ਬਿਜਨੈਸ ਡੈਸਕ, ਨਵੀਂ ਦਿੱਲੀ : ਅਨਿਲ ਅੰਬਾਨੀ ਨੇ ਰਿਲਾਂਇੰਸ ਕਮਿਊਨੀਕੇਸ਼ਨ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਨਾਲ ਹੀ ਚਾਰ ਹੋਰ ਅਧਿਕਾਰੀਆਂ ਨੇ ਵੀ ਅਸਤੀਫ਼ਾ ਦਿੱਤਾ ਹੈ। ਰਿਲਾਂਇੰਸ ਕਮਿਊਨੀਕੇਸ਼ਨ ਨੂੰ ਦੂਸਰੀ ਤਿਮਾਹੀ ਵਿਚ 30,142 ਕਰੋੜ ਦਾ ਭਾਰੀ ਨੁਕਸਾਨ ਹੋਇਆ ਹੈ। ਕੰਪਨੀ ਇਨਸਾਲਵੈਂਸੀ ਪਰਕਿਰਿਆ ਵਿਚੋਂ ਵੀ ਲੰਘ ਰਹੀ ਹੈ ਅਤੇ ਇਸ ਦੀ ਜਾਇਦਾਦ ਵਿਕਣ ਵਾਲੀ ਹੈ। ਬੀਐੱਸਈ ਨੂੰ ਦਿੱਤੀ ਗਈ ਜਾਣਕਾਰੀ ਵਿਚ ਅਨਿਲ ਅੰਬਾਨੀ ਤੋਂ ਇਲਾਵਾ ਅਸਤੀਫ਼ ਦੇਣ ਵਾਲੇ ਚਾਰ ਅਧਿਕਾਰੀਆਂ ਵਿਚ ਛਾਇਆ ਵਿਰਾਨੀ, ਰਾਇਨਾ ਕਰਾਨੀ, ਮੰਜਰੀ ਕੈਕਰ ਅਤੇ ਸੁਰੇਸ਼ ਰੰਗਾਚਰ ਹਨ, ਜਿਨ੍ਹਾਂ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨਾਂ 'ਚ ਵੀ.ਮਣੀਕਾਂਤਨ ਨੇ ਡਾਇਰੈਕਟਰ ਅਤੇ ਚੀਫ਼ ਫਾਈਨੈਂਸ਼ੀਅਲ ਅਫਸਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।

Posted By: Tejinder Thind