ਨਵੀਂ ਦਿੱਲੀ : ਡਿਜੀਟਲ ਹੁੰਦੇ ਇਸ ਦੌਰ 'ਚ ਬੈਂਕਿੰਗ ਟ੍ਰਾਂਜ਼ੈਕਸ਼ਨ ਅੱਜ ਹਰ ਕਿਸੇ ਦੀਆਂ ਮੁੱਢਲੀਆਂ ਜ਼ਰੂਰਤਾਂ 'ਚ ਸ਼ਾਮਲ ਹੁੰਦਾ ਜਾ ਰਿਹਾ ਹੈ। ਸਮੇਂ ਸਿਰ ਬੈਂਕ ਨਾਲ ਜੁੜੇ ਕੰਮ ਨਾ ਹੋਣ 'ਤੇ ਬਹੁਤੀ ਵਾਰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਲਈ ਆਪਣੇ ਬੈਂਕ ਨਾਲ ਜੁੜੇ ਕਾਰਜਾਂ ਦੀ ਪਲਾਨਿੰਗ ਪਹਿਲਾਂ ਤੋਂ ਹੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਐਨ ਮੌਕੇ 'ਤੇ ਨੁਕਸਾਨ ਨਾ ਉਠਾਉਣਾ ਪਵੇ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਮਹੀਨੇ ਯਾਨੀ ਸਤੰਬਰ 'ਚ ਬੈਂਕਾਂ ਦੀਆਂ ਛੁੱਟੀਆਂ ਬਾਰੇ ਦੱਸਣ ਜਾ ਰਹੇ ਹਾਂ। ਇਸ ਮਹੀਨੇ ਕਈ ਅਜਿਹੇ ਤਿਉਹਾਰ ਤੇ ਮੇਲੇ ਆਰ ਹੇ ਹਨ ਜਿਸ ਦਿਨ ਬੈਂਕਾਂ ਦੀ ਛੁੱਟੀ ਹੁੰਦੀ ਹੈ। ਦੂਸਰੇ ਪਾਸੇ ਇਸ ਮਹੀਨੇ ਚਾਰ ਸ਼ਨਿਚਰਵਾਰ ਆਉਣ ਵਾਲੇ ਹਨ ਜੋ 7, 14, 21 ਤੇ 28 ਤਰੀਕ ਨੂੰ ਪੈਣਗੇ। ਆਓ ਜਾਣਦੇ ਹਾਂ ਕਿ ਇਸ ਮਹੀਨੇ ਕਦੋਂ ਤੇ ਕਿੱਥੇ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ...

2 ਸਤੰਬਰ : ਦੋ ਸਤੰਬਰ ਨੂੰ ਗਣੇਸ਼ ਚਤੁਰਥੀ ਸੀ। ਇਸ ਦਿਨ ਪੁੱਡੂਚੇਰੀ, ਓਡੀਸ਼ਾ, ਮਹਾਰਾਸ਼ਰਟ, ਕਰਨਾਟਕ, ਦਾਦਰਾ ਤੇ ਨਾਗਰ ਹਵੇਲੀ, ਦਮਨ ਤੇ ਦੀਯੂ, ਤੇਲੰਗਾਨਾ, ਗੁਜਰਾਤ, ਗੋਆ, ਆਂਧਰ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਬੈਂਕਾਂ ਦੀ ਛੁੱਟੀ ਰਹੀ।

3 ਸਤੰਬਰ : ਗਣੇਸ਼ ਚਤੁਰਥੀ ਦੀ ਗੋਆ 'ਚ ਬੈਂਕਾਂ ਦੀ ਛੁੱਟੀ ਹੋਵੇਗੀ।

7 ਸਤੰਬਰ : ਬਾਬਾ ਸ਼੍ਰੀਚੰਦਜੀ ਜੈਅੰਤੀ ਮੌਕੇ ਬੈਂਕਾਂ ਦੀ ਛੁੱਟੀ ਪੰਜਾਬ 'ਚ ਹੋਵੇਗੀ।

8 ਸਤੰਬਰ : ਤੇਜਾ ਦਸ਼ਮੀ ਮੌਕੇ ਰਾਜਸਥਾਨ 'ਚ ਬੈਂਕਾਂ ਦੀ ਛੁੱਟੀ ਹੋਵੇਗੀ।

8 ਸਤੰਬਰ : ਰਾਮਦੇਵ ਜੈਅੰਤੀ ਮੌਕੇ ਰਾਜਸਥਾਨ 'ਚ ਬੈਂਕਾਂ ਦੀ ਛੁੱਟੀ ਹੋਵੇਗੀ।

10 ਸਤੰਬਰ : ਓਣਮ ਮੌਕੇ ਕੇਰਲ 'ਚ ਬੈਂਕਾਂ ਦੀ ਛੁੱਟੀ ਰਹੇਗੀ।

10 ਸਤੰਬਰ : ਮੁਹੱਰਮ ਦੀ ਛੁੱਟੀ ਪੱਛਮੀ ਬੰਗਾਲ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਗੋਆ, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਸਿੱਕਮ, ਪੰਜਾਬ, ਦਮਨ ਤੇ ਦੀਯੂ, ਕੇਰਲ, ਨਾਗਾਲੈਂਡ, ਪੁੱਡੂਚੇਰੀ ਅਤੇ ਤ੍ਰਿਪੁਰਾ ਨੂੰ ਛੱਡ ਕੇ ਹਰ ਥਾਂ ਹੋਵੇਗੀ।

11 ਸਤੰਬਰ : Thiruvonam 'ਤੇ ਸਿਰਫ਼ ਕੇਰਲ 'ਚ ਬੈਂਕਾਂ ਦੀ ਛੁੱਟੀ ਹੋਵੇਗੀ।

12 ਸਤੰਬਰ : ਇੰਦਰਾ ਯਾਤਰਾ 'ਤੇ ਸਿਕੱਮ ਦੇ ਬੈਂਕਾਂ ਦੀ ਛੁੱਟੀ ਰਹੇਗੀ।

13 ਸਤੰਬਰ : ਸ਼੍ਰੀ ਨਾਰਾਇਣ ਗੁਰੂ ਜੈਅੰਤੀ ਮੌਕੇ ਕੇਰਲ ਦੇ ਬੈਂਕਾਂ ਦੀ ਛੁੱਟੀ ਹੋਵੇਗੀ।

21 ਸਤੰਬਰ : ਸ਼੍ਰੀ ਨਾਰਾਇਣ ਗੁਰੂ ਸਮਾਧੀ 'ਤੇ ਕੇਰਲ 'ਚ ਬੈਂਕਾਂ ਦੀ ਛੁੱਟੀ ਹੋਵੇਗੀ।

23 ਸਤੰਬਰ : Heroes' Martyrdom ਡੇ ਮੌਕੇ ਹਰਿਆਣਾ 'ਚ ਬੈਂਕਾਂ ਦੀ ਛੁੱਟੀ ਹੋਵੇਗੀ।

28 ਸਤੰਬਰ : ਭਗਤ ਸਿੰਘ ਜੈਅੰਤੀ ਮੌਕੇ ਪੰਜਾਬ 'ਚ ਬੈਂਕਾਂ ਦੀ ਛੁੱਟੀ ਹੋਵੇਗੀ।

28 ਸਤੰਬਰ : ਮਹਾਲਿਆ 'ਤੇ ਪੱਛਮੀ ਬੰਗਾਲ, ਤ੍ਰਿਪੁਰਾ, ਓਡੀਸ਼ਾ ਅਤੇ ਕਰਨਾਟਕ 'ਚ ਬੈਂਕਾਂ ਦੀ ਛੁੱਟੀ ਹੋਵੇਗੀ।

28 ਸਤੰਬਰ : ਬਠੁਕੰਮਾ ਦੇ ਪਹਿਲੇ ਦਿਨ ਤੇਲੰਗਾਨਾ 'ਚ ਬੈਂਕਾਂ ਦੀ ਛੁੱਟੀ ਰਹੇਗੀ।

ਉਕਤ ਡਿਟੇਲ 'ਚ ਵਿਸ਼ੇਸ਼ ਹਾਲਾਤ 'ਚ ਫੇਰਬਦਲ ਸੰਭਵ ਹੈ। ਇਸ ਤੋਂ ਇਲਾਵਾ ਮਹੀਨੇ ਦੇ ਦੂਸਰੇ ਤੇ ਚੌਥੀ ਸ਼ਨਿਚਰਵਾਰ ਨੂੰ ਬੈਂਕਾਂ ਦੀ ਛੁੱਟੀ ਰਹਿੰਦੀ ਹੈ। ਜੇਕਰ ਮਹੀਨੇ 'ਚ ਪੰਜ ਸ਼ਨਿਚਰਵਾਰ ਹੋਣ ਤਾਂ ਦੂਸਰੇ ਤੇ ਪੰਜਵੇਂ ਸ਼ਨਿਚਰਵਾਰ ਨੂੰ ਛੁੱਟੀ ਹੁੰਦੀ ਹੈ। ਇਸ ਤਰ੍ਹਾਂ ਇਸ ਮਹੀਨੇ ਬੈਂਕ 14 ਤੇ 28 ਸਤੰਬਰ ਨੂੰ ਬੰਦ ਰਹਿਣਗੇ।

Posted By: Seema Anand