ਪੀਟੀਆਈ, ਨਵੀਂ ਦਿੱਲੀ : ਮੋਦੀ ਸਰਕਾਰ ਦੀ ਪੀਐੱਮਐੱਮਵਾਈ ਤਹਿਤ ਸਵੀਕਾਰੇ ਗਏ 6.04 ਲੱਖ ਕਰੋੜ ਰੁਪਏ ਦੇ ਕਰਜ਼ ਵਿਚੋਂ 3 ਫੀਸਦ ਕਰਜ਼ ਬੈਡ ਲੋਨ ਵਿਚ ਬਦਲ ਗਿਆ ਹੈ। ਸਰਕਾਰ ਨੇ ਮੰਗਲਵਾਰ ਨੂੰ ਇਸਦੀ ਜਾਣਕਾਰੀ ਦਿੱਤੀ।

ਮਾਲੂਮ ਹੋ ਕਿ ਪ੍ਰਧਾਨ ਮੰਤਰੀ ਮੋਦੀ ਨੇ 8 ਅਪ੍ਰੈਲ 2015 ਨੂੰ ਗੈਰ- ਕਾਰਪੋਰੇਟ, ਗੈਰ-ਖੇਤੀ ਲਘੂ/ਸੂਖਮ ਉਦਯੋਗਾਂ ਦੇ ਰੁਜ਼ਗਾਰ ਪੈਦਾ ਕਰਨ ਅਤੇ ਆਸਾਨ ਵਿੱਤ ਪਹੁੰਚ ਲਈ 10 ਲੱਖ ਰੁਪਏ ਤਕ ਦੇ ਕਲੈਟਰਲ ਮੁਫ਼ਤ ਕਰਜ਼ ਵੰਡਣ ਲਈ ਪੀਐੱਮਐੱਮਵਾਈ ਦੀ ਸ਼ੁਰੂਆਤ ਕੀਤੀ ਸੀ।

ਰਾਜ ਸਭਾ ਵਿਚ ਪ੍ਰਧਾਨ ਮੰਤਰੀ ਮੁਦਰਾ ਯੋਜਨਾ 'ਤੇ ਇਕ ਪ੍ਰਸ਼ਨ ਦੇ ਲਿਖ਼ਤ ਜਵਾਬ ਵਿਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪੀਐੱਮਐੱਮਵਾਈ ਦੇ ਕੰਮ ਦੇ ਸਬੰਧ ਵਿਚ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚ ਲੋਨ ਅਪਲਾਈ ਕਰਤਾਵਾਂ ਨੂੰ ਬੰਦ ਕਰਨਾ, ਸਮੇਂ ਸਮੇਂ 'ਤੇ ਦੇਰੀ ਕਰਨਾ ਸ਼ਾਮਲ ਹੈ।

ਠਾਕੁਰ ਨੇ ਕਿਹਾ ਕਿ ਐਸਸੀਬੀ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਰਚ 2019 ਤਕ ਪੀਐੱਮਐੱਮਵਾਈ ਤਹਿਤ ਕੁਲ 6.04 ਲੱਖ ਕਰੋੜ ਰੁਪਏ ਦੇ ਕਰਜ਼ੇ ਵੰਡੇ ਗਏ, ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਇਨ੍ਹਾਂ ਵਿਚੋਂ 17,251.52 ਕਰੋੜ ਰੁਪਏ ਦੀ ਰਾਸ਼ੀ ਐਨਪੀਏ ਵਿਚ ਬਦਲ ਗਈ, ਇਹ ਕੁਲ ਵੰਡੇ ਗਏ ਕਰਜ਼ ਦੀ 2.86 ਫੀਸਦ ਹੈ।

ਇਸ ਲੋਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ਜੋ ਸ਼ਿਸ਼ੂ, ਕਿਸ਼ੋਰ ਅਤੇ ਤਰੂਣ ਦੇ ਨਾਂ ਨਾਲ ਜਾਣੇ ਜਾਂਦੇ ਹਨ। ਇਕ ਹੋਰ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਵਿੱਤੀ ਸਾਲਾਂ ਦੌਰਾਨ ਮਾਰਚ 2019 ਦੇ ਅੰਤ ਵਿਚ ਜਨਤਕ ਖੇਤਰ ਦੇ ਬੈਂਕਾਂ ਦੀ ਕੁਲ ਬ੍ਰਾਂਚਾਂ ਦੀ ਗਿਣਤੀ 87, 580 ਹੋ ਗਈ ਹੈ ਜੋ ਮਾਰਚ 2014 ਤਕ 78,939 ਸੀ।

Posted By: Tejinder Thind