ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਲੋਕ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਮਾਂ ਬਤੀਤ ਕਰ ਰਹੇ ਹਨ। ਸਮਾਰਟ ਫੋਨ ਨਾਲ ਪੂਰੀ ਦੁਨੀਆ ਸਿਮਟ ਕੇ ਮੁੱਠੀ ਵਿਚ ਆ ਗਈ ਹੈ। ਮੋਬਾਈਲ ਅਤੇ ਇੰਟਰਨੈਟ ’ਤੇ ਬਹੁਤ ਸਾਰੀਆਂ ਸੂਚਨਾਵਾਂ ਸਹੀ ਹੋਣ ਤਾਂ ਚੰਗੀ ਗੱਲ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੰਚੇ ਪਰ ਕਈ ਵਾਰ ਗਲਤ ਸੂਚਨਾਵਾਂ ਫੈਲਣ ਨਾਲ ਵੱਡੀ ਪਰੇਸ਼ਾਨੀ ਵੀ ਹੋ ਜਾਂਦੀ ਹੈ।

ਕਈ ਵਾਰ ਗਲਤ ਸੂਚਨਾ ਜਦੋਂ ਵੱਡੇ ਪੱਧਰ ’ਤੇ ਫੈਲ ਜਾਂਦੀਆਂ ਹਨ ਤਾਂ ਸਰਕਾਰ ਅਤੇ ਸਿਸਟਮ ਨੂੰ ਇਸ ਨਾਲ ਨਿਪਟਣਾ ਮੁਸ਼ਕਲ ਹੋ ਜਾਂਦਾ ਹੈ। ਹੁਣ ਦੇਖੋ ਨਾ ਨੋਟਬੰਦੀ ਹੋਏ 4 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਉਸ ਨਾਲ ਜੋਡ਼ਦੇ ਹੋਏ ਇਕ ਸੂਚਨਾ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਸ ਵਾਇਰਲ ਲੈਟਰ ਵਿਚ ਕਿਹਾ ਜਾ ਰਿਹਾ ਹੈ ਕਿ ਨੋਟਬੰਦੀ ਵਿਚ ਬੰਦ ਹੋਏ 500 1000 ਦੇ ਪੁਰਾਣੇ ਨੋਟ ਬਦਲਾਉਣ ਦੀ ਸਮਾਂ ਹੱਦ ਵਧਾ ਦਿੱਤੀ ਗਈ ਹੈ। ਹਾਲਾਂਕਿ ਸਹੂਲਤ ਸਿਰਫ਼ ਵਿਦੇਸ਼ੀ ਸੈਲਾਨੀਆਂ ਖਾਸ ਕਰਕੇ ਅਜਿਹੇ ਲੋਕਾਂ ਲਈ ਹੈ ਜੋ ਦੇਸ਼ ਤੋਂ ਬਾਹਰ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪੱਤਰ ਆਰਬੀਆਈ ਦੇ ਲੈਟਰਹੈੱਡ ਦੇ ਰੂਪ ਵਿਚ ਬਦਾਇਦਾ ਟਾਈਪਡ ਇੰਫਾਰਮੈਸ਼ਨ ਹੈ।

ਕੀ ਹੈ ਵਾਇਰਲ ਮੈਸੇਜ ਦੀ ਸਚਾਈ

ਸਾਲ 2016 ਵਿਚ 8 ਨਵੰਬਰ ਨੂੰ ਰਾਤ 8 ਵਜੇ ਪੀਐੱਮ ਮੋਦੀ ਨੇ ਪੂਰੇ ਦੇਸ਼ ਨੂੰ ਸੰਬੋਧਨ ਕਰਕੇ ਨੋਟਬੰਦੀ ਦਾ ਐਲਾਨ ਕੀਤਾ ਸੀ। ਇਸ ਨੋਟਬੰਦੀ ਦੌਰਾਨ 500, 1000 ਰੁਪਏ ਦੇ ਨੋਟਾਂ ਨੂੰ ਬਦਲਾਉਣ ਦੀ ਸਮਾਂ ਸੀਮਾ ਖਤਮ ਹੋ ਚੁੱਕੀ ਨੂੰ ਕਈ ਸਾਲ ਹੋ ਗਏ।

ਆਰਬੀਆਈ ਦੀ ਵੈਬਸਾਈਟ ਫਰੋਲਣ ’ਤੇ ਨੋਟ ਬਦਲਾਉਣ ਦੀ ਸਮਾਂ ਸੀਮਾ ਬਾਰੇ ਕੋਈ ਨੋਟੀਫਿਕੇਸ਼ਨ, ਗਾਈਡਲਾਈਨ ਜਾਂ ਹੁਕਮ ਨਹੀਂ ਮਿਲੇ। ਜਿਸ ਤਰ੍ਹਾਂ ਲੈਟਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ,ਉਹੋ ਜਿਹਾ ਕੋਈ ਲੈਟਰ ਵੈਬਸਾਈਟ ’ਤੇ ਨਹੀਂ ਹੈ।

ਪੀਆਈਬੀ ਨੇ ਕੀਤਾ ਖੰਡਨ

ਸਰਕਾਰੀ ਸੂਚਨਾ ਏਜੰਸੀ ਪੀਆਈਬੀ ਦੀ ਇਕ ਫੈਕਟ ਚੈਕ ਟੀਮ ਹੈ, ਜੋ ਵਾਇਰਲ ਹੋ ਰਹੀਆਂ ਅਫ਼ਵਾਹਾਂ ਅਤੇ ਫਰਜ਼ੀ ਸੂਚਨਾਵਾਂ ਬਾਰੇ ਪਡ਼ਤਾਲ ਕਰਦੀ ਹੈ ਤੇ ਉਸ ਬਾਰੇ ਸਰਕਾਰ ਜਾਂ ਸਿਸਟਮ ਤੋਂ ਜਾਣਕਾਰੀ ਲੈ ਕੇ ਸਚਾਈ ਦੱਸਦੀ ਹੈ।

ਪੀਆਈਬੀ ਨੇ ਸੂਚਨਾ ਨੂੰੂ ਫਰਜ਼ੀ ਦੱਸਿਆ ਹੈ। ਪੀਆਈਬੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਵਾਇਰਲ ਹੋ ਰਹੀ ਸੂਚਨਾ ਫੇਕ ਹੈ। ਵਿਦੇਸ਼ੀ ਨਾਗਰਿਕਾਂ ਲਈ ਭਾਰਤੀ ਨੋਟਾਂ ਨੂੰ ਬਦਲਾਉਣ ਦੀ ਸਮਾਂ ਹੱਦ ਸਾਲ 2017 ਵਿਚ ਖ਼ਤਮ ਹੋ ਗਈ ਸੀ। ਸੋਸ਼ਲ ਮੀਡੀਆ ’ਤੇ ਇਹ ਵਾਇਰਲ ਲੈਟਰ ਫਰਜ਼ੀ ਤੇ ਫੇਕ ਹੈ।

Posted By: Tejinder Thind