ਨਵੀਂ ਦਿੱਲੀ : Bank holidays in August 2021: ਮੌਜੂਦਾ ਸਮੇਂ 'ਚ ਲਗਪਗ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਇੰਟਰਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਦੀ ਸੁਵਿਧਾ ਦੇ ਰਹੇ ਹਨ। ਇਸ ਨਾਲ ਗਾਹਕਾਂ ਨੂੰ ਜਿਆਦਾਤਰ ਕੰਮ ਘਰ ਬੈਠੇ ਹੀ ਪੂਰੇ ਹੋ ਜਾਂਦੇ ਹਨ, ਹਾਲਾਂਕਿ ਚੈੱਕ ਕਲੀਅਰ ਤੇ ਲੋਨ ਵਰਗੀਆਂ ਕੁਝ ਸੇਵਾਵਾਂ ਲਈ ਗਾਹਕਾਂ ਨੂੰ ਬੈਂਕ ਸ਼ਾਖਾ ਜਾਣਾ ਹੀ ਪੈਂਦਾ ਹੈ। ਜਦੋਂ ਤੁਸੀਂ ਘਰ ਤੋਂ ਬੈਂਕ ਲਈ ਜਾ ਰਹੇ ਹੋ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਸ ਦਿਨ ਬੈਂਕ ਖੁਲ੍ਹਾ ਹੈ ਜਾਂ ਨਹੀਂ। ਇਸਲਈ ਤੁਹਾਨੂੰ ਬੈਂਕਾਂ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਗਲੇ ਮਹੀਨੇ ਅਗਸਤ, 2021 (Bank Holidays in August 2021) 'ਚ ਕਿਹੜੇ ਤਰੀਕਾਂ ਤੇ ਬੈਂਕਾਂ ਦੀ ਛੁੱਟੀ ਰਹੇਗੀ।

ਹਰ ਮਹੀਨੇ ਹਰ ਐਤਵਾਰ ਤੋਂ ਇਲਾਵਾ ਦੂਜੇ ਤੇ ਚੌਥੇ ਸ਼ਨਿਚਰਵਾਰ ਨੂੰ ਬੈਂਕਾਂ ਦਾ ਜਨਤਕ ਛੁੱਟੀ ਰਹਿੰਦੀ ਹੈ। ਇਸ ਤੋਂ ਇਲਾਵਾ ਅਗਸਤ ਮਹੀਨੇ 'ਚ 8 ਦਿਨ ਵੱਖ-ਵੱਖ ਜ਼ੋਨ 'ਚ ਬੈਂਕ ਬੰਦ ਰਹਿਣਗੇ।

1 ਅਗਸਤ 2021 : ਇਸ ਦਿਨ ਐਤਵਾਰ ਹੋਣ ਕਾਰਨ ਬੈਂਕਾਂ ਦਾ ਹਫ਼ਤਾਵਰੀ ਛੁੱਟੀ ਰਹੇਗੀ।

8 ਅਗਸਤ 2021 : ਐਤਵਾਰ

13 ਅਗਸਤ : Patriot Day ਹੋਣ ਕਾਰਨ ਇੰਫਾਲ ਜ਼ੋਨ ਚ ਬੈਂਕਾਂ ਦੀ ਛੁੱਟੀ ਰਹੇਗੀ।

14 ਅਗਸਤ : ਦੂਜਾ ਸ਼ਨਿਚਰਵਾਰ

15 ਅਗਸਤ : ਐਤਵਾਰ

16 ਅਗਸਤ : ਪਾਰਸੀ ਨਵੇਂ ਸਾਲ ਹੋਣ ਕਾਰਨ ਮਹਾਰਾਸ਼ਟਰ ਦੇ ਬੇਲਾਪੁਰ, ਮੁੰਬਈ ਤੇ ਨਾਗਪੁਰ ਜ਼ੋਨ 'ਚ ਬੈਂਕਾਂ ਦੀ ਛੁੱਟੀ ਰਹੇਗੀ।

19 ਅਗਸਤ : ਮੁਹਰਮ

20 ਅਗਸਤ : ਓਨਮ

22 ਅਗਸਤ : ਐਤਵਾਰ

28 ਅਗਸਤ : ਚੌਥਾ ਸ਼ਨਿਚਰਵਾਰ

29 ਅਗਸਤ : ਐਤਵਾਰ

Posted By: Amita Verma