ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਵਧਦੀ ਮਹਿੰਗਾਈ ਨੂੰ ਰੋਕਣ ਲਈ RBI ਨੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਆਰਬੀਆਈ ਨੇ ਵਿਆਜ ਦਰਾਂ 'ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ, ਜਿਸ ਕਾਰਨ ਰੈਪੋ ਰੇਟ (Repo Rate) 4.90 ਫੀਸਦੀ ਤੋਂ ਵਧ ਕੇ 5.40 ਹੋ ਗਿਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਬੈਂਕ ਵੀ ਜਲਦ ਵਿਆਜ ਦਰਾਂ ਵਧਾ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਹੋਮ ਲੋਨ (Home Loan) ਤੇ ਆਟੋ ਲੋਨ (Auto Loan) ਵਰਗੇ ਬੈਂਕਿੰਗ ਲੋਨ ਮਹਿੰਗੇ ਹੋ ਜਾਣਗੇ। ਆਓ ਜਾਣਦੇ ਹਾਂ ਕਿ ਅਜਿਹਾ ਹੋਣ 'ਤੇ ਤੁਹਾਡੀ ਈਐੱਮਆਈ 'ਤੇ ਕਿੰਨਾ ਅਸਰ ਪਵੇਗਾ।

ਤੁਹਾਡੀ EMI 'ਤੇ ਕਿਵੇਂ ਪੈਂਦਾ ਹੈ ਸਿੱਧਾ ਅਸਰ

ਜਦੋਂ ਵੀ ਆਰਬੀਆਈ ਰੈਪੋ ਰੇਟ ਵਧਾਉਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਬੈਂਕਾਂ 'ਤੇ ਪੈਂਦਾ ਹੈ ਤੇ ਬੈਂਕ ਵੀ ਆਪਣੀ ਵਿਆਜ ਦਰ ਵਧਾਉਣੀ ਸ਼ੁਰੂ ਕਰ ਦਿੰਦੇ ਹਨ, ਜਿਸ ਦਾ ਸਿੱਧਾ ਅਸਰ ਉਨ੍ਹਾਂ ਲੋਕਾਂ 'ਤੇ ਪੈਂਦਾ ਹੈ, ਜਿਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਹੈ ਕਿਉਂਕਿ ਰੈਪੋ ਰੇਟ ਵਧਣ ਤੋਂ ਬਾਅਦ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਸਿੱਧਾ ਤੁਹਾਡੀ EMI ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੈਂਕ ਹੋਮ ਲੋਨ ਮਹਿੰਗਾ ਹੋਣ ਤੋਂ ਬਾਅਦ ਤੁਹਾਡੀ EMI ਪਹਿਲਾਂ ਦੇ ਮੁਕਾਬਲੇ ਕਿੰਨੀ ਵੱਧ ਜਾਵੇਗੀ।

ਜੇਕਰ ਤੁਸੀਂ 20 ਤੋਂ 30 ਸਾਲ ਦੀ ਮਿਆਦ ਲਈ ਹੋਮ ਲੋਨ ਲੈਂਦੇ ਹੋ ਤਾਂ ਇਸਦੀ ਰਕਮ ਵੀ ਕਾਫੀ ਵੱਡੀ ਹੁੰਦੀ ਹੈ। ਉਦਾਹਰਨ ਲਈ, ਮੰਨ ਲਓ ਕਿ ਕਿਸੇ ਬੈਂਕ ਦੀਆਂ ਹੋਮ ਲੋਨ ਦੀਆਂ ਵਿਆਜ ਦਰਾਂ 7.60 ਤੋਂ 8.45 ਪ੍ਰਤੀਸ਼ਤ ਦੇ ਵਿਚਕਾਰ ਹਨ ਅਤੇ ਜੇਕਰ ਰੈਪੋ ਰੇਟ 'ਚ 50 ਅਧਾਰ ਅੰਕਾਂ ਦਾ ਵਾਧਾ ਕੀਤਾ ਜਾਂਦਾ ਹੈ ਅਤੇ ਉਸਦੇ ਬੈਂਕ ਕਰਜ਼ੇ ਦੀ ਵਿਆਜ ਦਰ 'ਚ ਵੀ 50 ਅਧਾਰ ਅੰਕ ਜਾਂ 0.50 ਪ੍ਰਤੀਸ਼ਤ ਦਾ ਵਾਧਾ ਹੁੰਦਾ ਹੈ ਤਾਂ ਇਸਦੀ ਵਿਆਜ ਦਰ 8.10 ਤੋਂ 8.95 ਫੀਸਦੀ ਹੋਵੇਗੀ, ਜੋ ਪਹਿਲਾਂ 7.60 ਫੀਸਦੀ ਤੋਂ 8.45 ਫੀਸਦੀ ਸੀ। ਅਜਿਹੀ ਸਥਿਤੀ ਵਿੱਚ ਤੁਹਾਨੂੰ ਨਵੀਂ ਵਿਆਜ ਦਰ ਦੇ ਅਨੁਸਾਰ ਆਪਣੀ EMI ਦਾ ਭੁਗਤਾਨ ਕਰਨਾ ਹੋਵੇਗਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਵਿਆਜ ਦੇ ਨਾਂ 'ਤੇ ਜ਼ਿਆਦਾ ਪੈਸਾ ਚੁਕਾਉਣਾ ਪਵੇਗਾ।

Posted By: Seema Anand