Ayushman Sahakar Yojana: ਪਿੰਡਾਂ ’ਚ ਸਿਹਤ ਸੇਵਾ ਨੂੰ ਬਿਹਤਰ ਬਣਾਉਣ ਲਈ ਕੇਂਦਰ ਸਰਕਾਰ ਨੇ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰਾਲਾ ਨੇ ਆਯੂਸ਼ਮਾਨ ਸਹਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਐੱਨਸੀਡੀਸੀ ਨੇ ਸਹਿਕਾਰੀ ਸਮਿਤੀਆਂ ਵੱਲੋਂ ਦੇਸ਼ ’ਚ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਬਲੂਪ੍ਰਿੰਟ ਤਿਆਰ ਕੀਤਾ ਹੈ। ਕੇਂਦਰੀ ਖੇਤੀਬਾੜੀ ਸੂਬਾ ਮੰਤਰੀ ਪਰੋਤਮ ਰੁਪਾਲਾ ਨੇ ਦੱਸਿਆ ਕਿ ਆਉਣ ਵਾਲੇ ਸਾਲਾਂ ’ਚ ਐੱਨਸੀਡੀਸੀ 10,000 ਕਰੋੜ ਰੁਪਏ ਦਾ ਕਰਜ਼ ਮੁਹੱਈਆ ਕਰਵਾਏਗਾ। ਇਸ ਆਰਥਿਕ ਸਹਾਇਤਾ ਨਾਲ ਸਹਿਕਾਰੀ ਸੰਸਥਾਵਾਂ ਵੀ ਮੈਡੀਕਲ ਕਾਲਜ ਤੇ ਹਸਪਤਾਲ ਖੋਲ੍ਹ ਸਕਣਗੀਆਂ। ਕੇਂਦਰ ਵੱਲੋਂ ਕੀਤੀਆਂ ਜਾਣ ਵਾਲੀਆਂ ਕਿਸਾਨ ਕਲਿਆਣ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਹ ਯੋਜਨਾ ਸਹਾਇਕ ਹੋਵੇਗੀ। ਆਯੂਸ਼ਮਾਨ ਸਹਿਕਾਰ ਯੋਜਨਾ ਪੇਂਡੂ ਖੇਤਰਾਂ ’ਚ ਸਿਹਤ ਸੇਵਾਵਾਂ ਪਹੁੰਚਾਉਣ ਦੇ ਤਰੀਕੇ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਵੇਗੀ।

Ayushman Sahakar Yojana Highlights

ਐੱਨਸੀਡੀਸੀ ਦੇ ਐੱਮਡੀ ਸੰਦੀਪ ਕੁਮਾਰ ਨਾਇਕ ਅਨੁਸਾਰ ਦੇਸ਼ ’ਚ 52 ਦੇ ਕਰੀਬ ਹਸਪਤਾਲ ਸਹਿਕਾਰੀ ਸਮਿਤੀਆਂ ਵੱਲੋਂ ਚਲਾਏ ਜਾ ਰਹੇ ਹਨ, ਜਿੱਥੇ ਬਿਸਤਰਿਆਂ ਦੀ ਗਿਣਤੀ 5,000 ਤੋਂ ਜ਼ਿਆਦਾ ਹੈ। ਐੱਨਸੀਡੀਸੀ ਫੰਡ ਸਿਹਤ ਸੰਭਾਲ ਸੇਵਾਵਾਂ ਦੀ ਵਿਵਸਥਾ ਨੂੰ ਮਜ਼ਬੂਤ ਕਰੇਗਾ।

ਐੱਨਸੀਡੀਸੀ ਦੀ ਯੋਜਨਾ ਰਾਸ਼ਟਰੀ ਸਿਹਤ ਨੀਤੀ 2017 ’ਤੇ ਧਿਆਨ ਕੇਂਦਰਤਿ ਕਰਨ ਦੇ ਨਾਲ ਹੀ ਆਪਣੇ ਸਾਰੇ ਪਹਿਲੂਆਂ ’ਚ ਸਿਹਤ ਪ੍ਰਣਾਲੀਆਂ ਨੂੰ ਆਕਾਰ ਦੇਣ ਦੇ ਉਦੇਸ਼ ਨਾਲ ਸਿਹਤ ’ਚ ਨਿਵੇਸ਼, ਸਿਹਤ ਸੇਵਾਵਾਂ ਦੇ ਸੰਗਠਨ, ਤਕਨੀਕਾਂ ਤਕ ਪਹੁੰਚ, ਮਨੁੱਖੀ ਸਰੋਤ ਵਿਕਸਤ ਕਰਨ, ਕਿਸਾਨਾਂ ਨੂੰ ਸਸਤੀ ਸਿਹਤ ਦੇਖਭਾਲ ਆਦਿ ਨੂੰ ਸ਼ਾਮਿਲ ਕਰਦੀ ਹੈ। ਇਸ ਦਾ ਰੂਪ ਹਸਪਤਾਲਾਂ, ਸਿਹਤ ਸੇਵਾਵਾਂ, ਨਰਸਿੰਗ ਸਿੱਖਿਆ, ਇਲਾਜ ਸਿੱਖਿਆ, ਪੈਰਾਮੈਡੀਕਲ ਸਿੱਖਿਆ, ਸਿਹਤ ਬੀਮਾ ਤੇ ਸੰਪੂਰਨ ਸਿਹਤ ਪ੍ਰਣਾਲੀਆਂ ਜਿਹੇ ਆਯੁਸ਼ ਨਾਲ ਵਿਆਪਕ ਹੈ। ਆਯੂਸ਼ਮਾਨ ਸਹਿਕਾਰ ’ਚ ਹਸਪਤਾਲ ਦੇ ਨਿਰਮਾਣ, ਆਧੁਨਿਕੀਕਰਨ, ਵਿਸਥਾਰ, ਮੁਰੰਮਤ, ਨਵੀਨੀਕਰਨ, ਸਿਹਤ ਸੇਵਾ ਤੇ ਸਿੱਖਿਆ ਤੇ ਬੁਨਿਆਦੀ ਢਾਂਚੇ ਨਾਲ ਹੇਠ ਲਿਖੀਆਂ ਗੱਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ..

- ਬਜ਼ੁਰਗਾਂ ਲਈ ਸਿਹਤ ਦੇਖਭਾਲ ਸੇਵਾਵਾਂ।

- ਅਪਾਹਜ ਵਿਅਕਤੀਆਂ ਲਈ ਸਿਹਤ ਦੇਖਭਾਲ ਸੇਵਾਵਾਂ।

- ਮਾਨਸਿਕ ਸਿਹਤ ਦੇਖਭਾਲ ਸੇਵਾਵਾਂ।

- ਅਮਰਜੈਂਸੀ ਇਲਾਜ ਸੇਵਾਵਾਂ।

- ਫਿਜ਼ੀਓਥੈਰੇਪੀ ਸੈਂਟਰ।

- ਮੋਬਾਈਲ ਕਲੀਨਿਕ ਸੇਵਾਵਾਂ।

- ਹੈਲਥ ਕਲੱਬ ਤੇ ਜਿੰਮ।

- ਡੈਂਟਲ ਕੇਅਰ ਸੈਂਟਰ।

- ਅੱਖਾਂ ਦਾ ਦੇਖਭਾਲ ਕੇਂਦਰ।

- ਬਲੱਡ ਬੈਂਕ।

- ਆਈਆਰਡੀਏ ਵੱਲੋਂ ਮਾਨਤਾ ਪ੍ਰਾਪਤ ਸਿਹਤ ਬੀਮਾ।

Posted By: Tejinder Thind