ਨਵੀਂ ਦਿੱਲੀ : ਸਿੰਡੀਕੇਟ ਬੈਂਕ (Syndicate Bank) ਦੇ ਗਾਹਕਾਂ ਲਈ ਜ਼ਰੂਰੀ ਖ਼ਬਰ ਹੈ। ਬੈਂਕ ਦਾ ਇਕ ਅਪ੍ਰੈਲ 2020 ਤੋਂ ਕੇਨਰਾ ਬੈਂਕ (Canara Bank) 'ਚ ਰਲੇਵਾਂ ਹੋ ਚੁੱਕਾ ਹੈ ਇਸ ਲਈ ਹੁਣ 1 ਜੁਲਾਈ ਤੋਂ ਬੈਂਕ ਦੇ IFSC ਕੋਡ ਬਦਲਣ ਜਾ ਰਿਹਾ ਹੈ। ਸਿੰਡੀਕੇਟ ਬ੍ਰਾਂਚ ਦਾ ਮੌਜੂਦਾ IFSC ਕੋਡ 30 ਜੂਨ 2021 ਤਕ ਹੀ ਕੰਮ ਕਰੇਗਾ। ਇਕ ਜੁਲਾਈ ਤੋਂ ਬੈਂਕ ਦੇ ਨਵੇਂ IFSC ਕੋਡ ਲਾਗੂ ਹੋ ਜਾਣਗੇ। ਇਸ ਲਈ ਸਿੰਡੀਕੇਟ ਬੈਂਕ ਦੇ ਗਾਹਕਾਂ ਨੂੰ ਹੁਣ ਆਪਣੀ ਬੈਂਕ ਬ੍ਰਾਂਚ ਜਾ ਕੇ ਨਵਾਂ ਕੋਡ ਲੈਣਾ ਪਵੇਗਾ।

ਇਸ ਸਬੰਧੀ ਕੇਨਰਾ ਬੈਂਕ ਲਗਾਤਾਰ ਗਾਹਕਾਂ ਨੂੰ ਅਲਰਟ ਕਰ ਰਿਹਾ ਹੈ। ਬੈਂਕ ਮੁਤਾਬਕ SYNB ਤੋਂ ਸ਼ੁਰੂ ਹੋਣ ਵਾਲੇ ਸਾਰੇ IFSC ਇਕ ਜੁਲਾਈ 2021 ਤੋਂ ਰੱਦ ਹੋ ਜਾਣਗੇ। ਬੈਂਕ ਨੇ ਕਿਹਾ- ਸਾਡੀ ਸਾਰਿਆਂ ਨੂੰ ਅਪੀਲ ਹੈ ਕਿ NEFT/RTGS/IMPS ਭੇਜਦੇ ਸਮੇਂ ਸਿਰਫ਼ ਗਾਹਕ CNRB ਤੋਂ ਸ਼ੁਰੂ ਹੋਣ ਵਾਲੇ ਨਵੇਂ IFSC ਦਾ ਹੀ ਇਸਤੇਮਾਲ ਕਰਨ।

ਨਵਾਂ ਕੋਡ ਲੈਣ ਲਈ ਸਿੰਡੀਕੇਟ ਬੈਂਕ ਦੇ ਪੁਰਾਣੇ ਗਾਹਕ ਬ੍ਰਾਂਚ ਦੇ ਨਵੇਂ IFSC ਤੇ MICR ਕੋਡ ਬਾਰੇ ਜਾਣਕਾਰੀ ਲਈ ਕੇਨਰਾ ਬੈਂਕ ਦੀ ਵੈੱਬਸਾਈਟ (http://www.canarabank.com/) 'ਤੇ ਜਾਓ। ਉੱਥੇ ਹੀ Below 'What's New' 'ਤੇ ਜਾਓ ਅਤੇ 'KIND ATTN eSYNDICATE CUSTOMERS : KNOW YOUR NEW IFSC' 'ਤੇ ਕਲਿੱਕ ਕਰੋ। ਇਸ ਤੋਂ ਇਲਾਵਾ ਕੇਨਰਾ ਬੈਂਕ ਦੀ ਗਾਹਕ ਸੇਵਾ 18004250018 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Posted By: Seema Anand