ਨਵੀਂ ਦਿੱਲੀ, ਵਾਹਨ ਨਿਰਮਾਤਾ ਕੰਪਨੀ Volkswagen ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੰਪਨੀ ਨੇ ਆਪਣੇ ਪੂਰੇ ਪੋਰਟਫੋਲੀਓ ਦੀਆਂ ਕੀਮਤਾਂ 'ਚ 2 ਫੀਸਦੀ ਤਕ ਦਾ ਵਾਧਾ ਕੀਤਾ ਹੈ, ਜਿਸ ਨਾਲ ਇਸ ਦੇ ਮਾਡਲਾਂ 'ਤੇ ਵੱਧ ਤੋਂ ਵੱਧ 71,000 ਰੁਪਏ ਦਾ ਪ੍ਰੀਮੀਅਮ ਦੇਣਾ ਪਵੇਗਾ। ਇਸ ਵਾਧੇ ਵਿੱਚ ਟਿਗੁਨ, ਵਰਟਸ ਤੇ ਟਿਗੁਆਨ ਮਾਡਲਾਂ ਨੂੰ ਰੱਖਿਆ ਗਿਆ ਹੈ ਤੇ ਨਵੀਆਂ ਕੀਮਤਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂ।

Volkswagen Taigun

Volkswagen Taigun ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ 'ਚ 26,000 ਰੁਪਏ ਤਕ ਦਾ ਵਾਧਾ ਕੀਤਾ ਗਿਆ ਹੈ। ਤਾਈਗੁਨ ਦੀ ਕੀਮਤ ਇਸ ਸਾਲ ਮਈ ਵਿੱਚ ਵਧਾਈ ਗਈ ਸੀ, ਜਿਸ ਤੋਂ ਬਾਅਦ ਇਹ 10.5 ਲੱਖ ਰੁਪਏ ਤੋਂ ਵਧ ਕੇ 11.39 ਲੱਖ ਰੁਪਏ ਹੋ ਗਈ ਸੀ। ਹੁਣ ਇਕ ਵਾਰ ਫਿਰ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

ਪਾਵਰਟ੍ਰੇਨ ਦੀ ਗੱਲ ਕਰੀਏ ਤਾਂ ਇਸ ਕਾਰ 'ਚ 1.0-ਲੀਟਰ 3-ਸਿਲੰਡਰ ਟਰਬੋਚਾਰਜਡ ਤੇ 1.5-ਲੀਟਰ 4-ਸਿਲੰਡਰ ਟਰਬੋਚਾਰਜਡ ਇੰਜਣ ਦਿੱਤਾ ਗਿਆ ਹੈ। SUV ਨੂੰ ਸਟੈਂਡਰਡ ਦੇ ਤੌਰ 'ਤੇ 6-ਸਪੀਡ ਮੈਨੂਅਲ ਗਿਅਰਬਾਕਸ ਮਿਲਦਾ ਹੈ, ਜਦਕਿ 1.0-ਲੀਟਰ TSI ਨਾਲ 6-ਸਪੀਡ ਟਾਰਕ ਕਨਵਰਟਰ ਉਪਲਬਧ ਹੈ।

Volkswagen Virtus

ਵਰਟਸ ਸੇਡਾਨ ਕਾਰ ਦੀਆਂ ਕੀਮਤਾਂ ਵੇਰੀਐਂਟਸ ਦੇ ਆਧਾਰ 'ਤੇ 10,000 ਰੁਪਏ ਤੋਂ 50,000 ਰੁਪਏ ਤਕ ਵਧ ਗਈਆਂ ਹਨ ਤੇ ਕੀਮਤਾਂ ਹੁਣ 11.32 ਲੱਖ ਰੁਪਏ ਤੋਂ 18.42 ਲੱਖ ਰੁਪਏ (ਸਾਰੀਆਂ ਕੀਮਤਾਂ, ਐਕਸ-ਸ਼ੋਰੂਮ) ਤਕ ਹਨ।

ਦੱਸ ਦਈਏ ਕਿ Vertus ਨੂੰ 1.0 TSI ਇੰਜਣ ਤੇ 1.5 TSI ਇੰਜਣ ਨਾਲ ਲਿਆਂਦਾ ਗਿਆ ਹੈ। 1.0 ਲੀਟਰ TSI ਇੰਜਣ 113 hp ਦੀ ਪਾਵਰ ਅਤੇ 178 Nm ਪੀਕ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਇਸ ਦੇ ਨਾਲ ਹੀ ਦੂਜੇ ਇੰਜਣ ਮਾਡਲ 'ਚ ਤੁਹਾਨੂੰ 1.5-ਲੀਟਰ TSI ਮੋਟਰ ਮਿਲਦੀ ਹੈ, ਜੋ 148 hp ਪਾਵਰ ਅਤੇ 250 Nm ਪੀਕ ਟਾਰਕ ਪੈਦਾ ਕਰਦੀ ਹੈ। ਇਸ ਇੰਜਣ ਨੂੰ ਸਿਰਫ਼ 7-ਸਪੀਡ DSG ਨਾਲ ਜੋੜਿਆ ਗਿਆ ਸੀ।

Volkswagen Tiguan

ਵੋਲਕਸਵੈਗਨ ਟਿਗੁਆਨ ਤੋਂ ਸਭ ਤੋਂ ਵੱਧ ਵਾਧਾ ਹੋਇਆ ਹੈ। ਹੁਣ ਇਸ ਨੂੰ ਖਰੀਦਣ ਲਈ ਤੁਹਾਨੂੰ 71,000 ਰੁਪਏ ਹੋਰ ਦੇਣੇ ਪੈਣਗੇ। ਇਸ ਵਾਧੇ ਤੋਂ ਬਾਅਦ Tiguan SUV ਦੀ ਕੀਮਤ ਹੁਣ 33.50 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਟਿਗੁਆਨ 'ਚ ਤੁਹਾਨੂੰ 1,984cc ਦਾ ਪੈਟਰੋਲ ਇੰਜਣ ਦੇਖਣ ਨੂੰ ਮਿਲਦਾ ਹੈ, ਜੋ 12.65 kmpl ਦੀ ਮਾਈਲੇਜ ਦੇਣ 'ਚ ਸਮਰੱਥ ਹੈ।

Posted By: Sarabjeet Kaur