ਜੇਐੱਨਐੱਨ, ਨਵੀਂ ਦਿੱਲੀ : ਅੱਜ ਦੇ ਇਸ ਸਮੇਂ ਬੈਂਕ ਸਾਡੀ ਜਿੰਦਗੀ ਦਾ ਹਿੱਸਾ ਹੈ। ਪੈਸਿਆਂ ਨਾਲ ਜੁੜੇ ਵੱਖ-ਵੱਖ ਤਰ੍ਹਾਂ ਦੇ ਕੰਮਕਾਜ ਲਈ ਅਸੀਂ ਬੈਕਿੰਗ ਪ੍ਰਣਾਲੀ 'ਤੇ ਨਿਰਭਰ ਰਹਿੰਦੇ ਹਨ। ਇਹੀ ਕਾਰਨ ਹੈ ਕਿ ਬੈਂਕਾਂ 'ਚ ਛੁੱਟੀ ਦਾ ਅਸਰ ਜਨਜੀਵਨ 'ਤੇ ਪੈਂਦਾ ਹੈ। ਅਗਸਤ ਮਹੀਨੇ 'ਚ ਵੱਖ-ਵੱਖ ਤਿਉਹਾਰਾਂ ਜਾਂ ਕਾਰਨਾਂ ਕਾਰਨ ਦੇਸ਼ ਦੇ ਵੱਖ-ਵੱਖ ਜ਼ੋਨਾਂ 'ਚ ਕੁੱਲ ਮਿਲਾ ਕੇ 11 ਦਿਨ ਬੈਂਕ ਬੰਦ ਰਹਿਣਗੇ। ਬੈਕਾਂ ਨਾਲ ਜੁੜੀ ਇਹ ਛੁੱਟੀਆਂ ਐਤਵਾਰ ਤੇ ਦੂਜੇ ਸ਼ਨਿਚਰਵਾਰ ਨੂੰ ਹੋਣ ਵਾਲੀ ਛੁੱਟੀਆਂ ਤੋਂ ਇਲਾਵਾ ਹਨ। ਅਜਿਹੇ 'ਚ ਜੇ ਅਗਸਤ 'ਚ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਕੰਮ ਕਰਨਾ ਹੈ ਤਾਂ ਬਹਿਤਰ ਹੋਵੇਗਾ ਕਿ ਤੁਸੀਂ ਇਸ ਲਿਸਟ ਨੂੰ ਦੇਖ ਕੇ ਹੀ ਬੈਂਕ ਦੀ ਬ੍ਰਾਂਚ ਲਈ ਨਿਕਲੋ।

- ਇਕ ਅਗਸਤ ਨੂੰ ਬਕਰੀਦ, ਤਿੰਨ ਅਗਸਤ ਨੂੰ ਰੱਖੜੀ, 12 ਅਗਸਤ ਨੂੰ ਸ੍ਰੀਕਿਸ਼ਨ ਜਨਮਅਸ਼ਟਮੀ, 13 ਅਗਸਤ ਨੂੰ ਪੇਟ੍ਰੀਯੋਟ ਡੇਅ ਦੇ ਮੌਕੇ 'ਤੇ ਅਗਰਤਲਾ, ਅਹਿਮਾਦਾਬਾਦ, ਏਜਲ, ਬੇਲਾਪੁਰ, ਬੈਂਗਲੁਰੂ, ਭੋਪਾਲ, ਨਵੀਂ ਦਿੱਲੀ, ਪਟਨਾ, ਸ੍ਰੀ ਨਗਰ ਆਦਿ ਸ਼ਹਿਰਾਂ 'ਚ ਬੈਂਕ ਬੰਦ ਰਹਿਣਗੇ। - 15 ਅਗਸਤ ਨੂੰ ਆਜਾਦੀ ਦਿਵਸ ਮੌਕੇ ਸਾਰੇ ਬੈਂਕ ਬੰਦ ਰਹਿਣਗੇ।

- 20 ਅਗਸਤ ਨੂੰ ਸ੍ਰੀਮੰਤ ਸੰਕਰਾਦੇਵ ਦੇ ਮੌਕੇ ਤੇ ਗੁਵਾਹਟੀ 'ਚ ਬੈਂਕ ਬੰਦ ਰਹਿਣਗੇ।

- 21 ਅਗਸਤ ਨੂੰ ਹਰਿਤਾਲੀਕਾ ਤੀਜ ਦੇ ਮੌਕੇ 'ਤੇ ਗੰਗਟੋਕ ਜ਼ੋਨ 'ਚ ਬੈਂਕਾਂ 'ਚ ਛੁੱਟੀ ਰਹੇਗੀ।

- 22 ਅਗਸਤ ਨੂੰ ਗਣੇਸ਼ ਚੁਤਰਥੀ ਦੇ ਮੌਕੇ 'ਤੇ ਅਹਿਮਦਾਬਾਦ, ਮੁੰਬਈ ਨਾਗਪੁਰ ਤੇ ਪਣਜੀ ਜ਼ੋਨ 'ਚ ਬੈਂਕਾਂ 'ਚ ਕੰਮਕਾਜ ਨਹੀਂ ਹੋਵੋਗਾ।

- 29 ਅਗਸਤ ਨੂੰ ਕਰਮਾ ਪੂਜਾ ਦੇ ਚੱਲਦਿਆਂ ਜੰਮੂ, ਰਾਂਚੀ, ਸ੍ਰੀਨਗਰ ਤੇ ਤਿਰੁਵਨੰਤਪੁਰਮ ਜ਼ੋਨ 'ਚ ਬੈਂਕਾਂ 'ਚ ਛੁੱਟੀ ਰਹੇਗੀ।

- 31 ਅਗਸਤ ਨੂੰ ਇੰਦਰਯਾਤਰਾ ਤੇ ਤਿਰੁਓਣਮ ਦੇ ਮੌਕੇ 'ਤੇ ਬੈਂਕਾਂ 'ਚ ਗੰਗਟੋਕ, ਕੋਚੀ ਜ਼ੋਨ 'ਚ ਛੁੱਟੀ ਰਹੇਗੀ।

Posted By: Amita Verma