ਜੇਐੱਨਐੱਨ, ਨਵੀਂ ਦਿੱਲੀ : ਬੈਂਕਿੰਗ ਸੈਕਟਰ ਦੀਆਂ ਦੋ ਵੱਡੀਆਂ ਯੂਨੀਅਨਾਂ, ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਤੇ ਆਲ ਇੰਡੀਆ ਬੈਂਕ ਅਧਿਕਾਰੀ ਐਸੋਸੀਏਸ਼ਨ ਨੇ 27 ਮਾਰਚ ਨੂੰ ਹੜਤਾਲ ਦੀ ਮੰਗ ਕੀਤੀ ਹੈ। ਇਨ੍ਹਾਂ ਯੂਨੀਅਨਾਂ ਨੇ ਮੈਗਾ ਬੈਂਕ ਮਰਜਰ ਦੇ ਵਿਰੋਧ 'ਚ ਇਹ ਹੜਤਾਲ ਬੁਲਾਈ ਹੈ। ਏਆਈਬੀਈਏ ਨੇ ਇਹ ਗੱਲ ਕਹੀ ਹੈ, ਕਿ ਬੁੱਧਵਾਰ ਨੂੰ ਕੇਂਦਰੀ ਕੈਬਿਨੇਟ ਨੇ ਮੈਗਾ ਬੈਂਕ ਮਰਜਰ ਲਈ ਆਗਿਆ ਦੇ ਦਿੱਤੀ ਹੈ।


ਏਆਈਬੀਈਏ ਦੇ ਜਨਰਲ ਸੈਕੇਟਰੀ ਸੀਐੱਚ ਵੇਂਕਟਾਚਲਮ ਨੇ ਕਿਹਾ, ਕੀ ਕੋਈ ਇਹ ਕਹਿ ਸਕਦਾ ਹੈ ਕਿ ਬੈਂਕਾਂ ਦੇ ਰਲੇਵੇ ਨਾਲ ਏਨੇ ਵੱਡੇ ਕਾਰਪੋਰੇਟ ਬੋਰਡ ਲੋਨ ਦੀ ਰਿਕਵਰੀ ਹੋ ਜਾਵੇਗੀ? ਅਸੀਂ ਦੇਖਿਆ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਦੇ ਮਰਦਰ ਦੇ ਬਾਅਦ ਇਸ ਦੇ ਲੋਨ 'ਚ ਵਾਧਾ ਹੋਇਆ ਹੈ। ਹੁਣ ਠੀਕ ਇਹੀਂ ਖ਼ਤਰਾ ਇਨ੍ਹਾਂ ਬੈਂਕਾਂ ਦੇ ਨਾਲ ਹੋਵੇਗਾ।

Posted By: Sarabjeet Kaur