ਨਵੀਂ ਦਿੱਲੀ : Unemployed Allowance : ਕੋਰੋਨਾ ਕਾਲ 'ਚ ਕਈਆਂ ਦੀ ਨੌਕਰੀ ਚਲੀ ਗਈ ਹੈ। ਸਰਕਾਰ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿੰਦੀ ਹੈ। ਬੇਰਜ਼ੁਗਾਰਾਂ ਨੂੰ ਭੱਤਾ ਦੇਣ ਲਈ ਸਰਕਾਰ ਨੇ 'ਅਟਲ ਬੀਮਿਤ ਕਲਿਆਣ ਯੋਜਨਾ' (Atal Beemit Vyakti Kalyan Yojana) ਨਾਂ ਨਾਲ ਇਕ ਸਕੀਮ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ 50,000 ਤੋਂ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਇਆ ਹੈ। ਕਰਮਚਾਰੀ ਰਾਜ ਬੀਮਾ ਨਿਗਮ (ESIC) ਇਸ ਸਕੀਮ ਨੂੰ ਚਲਾਉਂਦਾ ਹੈ। ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਨੇ 'ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ' ਨੂੰ 30 ਜੂਨ 2022 ਤਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਯੋਜਨਾ 30 ਜੂਨ 2021 ਤਕ ਸੀ।

ਕੀ ਹੈ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ?

ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ (Atal Beemit Vyakti Kalyan Yojana) ਤਹਿਤ ਨੌਕਰੀ ਖੁੱਸਣ 'ਤੇ ਬੇਰਜ਼ੁਗਾਰਾਂ ਨੂੰ ਆਰਥਿਕ ਮਦਦ ਲਈ ਭੱਤਾ ਦਿੱਤਾ ਜਾਂਦਾ ਹੈ। ਬੇਰੁਜ਼ਗਾਰ ਵਿਅਕਤੀ 3 ਮਹੀਨੇ ਲਈ ਇਸ ਭੱਤੇ ਦਾ ਫਾਇਦਾ ਉਠਾ ਸਕਦਾ ਹੈ। 3 ਮਹੀਨੇ ਲਈ ਉਹ ਔਸਤ ਸੈਲਰੀ ਦਾ 50% ਕਲੇਮ ਕਰ ਸਕਦਾ ਹੈ। ਬੇਰਜ਼ੁਗਾਰ ਹੋਣ ਦੇ 30 ਦਿਨਾਂ ਬਾਅਦ ਇਸ ਯੋਜਨਾ ਨਾਲ ਜੁੜ ਕੇ ਕਲੇਮ ਕੀਤਾ ਜਾ ਸਕਦਾ ਹੈ।

ਇੰਝ ਮਿਲੇਗਾ ਲਾਭ

ਇਸ ਯੋਜਨਾ ਦਾ ਲਾਭ ਲੈਣ ਲਈ ESIC ਨਾਲ ਜੁੜੇ ਮੁਲਾਜ਼ਮ ESIC ਦੀ ਕਿਸੇ ਵੀ ਬ੍ਰਾਂਚ ਜਾ ਕੇ ਇਸ ਦੇ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ESIC ਵੱਲੋਂ ਅਰਜ਼ੀ ਦੀ ਪੁਸ਼ਟੀ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਦਰੁਸਤ ਸਾਬਿਤ ਹੋਣ 'ਤੇ ਕਰਮਚਾਰੀ ਦੇ ਖਾਤੇ 'ਚ ਰਕਮ ਭੇਜ ਦਿੱਤੀ ਜਾਵੇਗੀ।

ਜਾਣੋ ਕੌਣ ਲੈ ਸਕਦਾ ਹੈ ਲਾਭ

  • ਇਸ ਯੋਜਨਾ ਦਾ ਲਾਭ ਅਜਿਹੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਵਾਲੇ ਨੌਕਰੀਪੇਸ਼ਾ ਲੋਕ ਬੇਰੁਜ਼ਗਾਰ ਹੋਣ 'ਤੇ ਲੈ ਸਕਦੇ ਹਨ ਜਿਨ੍ਹਾਂ ਦਾ ਕੰਪਨੀ ਹਰ ਮਹੀਨੇ PF/ESI ਸੈਲਰੀ 'ਚੋਂ ਕੱਟਦੀ ਹੈ।
  • ESI ਦਾ ਫਾਇਦਾ ਨਿੱਜੀ ਕੰਪਨੀਆਂ, ਫੈਕਟਰੀਆਂ ਤੇ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਮਿਲਦਾ ਹੈ। ਇਸ ਦੇ ਲਈ ESI ਕਾਰਡ ਬਣਦਾ ਹੈ।
  • ਕਰਮਚਾਰੀ ਇਸ ਕਾਰਡ ਜਾਂ ਫਿਰ ਕੰਪਨੀ ਤੋਂ ਲਿਆਂਦੇ ਗਏ ਦਸਤਾਵੇਜ਼ ਦੇ ਆਧਾਰ 'ਤੇ ਸਕੀਮ ਦਾ ਫਾਇਦਾ ਲੈ ਸਕਦੇ ਹਨ। ESI ਦਾ ਲਾਭ ਉਨ੍ਹਾਂ ਮੁਲਾਜ਼ਮਾਂ ਲਈ ਉਪਲਬਧ ਹੈ ਜਿਨ੍ਹਾਂ ਦੀ ਮਾਸਿਕ ਆਮਦਨ 21 ਹਜ਼ਾਰ ਰੁਪਏ ਜਾਂ ਉਸ ਤੋਂ ਘੱਟ ਹੈ।

ਇੰਝ ਕਰਵਾਓ ਰਜਿਸਟ੍ਰੇਸ਼ਨ

  1. ਯੋਜਨਾ ਦਾ ਫਾਇਦਾ ਲੈਣ ਲਈ ਤੁਸੀਂ ਸਭ ਤੋਂ ਪਹਿਲਾਂ ESIC ਦੀ ਵੈੱਬਸਾਈਟ https://www.esic.nic.in/attachments/circularfile/93e904d2e3084d65fdf7793... ਤੋਂ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਦਾ ਫਾਰਮ ਡਾਊਨਲੋਡ ਕਰੋ।
  2. ਫਾਰਮ ਭਰ ਕੇ ESIC ਦੀ ਨਜ਼ਦੀਕੀ ਬ੍ਰਾਂਚ 'ਚ ਜਮ੍ਹਾਂ ਕਰਵਾਓ।
  3. ਇਸ ਤੋਂ ਬਾਅਦ ਫਾਰਮ ਦੇ ਨਾਲ 20 ਰੁਪਏ ਦਾ ਨਾਨ-ਜੂਡੀਸ਼ੀਅਲ ਸਟੈਂਪ ਪੇਪਰ 'ਤੇ ਨੋਟਰੀ ਦਾ ਐਫੀਡੇਵਿਟ ਵੀ ਲੱਗੇਗਾ।
  4. ਇਸ ਵਿਚ AB-1 ਤੋਂ ਲੈ ਕੇ AB-4 ਫਾਰਮ ਜਮ੍ਹਾਂ ਕਰਵਾਇਆ ਜਾਵੇਗਾ।
  5. ਗ਼ਲਤ ਆਚਰਨ ਕਾਰਨ ਨੌਕਰੀ ਜਾਣ 'ਤੇ ਨਹੀਂ ਮਿਲੇਗਾ ਫਾਇਦਾ।
  6. ਉਨ੍ਹਾਂ ਲੋਕਾਂ ਨੂੰ ਸਕੀਮ ਦਾ ਫਾਇਦਾ ਨਹੀਂ ਮਿਲੇਗਾ ਜਿਨ੍ਹਾਂ ਨੂੰ ਗ਼ਲਤ ਆਚਰਨ ਦੀ ਵਜ੍ਹਾ ਨਾਲ ਕੰਪਨੀ ਤੋਂ ਕਢਵਾਇਆ ਗਿਆ ਹੈ। ਇਸ ਤੋਂ ਇਲਾਵਾ ਅਪਰਾਧਕ ਮਾਮਲਾ ਦਰਜ ਹੋਣ ਜਾਂ ਸਵੈ-ਇੱਛਾ ਨਾਲ ਰਿਟਾਇਰਮੈਂਟ (VRS) ਲੈਣ ਵਾਲੇ ਮੁਲਾਜ਼ਮ ਵੀ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ।

Posted By: Seema Anand