ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਲਗਾਤਾਰ ਫੈਲਾਵ ਦੇ ਬਾਵਜੂਦ ਅਰਥਵਿਵਸਥਾ ਨੂੰ ਜੀਵਿਤ ਰੱਖਣ ਲਈ ਕਈ ਕੰਮਾਂ 'ਚ ਹੌਲੀ-ਹੌਲੀ ਢਿੱਲ ਦਿੱਤੀ ਜਾ ਰਹੀ ਹੈ। ਜਿੰਨੀ ਵੀ ਜ਼ਰੂਰੀ ਸੇਵਾਵਾਂ ਹਨ ਉਨ੍ਹਾਂ ਨੂੰ ਹੌਲੀ-ਹੌਲੀ ਬਹਾਲ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ 'ਚ ਦੇਸ਼ ਹੁਣ ਅਨਲਾਕ-2 ਵੱਲ ਵੱਧ ਰਿਹਾ ਹੈ। ਜ਼ਰੂਰੀ ਸੇਵਾਵਾਂ 'ਚ ਬੈਂਕ ਵੀ ਸ਼ਾਮਲ ਹੈ ਇਸ ਲਈ ਗਾਹਕਾਂ ਨੂੰ ਬੈਂਕਾਂ ਬਾਰੇ 'ਚ ਵੀ ਜਾਣਕਾਰੀ ਹੋਣੀ ਚਾਹੀਦੀ। ਜੇ ਤੁਹਾਨੂੰ ਬੈਂਕ 'ਚ ਕਿਸੇ ਤਰ੍ਹਾਂ ਦਾ ਕੰਮ ਹੋਵੇ ਤਾਂ ਬੈਂਕ ਦੀਆਂ ਬ੍ਰਾਂਚਾਂ ਲਈ ਨਿਕਲਣ ਤੋਂ ਪਹਿਲਾਂ ਬੈਂਕਾਂ ਦੀ ਛੁੱਟੀ ਦੀ ਲਿਸਟ ਦੇਖ ਲੈਣ ਨਾਲ ਤੁਹਾਨੂੰ ਕਾਫੀ ਸੁਵਿਧਾ ਹੋ ਜਾਂਦੀ ਹੈ। ਦੇਸ਼ ਭਰ ਦੇ ਬੈਕਾਂ 'ਚ ਕੁਝ ਖ਼ਾਸ ਦਿਨਾਂ 'ਤੇ ਛੁੱਟੀਆਂ ਰਹਿੰਦੀਆਂ ਹਨ। ਜੁਲਾਈ 'ਚ ਵੀ ਬੈਂਕਾਂ 'ਚ ਕਈ ਛੁੱਟੀਆਂ ਰਹਿਣ ਵਾਲੀਆਂ ਹਨ। ਹਾਲਾਂਕਿ ਪੂਰੇ ਦੇਸ਼ 'ਚ ਵੱਖ-ਵੱਖ ਦਿਨਾਂ 'ਤੇ ਛੁੱਟੀਆਂ ਰਹਿੰਦੀਆਂ ਹਨ। ਆਓ ਇਸ ਖ਼ਬਰ ਰਾਹੀਂ ਜਾਣਦੇ ਹਾਂ ਕਿ ਜੁਲਾਈ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ।

ਦੱਸ ਦੇਈਏ ਕਿ ਸਾਰੇ ਸਰਕਾਰੀ ਤੇ ਨਿੱਜੀ ਬੈਂਕਾਂ 'ਚ ਕੁਝ ਛੁੱਟੀਆਂ ਜ਼ਰੂਰੀ ਹਨ। ਜਿਵੇਂ ਕਿ ਮਹੀਨੇ 'ਚ ਆਉਣ ਵਾਲੇ ਸਾਰੇ ਐਤਵਾਰ ਤੇ ਦੂਜੇ ਸ਼ਨਿਚਰਵਾਰ ਨੂੰ ਬੈਂਕ ਬੰਦ ਰਹਿੰਦੇ ਹਨ।

ਅਨਲਾਕ 2.0 'ਚ ਜਿਮ, ਸਵੀਮਿੰਗ ਪੁਲ, ਬਾਰ 'ਤੇ ਵੀ ਪਾਬੰਦੀ ਜਾਰੀ ਰਹੇਗੀ। ਵੱਡੇ ਸਮਾਜਿਕ ਤੇ ਧਾਰਮਿਕ ਸਮਾਗਮਾਂ 'ਤੇ ਰੋਕ ਲੱਗੀ ਰਹੇਗੀ। ਨਾਈਟ ਕਰਫਿਊ ਦਾ ਸਮਾਂ ਹੁਣ 10 ਵਜੇ ਰਾਤ ਤੋਂ ਸਵੇਰੇ 5 ਵਜੇ ਤਕ ਰਹੇਗਾ। ਘਰੇਲੂ ਜਹਾਜ਼ ਤੇ ਪੈਸੇਂਜਰ ਟਰੇਨਾਂ ਦੀ ਗਿਣਤੀ ਵਧੇਗੀ। ਹਾਲਾਂਕਿ, ਸੂਬਾ ਸਰਕਾਰ ਆਪਣੇ ਹਿਸਾਬ ਨਾਲ ਪਾਬੰਦੀ ਲੱਗਾ ਸਕਦੀ ਹੈ।

Posted By: Amita Verma