ਬਿਜਨੈਸ ਡੈਸਕ, ਨਵੀਂ ਦਿੱਲੀ : ਅਟਲ ਪੈਨਸ਼ਨ ਯੋਜਨਾ (APY) ਅਸੰਗਠਿਤ ਖੇਤਰ ਦੇ ਮੁਲਾਜ਼ਮਾਂ ਲਈ ਇਕ ਰਿਟਾਇਰਡ ਯੋਜਨਾ ਹੈ। ਅਟਲ ਪੈਨਸ਼ਨ ਯੋਜਨਾ ਦੇਸ਼ ਦੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 1000 ਰੁਪਏ ਤੋਂ ਲੈ ਕੇ 5000 ਰੁਪਏ ਤਕ ਦੀ ਤੈਅ ਮਾਸਿਕ ਪੈਨਸ਼ਨ ਸੁਨਿਸ਼ਚਿਤ ਕਰਾਉਣ ਵਾਲੀ ਯੋਜਨਾ ਹੈ। ਇਸ ਵਿਚ ਅੰਸ਼ਦਾਤਾ ਵੱਲੋਂ ਨਿਰਧਾਰਿਤ ਮਾਸਿਕ ਪੈਨਸ਼ਾਨ ਰਕਮ ਦੇ ਆਧਾਰ ’ਤੇ ਉਸ ਦੇ ਬੈਂਕ ਖਾਤੇ ਵਿਚੋਂ ਮਾਸਿਕ ਅੰਸ਼ਦਾਨ ਕੱਟਿਆ ਜਾਵੇਗਾ। ਮਾਸਿਕ ਯੋਗਦਾਨ ਦੀ ਰਕਮ ਰਜਿਸਟ੍ਰੇਸ਼ਨ ਸਮੇਂ ਗਾਹਕ ਦੀ ਉਮਰ ’ਤੇ ਨਿਰਭਰ ਕਰਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਘੱਟੋ ਘੱਟ ਉਮਰ ਹੱਦ 18 ਸਾਲ ਹੈ ਅਤੇ ਰਜਿਸਟ੍ਰੇਸ਼ਨ ਲਈ ਵੱਧੋਂ ਵੱਧ ਉਮਰ 40 ਸਾਲ ਹੈ।

APY ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ਼

ਪੈਨਸ਼ਨ ਯੋਜਨਾ ਲਈ ਰਜਿਸਟ੍ਰੇਸ਼ਨ ਕਰਾਉਣ ਲਈ ਗਾਹਕ ਕੋਲ ਬਚਤ ਬੈਂਕ ਖਾਤਾ, ਆਧਾਰ ਨੰਬਰ ਅਤੇ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ।

ਅਟਲ ਪੈਨਸ਼ਨ ਯੋਜਨਾ ਕਿਵੇਂ ਕਰੀਏ ਰਜਿਸਟ੍ਰੇਸ਼ਨ

1. ਸਾਰੇ ਰਾਸ਼ਟਰੀ ਬੈਂਕ ਪੈਨਸ਼ਨ ਯੋਜਨਾ ਦਿੰਦੇ ਹਨ। ਇਸ ਲਈ ਤੁਸੀਂ ਉਸ ਬੈਂਕ ਵਿਚ ਜਾ ਸਕਦੇ ਹੋ ਜਿਥੇ ਤੁਹਾਡਾ ਖਾਤਾ ਹੈ ਅਤੇ ਏਪੀਵਾਈ ਲਈ ਖੁਦ ਨੂੰ ਰਜਿਸਟਰਡ ਕਰਾਓ।

2. ਰਜਿਸਟ੍ਰੇਸ਼ਨ ਫਾਰਮ ਆਨਲਾਈਨ ਦੇ ਨਾਲ ਹੀ ਬੈਂਕ ਦੀਆਂ ਬ੍ਰਾਂਚਾਂ ਵਿਚ ਵੀ ਉਪਲਬਧ ਹਨ। ਤੁਸੀਂ ਫਾਰਮ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਬੈਂਕ ਵਿਚ ਜਮ੍ਹਾ ਕਰਵਾ ਸਕਦੇ ਹੋ ਜਾਂ ਤੁਸੀਂ ਬੈਂਕ ਜਾ ਕੇ ਵੀ ਭਰ ਸਕਦੇ ਹੋ ਅਤੇ ਜਮ੍ਹਾਂ ਕਰਵਾ ਸਕਦੇ ਹੋ।

3. ਇਕ ਵੈਲਿਡ ਮੋਬਾਈਲ ਨੰਬਰ ਦਿਓ।

4. ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਸ਼ਾਮਲ ਕਰੋ।

ਇਕ ਵਾਰ ਜਦੋਂ ਤੁਹਾਡੀ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਤਾਂ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ’ਤੇ ਇਕ ਕੰਪਲੀਟ ਮੈਸੇਜ ਆਵੇਗਾ।

ਜ਼ਿਕਰਯੋਗ ਹੈ ਕਿ ਜਿੰਨੀ ਰਕਮ ਦਾ ਯੋਗਦਾਨ ਕੀਤਾ ਜਾਣਾ ਹੈ, ਉਹ ਉਸ ਉਮਰ ’ਤੇ ਨਿਰਭਰ ਕਰੇਗਾ ਜਿਸ ਉਮਰ ਵਿਚ ਤੁਸੀਂ ਪੈਨਸ਼ਨ ਯੋਜਨਾ ਲਈ ਖੁਦ ਨੂੰ ਰਜਿਸਟਰਡ ਕਰਦੇ ਹੋ।

APY ਵਿਚ ਯੋਗਦਾਨ

ਇਸ ਯੋਜਨਾ ਲਈ ਯੋਗਦਾਨ ਤੁਹਾਡੇ ਬੈਂਕ ਖਾਤੇ ਵਿਚੋਂ ਆਪਣੇ ਆਪ ਕੱਟਿਆ ਜਾਵੇਗਾ। ਭਲੇ ਹੀ ਪੈਨਸ਼ਨ ਯੋਜਨਾ ਖਾਤਾ ਬੈਂਕ ਸ਼ਾਖਾ ਜਾਂ ਆਨਲਾਈਨ ਜ਼ਰੀਏ ਖੋਲ੍ਹਿਆ ਗਿਆ ਹੋਵੇ।

ਯੋਗਦਾਨ ਵਿਚ ਚੁੂਕ ਹੋਣ ’ਤੇ ਜੁਰਮਾਨਾ ਵੀ ਲਾਇਆ ਜਾਵੇਗਾ।

ਜੇ ਕੋਈ ਯੋਗਦਾਨ ਨਹੀਂ ਕੀਤਾ ਜਾਂਦਾ ਤਾਂ ਤੁਹਾਡਾ ਏਪੀਵਾਈ ਖਾਤਾ 6 ਮਹੀਨੇ ਬਾਅਦ ਫਰੀਜ਼ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 12 ਮਹੀਨੇ ਬਾਅਦ ਖਾਤੇ ਨੂੰ ਡੀਐਕਟਿਵ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ 24 ਮਹੀਨਿਆਂ ਬਾਅਦ ਖਾਤਾ ਬੰਦ ਕਰ ਦਿੱਤਾ ਜਾਵੇਗਾ।

Posted By: Tejinder Thind