ਬਿਜਨੈਸ ਡੈਸਕ, ਨਵੀਂ ਦਿੱਲੀ : ਅਸੀਂ ਬੱਚਿਆਂ ਦੇ ਨਾਂ ਬੈਂਕ ਖਾਤਾ ਕਿਉਂ ਖੁਲਵਾਉਂਦੇ ਹਾਂ? ਇਸ ਲਈ ਨਾ ਤਾਂ ਜੋ ਉਨ੍ਹਾਂ ਲਈ ਇਕ ਵੱਡੀ ਰਕਮ ਇਕੱਠੀ ਕੀਤੀ ਜਾ ਸਕੇ, ਜੋ ਉਨ੍ਹਾਂ ਦੀ ਪੜ੍ਹਾਈ ਲਿਖਾਈ ਦੇ ਖ਼ਰਚ ਲਈ ਕੰਮ ਆ ਸਕੇ ਅਤੇ ਉਨ੍ਹਾਂ ਨੂੰ ਪੈਸਿਆਂ ਦੀ ਮੈਨੇਜਮੈਂਟ ਬਾਰੇ ਵੀ ਸਿਖਾਇਆ ਜਾ ਸਕੇ। ਜੇ ਤੁਹਾਡਾ ਬੇਟਾ ਜਾਂ ਬੇਟੀ 18 ਸਾਲ ਤੋਂ ਘੱਟ ਹੈ ਤਾਂ ਤੁਸੀਂ ਉੁਨ੍ਹਾਂ ਦੇ ਨਾਂ ਨਾਲ ਮਾਈਨਰ ਅਕਾਉਂਟ ਖੁਲਵਾ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਮੁਤਾਬਕ ਬੈਂਕ 10 ਸਾਲ ਤੋਂ ਵੱਡੇ ਬੱਚਿਆਂ ਨੂੰ ਮਾਈਨਰ ਅਕਾਉਂਟ ਦੀ ਪੇਸ਼ਕਸ਼ ਕਰਦੇ ਹਨ, ਜਿਨ੍ਹਾਂ ਨੂੰ ਬੱਚੇ ਖ਼ੁਦ ਅਪਰੇਟ ਕਰ ਸਕਦੇ ਹਨ।

ਬੱਚਿਆਂ ਲਈ ਵੱਖ ਵੱਖ ਬੈਂਕ ਮਾਈਨਰ ਅਕਾਉਂਟ ਦੀ ਪੇਸ਼ਕਸ਼ ਕਰਦੇ ਹਨ। ਮਸਲਨ ਆਈਸੀਆਈਸੀਆਈਸੀਆਈ ਬੈਂਕ ਦਾ ਯੰਗ ਸਟਾਰਸ ਅਕਾਉਂਟ, ਐਡੀਐਫਸੀ ਬੈਂਕ ਦਾ ਕਿਡਸ ਐਡਵਾਂਟੇਜ ਅਕਾਉਂਟ, ਐੱਸਬੀਆਈ ਦਾ ਪਹਿਲਾ ਕਦਮ ਅਤੇ ਪਹਿਲੀ ਉਡਾਨ ਆਦਿ। ਬੱਚਿਆਂ ਨੂੰ ਸ਼ੁਰੂ ਤੋਂ ਹੀ ਪੈਸਿਆਂ ਦੀ ਮੈਨੇਜਮੈਂਟ ਦੀ ਜਾਣਕਾਰੀ ਦਿੰਦਾ ਹੈ। ਉਨ੍ਹਾਂ ਨੂੰ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਅਤੇ ਕਢਵਾਉਣ ਬਾਰੇ ਮੁੱਢਲੀ ਜਾਣਕਾਰੀ ਦਿਓ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਸਿਖਾਓ ਕਿ ਆਪਣੇ ਖ਼ਰਚ ਦੀ ਆਦਤ ਵਿਚ ਉਹ ਕਿਸ ਤਰ੍ਹਾਂ ਸੁਧਾਰ ਲਿਆ ਸਕਦੇ ਹਨ।

ਆਮ ਤੌਰ 'ਤੇ ਬੈਂਕ ਬੱਚਿਆਂ ਲਈ ਦੋ ਤਰ੍ਹਾਂ ਦੇ ਖਾਤਿਆਂ ਦੀ ਪੇਸ਼ਕਸ਼ ਕਰਦੇ ਹਨ। ਇਕ ਤਾਂ 10 ਸਾਲ ਤਕ ਦੇ ਬੱਚਿਆਂ ਲਈ ਅਤੇ ਦੂਜਾ 10 ਤੋਂ 10 ਸਾਲ ਤਕ ਦੇ ਬੱਚਿਆਂ ਲਈ। ਜਦੋਂ ਬੱਚੇ ਦੀ ਉਮਰ 18 ਸਾਲ ਹੋ ਜਾਂਦੀ ਹੈ ਤਾਂ ਉਹ ਖਾਤਾ ਇਨਆਪਰੇਟਿਵ ਹੋ ਜਾਂਦਾ ਹੈ ਅਤੇ ਇਸ ਨੂੰ ਰੈਗੂਲਰ ਸੇਵਿੰਗਸ ਅਕਾਉਂਟ ਵਿਚ ਬਦਲਵਾਉਣਾ ਪੈਂਦਾ ਹੈ।

ਖਾਤੇ ਦੇ ਆਮ ਬਚਤ ਖਾਤੇ ਵਿਚ ਬਦਲ ਜਾਣ ਤੋਂ ਬਾਅਦ ਆਪਣੇ ਬੱਚੇ ਨੂੰ ਖਾਤਾ ਖੁਲਵਾਉਣ ਨਾਲ ਜੁੜੀ ਰਸਮੀ ਕਾਰਵਾਈ ਕਰਨੀ ਹੋਵੇਗੀ। ਇਸ ਤੋਂ ਬਾਅਦ ਮਾਤਾ ਪਿਤਾ ਉਸ ਖਾਤੇ ਨੂੰ ਬੱਚਿਆਂ ਦੇ ਬਦਲੇ ਆਪਰੇਟ ਨਹੀਂ ਕਰ ਸਕਣਗੇ।

ਗੌਰਤਲਬ ਹੈ ਕਿ ਮਾਈਨਰ ਅਕਾਉਂਟ ਤਹਿਤ ਸਾਰੇ ਫੀਚਰ ਨਹੀਂ ਮਿਲਦੇ। ਇੰਟਰਨੈਟ ਬੈਂਕਿੰਗ, ਏਟੀਐਮ ਜਾਂ ਡੇਬਿਟ ਕਾਰਡ, ਚੈਕ ਬੁਕ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ।

ਜੇ ਤੁਹਾਡਾ ਬੱਚਾ ਜਾਂ ਬੱਚੀ 10 ਸਾਲ ਤੋਂ ਘੱਟ ਹੈ ਤਾਂ ਖਾਤਾ ਖੁਲਵਾਉਣ ਲਈ ਉਸ ਦਾ ਜਨਮ ਪ੍ਰਮਾਣ ਪੱਤਰ ਅਤੇ ਆਪਣਾ ਅਧਾਰ ਕਾਰਡ ਜਾਂ ਪੈਨ ਬੈਂਕ ਨੂੰ ਦੇਣਾ ਹੋਵੇਗਾ। ਨਹੀਂ ਤਾਂ ਤੁਸੀਂ ਬੱਚੇ ਦਾ ਜਨਮ ਪ੍ਰਮਾਣ ਪੱਤਰ ਅਤੇ ਅਧਾਰ ਕਾਰਡ ਵੀ ਦੇ ਸਕਦੇ ਹੋ। ਇਸ ਨਾਲ ਕੇਵਾਈਸੀ ਦੀ ਲੋੜ ਪੂਰੀ ਹੋ ਜਾਵੇਗੀ।

Posted By: Susheel Khanna