ਜੇਐੱਨਐੱਨ, ਨਵੀਂ ਦਿੱਲੀ : ਬੀਤੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ। ਵਿੱਤ ਮੰਤਰੀ ਦੇ ਐਲਾਨ ਮੁਤਾਬਿਕ 10 ਬੈਂਕਾਂ ਨੂੰ ਮਿਲਾ ਕੇ ਚਾਰ ਬੈਂਕ ਬਣਾਏ ਜਾਣਗੇ। ਇਨ੍ਹਾਂ ਬੈਂਕਾਂ ਨੂੰ 55,250 ਕਰੋੜ ਰੁਪਏ ਦਿੱਤੇ ਜਾਣਗੇ। ਇਸ ਵਿਚ ਇਕੱਲੇ ਪੰਜਾਬ ਨੈਸ਼ਨਲ ਬੈਂਕ ਨੂੰ 16,000 ਕਰੋੜ ਰੁਪਏ ਮਿਲਣਗੇ। ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਦਾ ਇਕ ਵਿਚ ਰਲੇਵਾਂ ਹੋਵੇਗਾ। ਪੰਜਾਬ ਨੈਸ਼ਨਲ ਬੈਂਕ ਐਂਕਰ ਬੈਂਕ ਹੋਵੇਗਾ। ਇਸੇ ਤਰ੍ਹਾਂ ਯੂਨੀਅਨ ਬੈਂਕ ਆਫ ਇੰਡੀਆ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਮਿਲਾ ਕੇ ਇਕ ਬੈਂਕ ਦਾ ਗਠਨ ਹੋਵੇਗਾ, ਜੋ ਦੇਸ਼ ਦਾ ਪੰਜਵਾਂ ਸਭ ਤੋਂ ਵੱਡੀ ਪੀਐੱਸਯੂ ਬੈਂਕ ਹੋਵੇਗਾ। ਜਿਸ ਦਾ ਬਿਜ਼ਨੈੱਸ 14.59 ਲੱਖ ਕਰੋੜ ਹੋਵੇਗਾ।

SBI ਨੇ ਆਪਣੇ ਗਾਹਕਾਂ ਨੂੰ ਤੋਹਫ਼ੇ ਨਾਲ ਦਿੱਤਾ ਝਟਕਾ, ਲੈਂਡਿੰਗ ਦਰਾਂ ਸਮੇਤ FD 'ਤੇ ਘਟਾਈਆਂ ਵਿਆਜ ਦਰਾਂ

ਇੰਡੀਅਨ ਬੈਂਕ ਦਾ ਰਲੇਵਾਂ ਇਲਾਹਾਬਾਦ ਬੈਂਕ ਨਾਲ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਇਹ ਦੇਸ਼ ਦਾ ਸੱਤਵਾਂ ਸਭ ਤੋਂ ਵੱਡਾ ਪੀਐੱਸਯੂ ਬੈਂਕ ਬਣ ਜਾਵੇਗਾ। ਇਸ ਦਾ ਬਿਜ਼ਨੈੱਸ 8.08 ਲੱਖ ਕਰੋੜ ਹੋਵੇਗਾ। ਕੇਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦਾ ਵੀ ਰਲੇਵਾਂ ਕੀਤਾ ਜਾਵੇਗਾ ਜੋ ਦੇਸ਼ ਦਾ ਚੌਥਾ ਸਭ ਤੋਂ ਵੱਡਾ ਪੀਐੱਸਯੂ ਬੈਂਕ ਹੋਵੇਗਾ। ਇਸ ਦਾ ਬਿਜ਼ਨੈੱਸ 15.20 ਲੱਖ ਕਰੋੜ ਹੋਵੇਗਾ। ਇਸ ਤੋਂ ਪਹਿਲਾਂ ਵਿਜਯਾ ਬੈਂਕ ਅਤੇ ਦੇਨਾ ਬੈਂਕ ਦਾ ਬੈਂਕ ਆਫ ਬੜੌਦਾ 'ਚ ਰਲੇਵਾਂ ਹੋ ਚੁੱਕਿਆ ਹੈ। ਬੈਂਕਾਂ ਦੇ ਰਲੇਵੇਂ ਨਾਲ ਗਾਹਕਾਂ 'ਤੇ ਸਿੱਧੇ ਤੌਰ 'ਤੇ ਇਸ ਦਾ ਅਸਰ ਹੋਵੇਗਾ। ਸਰਕਾਰੀ ਸੂਤਰਾਂ ਮੁਤਾਬਿਕ, ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਬੈਂਕਾਂ ਦੇ ਰਲੇਵੇਂ ਨੂੰ ਇਸੇ ਵਿੱਤੀ ਵਰ੍ਹੇ ਦੇ ਅਖੀਰ ਤਕ ਨਿਪਟਾ ਲਿਆ ਜਾਵੇਗਾ। ਜੇਕਰ ਤੁਸੀਂ ਵੀ ਰਲੇਵਾਂ ਹੋਣ ਵਾਲੇ ਬੈਂਕਾਂ ਦੇ ਗਾਹਕ ਹੋ ਤਾਂ ਤੁਹਾਡੇ 'ਤੇ ਇਸ ਦਾ ਇਹ ਅਸਰ ਪਵੇਗਾ...

ਅਕਾਊਂਟ ਨੰਬਰ ਅਤੇ ਨਵੀਂ ਕਸਟਮਰ ਆਈਡੀ ਮਿਲਣ ਮਿਲਣ ਦੀ ਸੰਭਾਵਨਾ

ਤੁਹਾਨੂੰ ਇਕ ਨਵਾਂ ਖਾਤਾ ਨੰਬਰ ਅਤੇ ਕਸਟਮਰ ਆਈਡੀ ਮਿਲ ਸਕਦੀ ਹੈ। ਤੁਹਾਡੇ ਲਈ ਇਹ ਦੇਖਣਾ ਜ਼ਰੂਰੀ ਹੈ ਕਿ ਤੁਹਾਡਾ ਈ-ਮੇਲ ਪਤਾ ਤੇ ਮੋਬਾਈਲ ਨੰਬਰ ਤੁਹਾਡੇ ਬੈਂਕ ਨਾਲ ਅਪਡੇਟ ਹਨ ਤਾਂ ਜੋ ਤੁਹਾਡੇ ਖਾਤਾ ਨੰਬਰ 'ਚ ਬਦਲਾਅ ਦੀ ਸੂਚਨਾ ਤੁਹਾਡੇ ਤਕ ਪਹੁੰਚ ਸਕੇ। ਤੁਹਾਡੇ ਸਾਰੇ ਖਾਤਿਆਂ ਨੂੰ ਇਕ ਸਿੰਗਲ ਕਸਟਮਰ ਆਈਡੀ 'ਚ ਟੈਕ ਕੀਤਾ ਜਾਵੇਗਾ। ਜੇਕਰ ਤੁਹਾਡਾ ਖਾਤਾ ਓਰੀਐਂਟਲ ਬੈਂਕ ਆਫ ਕਮਰਸ ਤੇ ਯੂਨਾਈਟਿਡ ਬੈਂਕ ਆਫ ਇੰਡੀਆ 'ਚ ਹੈ ਤਾਂ ਤੁਹਾਨੂੰ ਇਸ ਦੀ ਜਗ੍ਹਾ ਇਕ ਨਵਾਂ ਅਕਾਊਂਟ ਨੰਬਰ ਦਿੱਤਾ ਜਾਵੇਗਾ।

ਆਟੋ-ਕ੍ਰੈਡਿਟ/ਡੈਬਿਟ ਲਈ ਖਾਤੇ ਦੀ ਡਿਟੇਲ

ਹੋ ਸਕਦਾ ਹੈ ਕਿ ਤੁਸੀਂ ਵੱਖ-ਵੱਖ ਟ੍ਰਾਂਜ਼ੈਕਸ਼ਨ ਲਈ ਆਪਣਾ ਬੈਂਕ ਖਾਤਾ ਨੰਬਰ ਅਤੇ ਆਈਐੱਫਐੱਸਸੀ ਕੋਡ ਦਿੱਤਾ ਹੋਵੇ। ਇਨ੍ਹਾਂ ਟ੍ਰਾਂਜ਼ੇਕਸਨ 'ਚ ਈਸੀਐੱਸ ਜ਼ਰੀਏ ਡਿਵੀਡੈਂਟ ਦਾ ਆਟੋ ਕ੍ਰੈਡਿਟ, ਸੈਲਰੀ ਦਾ ਆਟੋ ਕ੍ਰੈਡਿਟ, ਬਿੱਲ/ਚਾਰਜ ਆਦਿ ਲਈ ਆਟੋ ਡੈਬਿਟ ਸ਼ਾਮਲ ਹੈ। ਐਂਕਰ ਬੈਂਕ ਦੇ ਫਾਇਨਾਂਸ਼ੀਅਲ ਸਿਸਟਮ ਨਾਲ ਦੂਸਰੇ ਬੈਂਕਾਂ ਦਾ ਪੂਰੀ ਤਰ੍ਹਾਂ ਰਲੇਵਾਂ ਹੋ ਜਾਣ 'ਤੇ ਅਜਿਹੀਆਂ ਚੀਜ਼ਾਂ ਲਈ ਆਪਣੇ ਬੈਂਕ ਅਕਾਊਂਟ ਦੇ ਵੇਰਵੇ ਨੂੰ ਬਦਲਣ ਦੀ ਜ਼ਰੂਰਤ ਪੈ ਸਕਦੀ ਹੈ। ਜਿਨ੍ਹਾਂ ਗਾਹਕਾਂ ਨੂੰ ਨਵਾਂ ਅਕਾਊਂਟ ਨੰਬਰ ਜਾਂ ਆਈਐੱਫਐੱਸਸੀ ਕੋਡ ਦਿੱਤਾ ਜਾਵੇਗਾ, ਉਨ੍ਹਾਂ ਨੂੰ ਵੱਖ-ਵੱਖ ਥਰਡ ਪਾਰਟੀ ਐਂਟਿਟੀ ਨਾਲ ਇਨ੍ਹਾਂ ਵੇਰਵਿਆਂ ਨੂੰ ਅਪਡੇਟ ਕਰਨਾ ਪਵੇਗਾ।

ਬ੍ਰਾਂਚ ਤੇ ਏਟੀਐੱਮ 'ਤੇ ਕੀ ਪਵੇਗਾ ਅਸਰ

ਰਲੇਵੇਂ ਤੋਂ ਬਾਅਦ ਬਣਿਆ ਬੈਂਕ ਕਿਸੇ ਇਲਾਕੇ 'ਚ ਦੋ ਬ੍ਰਾਂਚਾਂ ਹੋਣ 'ਤੇ ਉਨ੍ਹਾਂ ਵਿਚੋਂ ਇਕ ਨੂੰ ਬੰਦ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਆਪਣੇ ਬ੍ਰਾਂਚ ਨਾਲ ਜੁੜੇ ਨਵੇਂ ਆਈਐੱਫਐੱਸਸੀ ਕੋਡ ਤੇ ਐੱਮਆਈਸੀਆਰ ਕੋਡ ਬਾਰੇ ਪਤਾ ਲਗਾਓ।

ਡੈਬਿਟ/ਕ੍ਰੈਡਿਟ ਕਾਰਡ

ਐਂਕਰ ਬੈਂਕ 'ਚ ਰਲੇਵੇਂ ਵਾਲੇ ਬੈਂਕਾਂ ਦੇ ਜਾਰੀ ਕ੍ਰੈਡਿਟ/ਡੈਬਿਟ ਕਾਰਡ ਬਦਲਣੇ ਪੈ ਸਕਦੇ ਹਨ। ਮੰਨ ਲਓ ਤੁਸੀਂ ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਦੇ ਗਾਹਕ ਹੋ ਜਾਂ ਇਨ੍ਹਾਂ ਵਿਚੋਂ ਕਿਸੇ ਇਕ ਦੇ ਗਾਹਕ ਹੋ ਅਤੇ ਇਨ੍ਹਾਂ ਬੈਂਕਾਂ ਦਾ ਮਰਜਰ ਐਂਕਰ ਬੈਂਕ PNB 'ਚ ਹੋ ਰਿਹਾ ਹੈ ਤਾਂ ਤੁਹਾਨੂੰ ਬੈਂਕ ਪੁਰਾਣੇ ਕਾਰਡਾਂ ਦੀ ਜਗ੍ਹਾ ਨਵੇਂ ਕਾਰਡ ਜਾਰੀ ਕਰ ਸਕਦਾ ਹੈ।

Posted By: Seema Anand