ਜੇਐੱਨਐੱਨ, ਨਵੀਂ ਦਿੱਲ਼ੀ : ਇਸ ਸਮੇਂ ਦੇਸ਼ 'ਚ ਲਾਕਡਾਊਨ ਦਾ ਚੌਥਾ ਪੜਾਅ ਚੱਲ ਰਿਹਾ ਹੈ। ਬੈਂਕਿੰਗ ਸੇਵਾਵਾਂ ਨੂੰ ਸਰਕਾਰ ਨੇ ਜ਼ਰੂਰੀ ਸੇਵਾਵਾਂ 'ਚ ਰੱਖਿਆ ਹੈ ਤੇ ਇਹ ਸੇਵਾਵਾਂ ਲਾਕਡਾਊਨ 'ਚ ਵੀ ਚਾਲੂ ਹਨ। ਕਈ ਬੈਂਕਾਂ ਘੱਟ ਸਟਾਫ ਹੋਣ ਕਾਰਨ ਥੋੜ੍ਹੇ ਸਮੇਂ ਲਈ ਆਪਣੀਆਂ ਬ੍ਰਾਂਚਾਂ ਨੂੰ ਖੋਲ੍ਹ ਰਹੀਆਂ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਕਾਰਨ ਇਸ ਸਮੇਂ 'ਚ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਗਾਹਕਾਂ ਨੂੰ ਬੈਂਕਾਂ ਨੇ ਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਰਾਹੀਂ ਆਪਣੇ ਕੰਮ ਨਜਿੱਠਣ ਦੀ ਸਲਾਹ ਦਿੱਤੀ ਹੈ। ਫਿਰ ਵੀ ਜੇ ਬ੍ਰਾਂਚ ਜਾਣਾ ਜ਼ਰੂਰੀ ਹੋਵੇ, ਤਾਂ ਗਾਹਕਾਂ ਨੂੰ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਕਿ ਜਿਸ ਦਿਨ ਉਹ ਬੈਂਕ ਵਿਜ਼ਿਟ ਕਰ ਰਹੇ ਹਨ ਉਸ ਦਿਨ ਬੈਂਕਾਂ ਦੀ ਛੁੱਟੀ ਨਾ ਹੋਵੇ। ਆਓ ਜਾਣਦੇ ਹਾਂ ਕਿ ਜੂਨ 2020 'ਚ ਬੈਂਕਾਂ 'ਚ ਕਿਹੜੇ-ਕਿਹੜੇ ਦਿਨ ਛੁੱਟੀ ਰਹਿਣ ਵਾਲੀ ਹੈ।

ਜੂਨ ਦੇ ਮਹੀਨੇ 'ਚ ਇਸ ਵਾਰ ਕੋਈ ਵੱਡਾ ਤਿਉਹਾਰ ਨਹੀਂ ਹੈ, ਇਸ ਲਈ ਵੀਕੈਂਡ ਤੋਂ ਇਲਾਵਾ ਜੂਨ ਮਹੀਨੇ 'ਚ ਸਾਰੇ ਦਿਨ ਬੈਂਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਜੂਨ ਮਹੀਨੇ 'ਚ ਸਟਾਕ ਮਾਰਕਿਟ ਨੂੰ ਵੀ ਵੱਖ ਤੋਂ ਕੋਈ ਛੁੱਟੀ ਨਹੀਂ ਹੈ। ਹਾਲਾਂਕਿ, ਕੁਝ ਸੂਬਿਆਂ 'ਚ ਖੇਤਰੀ ਛੁੱਟੀਆਂ ਪੈਣ ਕਾਰਨ ਜੂਨ ਮਹੀਨੇ 'ਚ ਬੈਂਕਾਂ ਦੀਆਂ ਕੁਝ ਛੁੱਟੀਆਂ ਰਹਿਣਗੀਆਂ। ਜੂਨ ਮਹੀਨੇ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈਅੰਤੀ, ਰਾਜਾ ਸੰਕ੍ਰਾਂਤਿ, ਰੱਥ ਯਾਤਰਾ, ਸਗਾ ਦੇਵਾ ਤੇ ਰੇਮਨਾ ਵਰਗੇ ਸਥਾਨਕ ਤਿਉਹਾਰ ਆਉਣ ਵਾਲੇ ਹਨ।

ਇਨ੍ਹਾਂ ਤਾਰੀਕਾਂ ਨੂੰ ਪੂਰੇ ਦੇਸ਼ 'ਚ ਰਹੇਗੀ ਬੈਂਕਾਂ ਦੀ ਛੁੱਟੀ

ਜੂਨ ਮਹੀਨੇ 'ਚ ਸਭ ਤੋਂ ਪਹਿਲਾਂ ਬੈਂਕਾਂ ਦੀ ਛੁੱਟੀ 7 ਜੂਨ ਨੂੰ ਹੋਵੇਗੀ। ਇਸ ਦਿਨ ਐਤਵਾਰ ਕਾਰਨ ਬੈਂਕਾਂ ਦੀ ਛੁੱਟੀ ਹੋਵੇਗੀ। ਇਸ ਤੋਂ ਬਾਅਦ 12 ਜੂਨ ਨੂੰ ਦੂਜਾ ਸ਼ਨਿੱਚਰਵਾਰ, 13 ਜੂਨ ਨੂੰ ਐਤਵਾਰ, 21 ਜੂਨ ਨੂੰ ਐਤਵਾਰ, 27 ਜੂਨ ਨੂੰ ਆਖਰੀ ਸ਼ਨਿੱਚਰਵਾਰ ਤੇ 28 ਜੂਨ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ। ਇਨ੍ਹਾਂ ਛੇ ਦਿਨਾਂ 'ਚ ਪੂਰੇ ਦੇਸ਼ 'ਚ ਬੈਂਕਾਂ ਦੀ ਛੁੱਟੀ ਰਹੇਗੀ।

Posted By: Amita Verma