ਨਵੀਂ ਦਿੱਲੀ : ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੇਕਸ 418.38 ਅੰਕ (1.13%) ਡਿੱਗ ਕੇ 36,699.84 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 134.75 (1.23%) ਅੰਕ ਡਿੱਗ ਕੇ 10,862.60 'ਤੇ ਬੰਦ ਹੋਏ। ਨਿਫਟੀ ਦੇ 50 ਸ਼ੇਅਰਾਂ 'ਚੋਂ 12 ਹਰੇ ਨਿਸ਼ਾਨ ਅਤੇ 38 ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਅੱਜ ਸਵੇਰੇ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਸੈਂਸੇਕਸ 276.05 ਅੰਕਾਂ ਦੀ ਜ਼ਬਰਦਸਤ ਗਿਰਾਵਟ ਨਾਲ 36,842.17 ਅਤੇ ਨਿਫਟੀ 101.55 ਅੰਕਾਂ ਦੀ ਭਾਰੀ ਗਿਰਾਵਟ ਨਾਲ 10,895.80 'ਤੇ ਖੁੱਲ੍ਹਿਆ। ਇਸ ਤੋਂ ਬਾਅਦ ਕਸ਼ਮੀਰ ਮਸਲੇ 'ਤੇ ਸਰਕਾਰ ਵਲੋਂ ਸਦਨ 'ਚ ਧਾਰਾ-370 ਨੂੰ ਖ਼ਤਮ ਕਰਨ ਦੇ ਫ਼ੈਸਲੇ 'ਚ ਬਾਅਦ ਬਾਜ਼ਾਰ 'ਚ ਇਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ ਅਤੇ ਸੈਂਸੇਕਸ ਨੇ ਗਿਰਾਵਟ ਦਾ 600 ਅੰਕ ਤਕ ਦਾ ਅੰਕੜਾ ਛੋਹ ਲਿਆ।

ਨਿਫਟੀ ਦੇ ਜਿਨ੍ਹਾਂ ਸ਼ੇਅਰਾਂ 'ਚ ਗਿਰਾਵਟ ਰਹੀ ਉਨ੍ਹਾਂ ਵਿਚ ਯੈੱਸ ਬੈਂਕ, ਯੂਪੀਐੱਲ, ਟਾਟਾ ਮੋਟਰਜ਼, ਪਾਵਰਗਰਿੱਡ, ਗ੍ਰਾਸਿਮ ਸ਼ਾਮਲ ਰਹੇ। ਉੱਥੇ ਬੀਐੱਸਈ ਦੇ ਗੇਨਰ ਸ਼ੇਅਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਭਾਰਤੀ ਏਅਰਟੈੱਲ, ਟੈੱਕ ਮਹਿੰਦਰਾ, ਟੀਸੀਐੱਸ, ਬਜਾਜ ਆਟੋ ਅਤੇ ਐੱਚਡੀਐੱਫਸੀ ਦੇ ਸ਼ੇਅਰ ਰਹੇ।

Posted By: Seema Anand