ਕਿਸ਼ੋਰ ਓਸਤਵਾਲ, ਨਵੀਂ ਦਿੱਲੀ : ਨਿਵੇਸ਼ਕਾਂ ਦੇ ਮਨ 'ਚ ਇਸ ਸਮੇਂ ਇਹ ਸਵਾਲ ਚੱਲ ਰਿਹਾ ਹੋਵੇਗਾ ਕਿ ਸ਼ੇਅਰ ਬਾਜ਼ਾਰ ਦਾ ਮੌਜੂਦਾ ਵਾਧਾ ਆਉਣ ਵਾਲੇ ਸਮੇਂ 'ਚ ਜਾਰੀ ਰਹੇਗਾ ਜਾਂ ਥੋੜ੍ਹੇ ਕਰੈਕਸ਼ਨ ਤੋਂ ਬਾਅਦ ਇਹ ਫਿਰ ਸਟਾਕ ਐਕਸਚੇਂਜ ਫਿਰ ਤੋਂ ਉੱਪਰ ਆਵੇਗਾ। ਅਗਲੇ ਤਿੰਨ ਤੋਂ ਪੰਜ ਦਿਨਾਂ 'ਚ ਅਗਸਤ ਸੀਰੀਜ਼ ਦੇ ਪੈਟਰਨ ਨੂੰ ਦੇਖਣ ਤੋਂ ਬਾਅਦ ਇਸ ਸਵਾਲ ਦਾ ਜਵਾਬ ਮਿਲ ਸਕਦਾ ਹੈ। ਆਮ ਤੌਰ 'ਤੇ ਸੈਟਲਮੈਂਟ ਤੋਂ ਸੈਟਲਮੈਂਟ ਦੇ ਆਧਾਰ 'ਤੇ ਮਾਰਕਿਟ ਦਾ ਟ੍ਰੈਂਡ ਤੈਅ ਹੁੰਦਾ ਹੈ। ਜੁਲਾਈ ਸੀਰੀਜ਼ ਵਾਧੇ ਦੇ ਨਾਲ ਖ਼ਤਮ ਹੋ ਚੁੱਕਾ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਅੱਗੇ ਵੀ ਇਹ ਟ੍ਰੈਂਡ ਜਾਰੀ ਰਹਿੰਦਾ ਹੈ ਜਾਂ ਨਹੀਂ। ਵਿਸ਼ਵੀ ਪੱਧਰ 'ਤੇ ਜੀਡੀਪੀ 'ਚ ਗਿਰਾਵਟ ਦੇ ਨਾਲ-ਨਾਲ ਵਾਇਰਸ ਕੰਟਰੋਲ 'ਚ ਆਉਂਦਾ ਦਿਖਾਈ ਨਹੀਂ ਦੇ ਰਿਹਾ।

ਆਉਣ ਵਾਲੇ ਦਿਨਾਂ 'ਚ ਸ਼ੇਅਰ ਬਾਜ਼ਾਰ ਦੀ ਚਾਲ ਤੀਸਰੇ ਪ੍ਰੋਤਸਾਹਨ ਪੈਕੇਜ, ਅਮਰੀਕਾ ਦੀ ਲਿਕਵਡਿਟੀ, ਪਹਿਲੀ ਤਮਾਹੀ ਦੇ ਨਤੀਜੇ ਤੋਂ ਬਾਅਦ ਰਿਲਾਇੰਸ ਦੇ ਸ਼ੇਅਰਾਂ ਦੀ ਕੀਮਤ, ਤਿੰਨ ਪ੍ਰਮੁੱਖ ਨਿੱਜੀ ਬੈਂਕਾਂ ਇੰਡਸਇੰਡ ਬੈਂਕ, ਐਕਸਿਸ ਬੈਂਕ ਅਤੇ ਆਈਸੀਆਈਸੀਆਈ ਬੈਂਕ 'ਚ ਕਿਊਆਈਪੀ, ਐੱਲਆਈਸੀ, ਆਈਪੀਓ ਅਤੇ ਬੀਪੀਸੀਐੱਲ ਦੀ ਰਣਨੀਤਿਕ ਵਿਕਰੀ 'ਤੇ ਨਿਰਭਰ ਕਰੇਗੀ।

ਕੁੱਲ-ਮਿਲਾ ਕੇ ਕੰਪਨੀਆਂ ਦੇ ਪਹਿਲੀ ਤਮਾਹੀ ਦੇ ਨਤੀਜੇ ਕਾਫੀ ਸ਼ਾਨਦਾਰ ਰਹੇ ਅਤੇ ਵਿਸ਼ਲੇਸ਼ਕਾਂ ਦੀ ਉਮੀਦ ਤੋਂ ਬਿਹਤਰ ਰਹੇ ਅਤੇ ਸੀਐੱਨਆਈ ਦੀ ਟੀਮ ਨੂੰ ਛੱਡ ਕੇ ਸਾਰਿਆਂ ਨੂੰ ਗਲਤ ਸਾਬਿਤ ਕੀਤਾ। ਸਟਰੀਟ ਆਮਦਨੀ 'ਚ 54 ਫ਼ੀਸਦੀ ਦੀ ਕਮੀ ਦੀ ਉਮੀਦ ਕਰ ਰਿਹਾ ਸੀ, ਜੋ ਨਹੀਂ ਹੋਇਆ।

Posted By: Ramanjit Kaur