ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਨੇ ਅਟਲ ਪੈਨਸ਼ਨ ਯੋਜਨਾ ਦੇ ਲਾਭਪਾਤਰੀਆਂ ਲਈ ਆਟੋ ਡੈਬਿਟ ਫੈਸਿਲਟੀ 'ਤੇ 30 ਜੂਨ ਤਕ ਲਈ ਹੀ ਰੋਕ ਲਗਾਈ ਹੈ। ਜੇਕਰ ਤੁਸੀਂ ਵੀ ਇਸ ਯੋਜਨਾ 'ਚ ਨਿਵੇਸ਼ ਕਰ ਰਹੇ ਹੋ ਤਾਂ 1 ਜੁਲਾਈ ਤੋਂ ਪਹਿਲਾਂ ਆਪਣੇ ਉਸ ਖਾਤੇ 'ਚ ਜ਼ਰੂਰੀ ਰਕਮ ਪਾ ਦਿਉ ਜਿੱਥੋਂ ਤੁਹਾਡੀ ਅਟਲ ਪੈਨਸ਼ਨ ਯੋਜਨਾ ਦੀ ਕਿਸ਼ਤ ਕੱਟਦੀ ਹੈ। 1 ਜੁਲਾਈ 2020 ਤੋਂ ਬੈਂਕ ਅਟਲ ਪੈਨਸ਼ਨ ਯੋਜਨਾ (APY) ਗਾਹਕਾਂ ਦੇ ਖਾਤਿਆਂ 'ਚੋਂ ਆਟੋ-ਡੈਬੇਟਿੰਗ ਯੋਗਦਾਨ ਮੁੜ ਸ਼ੁਰੂ ਕਰਨਗੇ।

ਅਪ੍ਰੈਲ 'ਚ PFRDA ਨੇ ਐਲਾਨ ਕੀਤਾ ਸੀ ਕਿ APY ਗਾਹਕਾਂ ਦੇ ਬੈਂਕ ਖਾਤਿਆਂ 'ਚੋਂ ਆਟੋ-ਡੈਬਿਟ 30 ਜੂਨ, 2020 ਤਕ ਰੋਕ ਦਿੱਤੀ ਜਾਵੇਗੀ। PFRDA ਨੇ ਕਿਹਾ, ਪੈਨਸ਼ਨ ਸਕੀਮ ਦੇ ਜ਼ਿਆਦਾਤਰ ਮੈਂਬਰ ਸਮਾਜ ਦੇ ਹੇਠਲੇ ਤਬਕੇ ਦੇ ਸਨ। ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਦੌਰਾਨ ਉਹ ਸਭ ਤੋਂ ਜ਼ਿਆਦਾ ਪੀੜਤ ਸਨ।

ਨਵੇਂ ਪੀਐੱਫਆਰਡੀਏ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ 30 ਸਤੰਬਰ, 2020 ਤੋਂ ਪਹਿਲਾਂ ਗਾਹਕ ਦੇ ਪੈਨਸ਼ਨ ਯੋਜਨਾ ਖਾਤੇ ਨੂੰ ਨਿਯਮਤ ਕੀਤਾ ਜਾਂਦਾ ਹੈ ਤਾਂ ਵਿਆਜ ਨਹੀਂ ਲਿਆ ਜਾਵੇਗਾ। ਆਮ ਤੌਰ 'ਤੇ ਦੇਰੀ ਨਾਲ ਯੋਗਦਾਨ ਲਈ ਬੈਂਕਾਂ ਵੱਲੋਂ ਜੁਰਮਾਨਾ ਵਸੂਲਿਆ ਜਾਂਦਾ ਹੈ।

ਅਧਿਕਾਰਤ APY ਵੈੱਬਸਾਈਟ ਅਨੁਸਾਰ, ਦੇਰ ਹੋਣ 'ਤੇ ਇਨ੍ਹਾਂ ਲੱਗੇਗਾ ਜੁਰਮਾਨਾ

ਹਰ ਮਹੀਨੇ 100 ਰੁਪਏ ਤਕ ਦੇ ਯੋਗਦਾਨ ਲਈ ਹਰ ਮਹੀਨੇ 1 ਰੁਪਏ।

101 ਰੁਪਏ ਤੇ 500 ਰੁਪਏ ਦੇ ਵਿਚਕਾਰ ਯੋਗਦਾਨ ਲਈ ਹਰੇ ਮਹੀਨੇ 2 ਰੁਪਏ।

501 ਰੁਪਏ ਤੇ 1,000 ਰੁਪਏ ਦੇ ਵਿਚਕਾਰ ਯੋਗਦਾਨਲ ਈ ਹਰ ਮਹੀਨੇ 5 ਰੁਪਏ।

1,001 ਰੁਪਏ ਤੋਂ ਜ਼ਿਆਦਾ ਯੋਗਦਾਨ ਲਈ ਹਰ ਮਹੀਨੇ 10 ਰੁਪਏ।

ਕੀ ਹੈ ਅਟਲ ਪੈਨਸ਼ਨ ਯੋਜਨਾ

ਅਟਲ ਪੈਨਸ਼ਨ ਯੋਜਨਾ ਭਾਰਤ ਸਰਕਾਰ ਵੱਲੋਂ ਗ਼ੈਰ-ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਨਾਗਰਿਕਾਂ ਨੂੰ ਪੈਨਸ਼ਨ ਲਾਭਦੇਣ ਲਈ ਸ਼ੁਰੂ ਕੀਤੀ ਗਈ ਇਕ ਯੋਜਨਾ ਹੈ। ਕੋਈ ਵੀ ਭਾਰਤੀ ਨਾਗਰਿਕ ਜਿਸ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ, ਯੋਜਨਾ 'ਚ ਨਿਵੇਸ਼ ਕਰ ਸਕਦਾ ਹੈ। ਯੋਜਨਾ 'ਚ ਯੋਗਦਾਨ ਦੇਣ ਲਈ ਬੈਂਕ ਖਾਤਾ ਲਾਜ਼ਮੀ ਹੈ। ਪੈਨਸ਼ਨ ਯੋਜਨਾ ਤਹਿਤ ਇਕ ਨਾਗਰਿਕ ਨੂੰ 1,000 ਰੁਪਏ ਤੋਂ 5,000 ਰੁਪਏ ਦੇ ਵਿਚਕਾਰ ਘੱਟੋ-ਘੱਟ ਮਾਸਿਕ ਪੈਨਸ਼ਨ ਦੀ ਗਾਰੰਟੀ ਦਿੱਤੀ ਜਾਂਦੀ ਹੈ।

Posted By: Seema Anand