨੂੰ ਹੋਣ ਵਾਲੀ ਦੇਸ਼ਵਿਆਪੀ ਹੜਤਾਲ 'ਚ ਬੈਂਕ ਮੁਲਾਜ਼ਮ ਵੀ ਸ਼ਾਮਲ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਹੜਤਾਲ 'ਚ ਸ਼ਾਮਲ ਬੈਂਕਾਂ ਦੀਆਂ 21,000 ਤੋਂ ਜ਼ਿਆਦਾ ਬ੍ਰਾਂਚਾਂ ਬੰਦ ਰਹਿਣਗੀਆਂ। ਆਲ ਇੰਡੀਆ ਬੈਂਕ ਇੰਪਲਾਈ ਐਸੋਸੀਏਸ਼ਨ (AIBEA) ਨੇ ਇਹ ਐਲਾਨ ਕੀਤਾ ਹੈ। ਬੈਂਕ ਮੁਲਾਜ਼ਮ ਹਾਲ ਹੀ 'ਚ ਲਿਆਂਦੇ ਗਏ ਕਿਰਤ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਹਫ਼ਤੇ ਬੈਂਕ ਸਬੰਧੀ ਕੰਮ ਨਬੇੜਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ 26 ਨਵੰਬਰ ਨੂੰ ਵੀਰਵਾਰ ਹੈ। ਇਸ ਤੋਂ ਬਾਅਦ ਸਿਰਫ਼ ਸ਼ੁੱਕਰਵਾਰ ਨੂੰ ਹੀ ਕੰਮ ਹੋਵੇਗਾ। 28 ਨਵੰਬਰ ਨੂੰ ਮਹੀਨੇ ਦਾ ਚੌਥਾ ਸ਼ਨਿਚਰਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹਿਣਗੇ ਤੇ 29 ਨੂੰ ਐਤਵਾਰ ਹੈ। ਇਸ ਲਈ ਤੁਹਾਡੇ ਘਰ 'ਚ ਵਿਆਹ ਜਾਂ ਹੋਰ ਕੋਈ ਸਮਾਗਮ ਹੈ ਤਾਂ ਉਸ ਦੇ ਲਈ ਬੁੱਧਵਾਰ ਤਕ ਹੀ ਪੈਸੇ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਸ ਤੋਂ ਬਾਅਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹੜਤਾਲ 'ਚ ਬੈਂਕਾਂ ਤੋਂ ਇਲਾਵਾ 10 ਸੈਂਟਰਲ ਟਰੇਡ ਯੂਨੀਅਨ ਸ਼ਾਮਲ ਹੋ ਰਹੀਆਂ ਹਨ। ਇਹ ਸਾਰੇ ਲੇਬਰ ਲਾਅ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਭਾਰਤੀ ਮਜ਼ਦੂਰ ਸੰਘ ਇਸ ਹੜਤਾਲ ਦਾ ਹਿੱਸਾ ਨਹੀਂ ਹੈ।

ਜਾਣੋ ਕਿਉਂ ਹੋਣ ਵਾਲੀ ਹੈ ਹੜਤਾਲ

ਕੇਂਦਰ ਸਰਕਾਰ ਨੇ ਹਾਲ ਹੀ 'ਚ ਬੈਂਕਾਂ ਦੇ ਨਿੱਜੀਕਰਨ ਦੇ ਸੰਕੇਤ ਦਿੱਤੇ ਸਨ। ਇਸ ਦਾ ਵਿਰੋਧ ਕਈ ਬੈਂਕਿੰਗ ਸੰਗਠਨ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਜੇਕਰ ਬੈਂਕ ਨਿੱਜੀ ਹੱਥਾਂ 'ਚ ਗਏ ਤਾਂ ਸਿਰਫ਼ ਪੂੰਜੀਪਤੀਆਂ ਲਈ ਕੰਮ ਕਰਨਗੇ। ਆਪਣੀ ਇਸੇ ਮੰਗ ਦੇ ਸਮਰਥਨ 'ਚ ਮੁਲਾਜ਼ਮ ਹੜਤਾਲ 'ਤੇ ਜਾਣ ਦੀ ਤਿਆਰੀ 'ਚ ਹਨ।

ਜਾਣੋ ਹੜਤਾਲ 'ਚ ਕਿਹੜੇ-ਕਿਹੜੇ ਬੈਂਕ ਲੈ ਰਹੇ ਹਿੱਸਾ

26 ਨਵੰਬਰ ਦੀ ਹੜਤਾਲ 'ਚ ਹਿੱਸਾ ਲੈਣ ਵਾਲੀਆਂ ਯੂਨੀਅਨਾਂ 'ਚ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (AITUC), ਆਲ ਇੰਡੀਆ ਸੈਂਟਰਲ ਕਾਊਂਸਲਿੰਗ ਆਫ ਟਰੇਡ ਯੂਨੀਅਨਜ਼ (AICCTU), ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (CITU), ਆਲ ਇੰਡੀਆ ਯੂਨਾਈਟਿਡ ਟਰੇਡ ਯੂਨੀਅਨ ਸੈਂਟਰ (AIUCUC), ਯੂਨੀਅਨ ਕੋ-ਆਰਡੀਨੇਸ਼ਨ ਸੈਂਟਰ (TUCC), ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (INTUC), ਹਿੰਦ ਮਜ਼ਦੂਰ ਸਭਾ (HMS), ਸੈਲਫ-ਇੰਪਲਾਈਡ ਵੂਮੈਨਜ਼ ਐਸੋਸੀਏਸ਼ਨ (SEWA), ਲੇਬਰ ਪ੍ਰੋਗ੍ਰੈਸਿਵ ਫੈਡਰੇਸ਼ਨ (LPF) ਤੇ ਯੂਨਾਈਟਿਡ ਟਰੇਡ ਯੂਨੀਅਨ ਕਾਂਗਰਸ (UTUC) ਸ਼ਾਮਲ ਹਨ।

Posted By: Seema Anand