ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। SBI ਨੇ ਮੋਬਾਈਲ ਤੋਂ ਫੰਡ ਟਰਾਂਸਫਰ 'ਤੇ ਲਗਣ ਵਾਲੇ ਚਾਰਜ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। SBI ਨੇ ਕਿਹਾ ਹੈ ਕਿ USSD ਸਰਵਿਸ ਦਾ ਇਸਤੇਮਾਲ ਕਰ ਕੇ ਅਕਾਊਂਟ ਹੋਲਡਰਜ਼ ਹੁਣ ਬਿਨਾਂ ਕਿਸੇ ਵਾਧੂ ਫੀਸ ਦੇ ਆਸਾਨੀ ਨਾਲ ਲੈਣ-ਦੇਣ ਕਰ ਸਕਦੇ ਹਨ। USSD ਜਾਂ ਅਣਸਟ੍ਰਕਚਰਡ ਸਪਲੀਮੈਂਟਰੀ ਸਰਵਿਸ ਡਾਟਾ ਦਾ ਇਸਤੇਮਾਲ ਆਮਤੌਰ 'ਤੇ ਟਾਕ ਟਾਈਮ ਬੈਲੇਂਸ ਜਾਂ ਅਕਾਊਂਟ ਡਿਟੇਲਸ ਦੀ ਜਾਂਚ ਕਰਨ ਤੇ ਮੋਬਾਈਲ ਬੈਂਕਿੰਗ ਨਾਲ ਲੈਣ-ਦੇਣ ਲਈ ਕੀਤਾ ਜਾਂਦਾ ਹੈ।

ਇਨ੍ਹਾਂ ਗਾਹਕਾਂ ਨੂੰ ਮਿਲੇਗਾ ਫਾਇਦਾ

SBI ਦੇ ਇਸ ਫ਼ੈਸਲੇ ਨਾਲ ਮੋਬਾਈਲ ਬੈਂਕਿੰਗ ਦਾ ਇਸੇਤਮਾਲ ਕਰਨ ਵਾਲੇ ਲੱਖਾਂ ਗਾਹਕਾਂ ਨੂੰ ਫਾਇਦਾ ਮਿਲੇਗਾ। ਦੇਸ਼ ਭਰ ਵਿਚ ਸਟੇਟ ਬੈਂਕ ਆਫ ਇੰਡੀਆ ਦੇ 45 ਕਰੋੜ ਤੋਂ ਜ਼ਿਆਦਾ ਗਾਹਕ ਮੌਜੂਦ ਹਨ। SBI ਨੇ ਇਕ ਟਵੀਟ 'ਚ ਕਿਹਾ, 'ਮੋਬਾਈਲ ਫੰਡ ਟਰਾਂਸਫਰ 'ਤੇ ਹੁਣ SMS ਫੀਸ ਮਾਫ਼! ਯੂਜ਼ਰਜ਼ ਹੁਣ ਬਿਨਾਂ ਕਿਸੇ ਵਾਧੂ ਫੀਸ ਦੇ ਆਸਾਨੀ ਨਾਲ ਲੈਣ-ਦੇਣ ਕਰ ਸਕਦੇ ਹਨ।'

ਇੰਝ ਕਰਵਾਓ ਰਜਿਸਟ੍ਰੇਸ਼ਨ

  • ਬੈਂਕ 'ਚ ਰਜਿਸਟਰਡ ਮੋਬਾਈਲ ਨੰਬਰ ਵਾਲੇ ਫੋਨ 'ਚ ਮੈਸੇਜ ਆਪਸ਼ਨ ਨੂੰ ਖੋਲ੍ਹੋ।
  • ਮੈਸੇਜ 'ਚ WAREG ਲਿਖੋ ਤੇ ਸਪੇਸ ਦੇ ਕੇ ਆਪਣਾ ਅਕਾਊਂਟ ਨੰਬਰ ਭਰੋ।
  • ਹੁਣ ਇਸ ਮੈਸੇਜ ਨੂੰ 72089148 ਨੰਬਰ 'ਤੇ ਐੱਸਐੱਮਐੱਸ ਕਰ ਦਿਉ।
  • ਫਿਰ 9022690226 ਨੰਬਰ ਤੁਹਾਨੂੰ WhatsApp ਮੈਸੇਜ ਮਿਲੇਗਾ।
  • ਇਸ ਮੈਸੇਜ ਦੇ ਆਉਣ ਦਾ ਮਤਲਬ ਹੈ ਕਿ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ।
  • ਸਰਵਿਸ ਦਾ ਇਸਤੇਮਾਲ ਕਰਨ ਲਈ ਇਸ ਨੰਬਰ HI ਰਿਪਲਾਈ ਕਰਨਾ ਪਵੇਗਾ।
  • ਅਜਿਹਾ ਕਰਦੇ ਹੀ ਤੁਹਾਡੇ WhatsApp 'ਤੇ ਸਰਵਿਸ ਮੈਨਿਊ ਖੁੱਲ੍ਹ ਜਾਵੇਗਾ।
  • ਹੁਣ ਜਿਹੜੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਮੈਨਿਊ 'ਚ ਉਸ ਨੂੰ ਸਿਲੈਕਟ ਕਰ ਲਓ।
  • ਮੈਸੇਜ ਕਰ ਕੇ ਤੁਸੀਂ ਆਪਣੀ ਕਵੈਰੀ ਵੀ ਟਾਈਪ ਕਰ ਸਕਦੇ ਹੋ।

Posted By: Seema Anand