ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ ਆਪਣੇ Debit Card ਜਾਂ Credit Card ਤੋਂ 16 ਮਾਰਚ ਤਕ ਇਕ ਵਾਰ ਵੀ Online Trasaction ਨਹੀਂ ਕੀਤੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਸੋਮਵਾਰ ਤੋਂ ਭਾਰਤੀ ਰਿਜ਼ਰਵ ਬੈਂਕ (RBI) ਦਾ ਹੁਕਮ ਲਾਗੂ ਹੋ ਜਾਵੇਗਾ, ਜਿਸ ਤੋਂ ਬਾਅਦ ਤੁਸੀਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਲੈਣ-ਦੇਣ ਨਹੀਂ ਕਰ ਸਕੋਗੇ। 15 ਜਨਵਰੀ ਨੂੰ ਜਾਰੀ ਨੋਟੀਫਿਕੇਸ਼ਨ 'ਚ RBI ਨੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਦੀ ਸੁਰੱਖਿਆ ਤੇ ਸਹੂਲਤ ਵਧਾਉਣ ਲਈ ਕਈ ਉਪਰਾਲਿਆਂ ਦਾ ਐਲਾਨ ਕੀਤਾ ਸੀ।

RBI ਨੇ ਬੈਂਕਾਂ ਨੂੰ ਕਿਹਾ ਸੀ ਕਿ ਜਦੋਂ ਉਹ ਕਿਸੇ ਗਾਹਕ ਨੂੰ ਡੈਬਿਟ ਜਾਂ ਕ੍ਰੈਡਿਟ ਕਾਰਡ ਜਾਰੀ ਕਰਦੇ ਹਨ ਤਾਂ ਉਨ੍ਹਾਂ ਵਿਚ ਸਿਰਫ਼ ਘਰੇਲੂ ATM ਤੇ PoS Terminals ਰਾਹੀਂ ਲੈਣ-ਦੇਣ ਦੀ ਹੀ ਸਹੂਲਤ ਹੋਣੀ ਚਾਹੀਦੀ ਹੈ। ਇੰਟਰਨੈਸ਼ਨਲ ਲੈਣ-ਦੇਣ, ਆਨਲਾਈਨ ਲੈਣ-ਦੇਣ, card-not-present ਟ੍ਰਾਂਜ਼ੈਕਸ਼ਨ ਤੇ ਕੰਟੈਕਟਲੈਨਜ਼ ਟ੍ਰਾਂਜ਼ੈਕਸ਼ਨਜ਼ ਲਈ ਗਾਹਕ ਅਲੱਗ ਤੋਂ ਖ਼ੁਦ ਹੀ ਆਪਣੇ ਕਾਰਡ ਲਈ ਇਹ ਸਹੂਲਤ ਸ਼ੁਰੂ ਕਰਨਗੇ।

RBI ਦੇ ਨਵੇਂ ਨਿਯਮ ਜਾਰੀ ਕੀਤੇ ਜਾਣ ਵਾਲੇ ਡੈਬਿਟ ਤੇ ਕ੍ਰੈਡਿਟ ਕਾਰਡਜ਼ 'ਤੇ 16 ਮਾਰਚ 2020 ਤੋਂ ਲਾਗੂ ਹੋ ਜਾਣਗੇ। ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਕਾਰਡ ਹੈ, ਉਹ ਖ਼ੁਦ ਹੀ ਫ਼ੈਸਲਾ ਲੈਣਗੇ ਉਨ੍ਹਾਂ ਕਿਹੜਾ ਫੀਚਰ ਡਿਸਏਬਲ ਕਰਨਾ ਹੈ। ਮੌਜੂਦਾ ਕਾਰਡਜ਼ ਲਈ ਜਾਰੀ ਜਾਰੀ ਕਰਨ ਵਾਲੇ ਬੈਂਕ, ਜੋਖ਼ਮਾਂ ਦਾ ਮੁਲਾਂਗਣ ਕਰਦੇ ਹੋਏ ਤੈਅ ਕਰਨਗੇ ਕਿ card not present (ਘਰੇਲੂ ਤੇ ਕੌਮਾਂਤਰੀ) ਟ੍ਰਾਂਜ਼ੈਕਸ਼ਨਜ਼, ਇੰਟਰਨੈਸ਼ਨਲ ਟ੍ਰਾਂਜ਼ੈਕਸ਼ਨਜ਼ ਤੇ ਕੰਟੈਕਟਲੈੱਸ ਟ੍ਰਾਂਜ਼ੈਕਸ਼ਨਜ਼ ਦੀ ਸਹੂਲਤ ਦੇਣੀ ਹੈ ਜਾਂ ਨਹੀਂ।

ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਹੀ ਡੈਬਿਟ ਜਾਂ ਕ੍ਰੈਡਿਟ ਕਾਰਡ ਹੈ ਤੇ ਉਨ੍ਹਾਂ ਆਪਣੇ ਕਾਰਡ ਦਾ ਇਸਤੇਮਾਲ ਆਨਲਾਈਨ ਜਾਂ ਕੌਮਾਂਤਰੀ ਜਾਂ ਕੰਟੈਕਟਲੈਂਸ ਟ੍ਰਾਂਜ਼ੈਕਸ਼ਨਜ਼ ਲਈ ਨਹੀਂ ਕੀਤਾ ਹੈ ਤਾਂ ਉਸ ਨੂੰ ਲਾਜ਼ਮੀ ਰੂਪ 'ਚ ਉਨ੍ਹਾਂ ਉਦੇਸ਼ਾਂ ਲਈ ਡਿਸੇਬਲ ਕਰ ਦਿੱਤਾ ਜਾਵੇਗਾ।

ਗਾਹਕ ਜਦੋਂ ਚਾਹੁਣ ਉਦੋਂ 24x7 ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਲੈਣ-ਦੇਣ ਦੀ ਹੱਦ ਨੂੰ ਮੋਬਾਈਲ ਐਪਲੀਕੇਸ਼ਨ, ਇੰਟਰਨੈੱਟ ਬੈਂਕਿੰਗ, ATM ਜਾਂ ਇੰਟਰਐਕਟਿਵ ਵਾਇਰਸ ਰਿਸਪਾਂਸ (IVR) ਜ਼ਰੀਏ ਆਨ ਜਾਂ ਆਫ ਕਰ ਸਕਣਗੇ। ਕਾਰਡ ਜਾਰੀ ਕਰਨ ਵਾਲੇ ਬੈਂਕ ਜਾਂ ਵਿੱਤੀ ਅਦਾਰੇ ਗਾਹਕਾਂ ਨੂੰ ਅਜਿਹੀ ਸਹੂਲਤ ਮੁਹੱਈਆ ਕਰਵਾਉਣਗੇ ਜਿਸ ਜ਼ਰੀਏ ਉਹ ਘਰੇਲੂ ਤੇ ਕੌਮਾਂਤਰੀ, PoS, ATM, ਆਨਲਾਈਨ ਲੈਣ-ਦੇਣ ਜਾਂ ਕੰਟੈਕਟਲੈਨਜ਼ ਟ੍ਰਾਂਜ਼ੈਕਸ਼ਨ ਲਈ ਲੈਣ-ਦੇਣ ਦੀ ਹੱਦ ਤੈਅ ਕਰ ਸਕਣਗੇ ਜਾਂ ਉਸ ਵਿਚ ਪਰਿਵਰਤਨ ਕਰ ਸਕਣਗੇ।

ਤੁਹਾਨੂੰ ਦੱਸ ਦੇ ਚੱਲੀਏ ਕਿ 16 ਮਾਰਚ ਨੂੰ ਹੋਣ ਵਾਲੇ ਆਰਬੀਆਈ ਦੇ ਇਹ ਨਿਯਮ ਪ੍ਰੀਪੇਡ ਗਿਫਟ ਕਾਰਜ ਲਈ ਲਾਜ਼ਮੀ ਨਹੀਂ ਹਨ। RBI ਦਾ ਇਹ ਕਦਮ ਸਾਈਬਰ ਫਰਾਡ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਮਹੱਤਵਪੂਰਨ ਹੈ।

ਇਹ ਹੋਣਗੇ ਫਾਇਦੇ

ਕੇਂਦਰੀ ਬੈਂਕ ਨੇ ਤੁਹਾਡੇ Credit Card ਤੇ Debit Card ਨੂੰ ਪਹਿਲਾਂ ਤੋਂ ਹੋਰ ਸੁਰੱਖਿਅਤ ਬਣਾਉਣ ਲਈ ਨਵਾਂ ਕਦਮ ਉਠਾਇਆ ਹੈ। ਇਸ ਕਦਮ ਦੇ ਲਾਗੂ ਹੋਣ ਤੋਂ ਬਾਅਦ ਤੁਸੀਂ ਖ਼ੁਦ ਤੈਅ ਕਰ ਸਕੋਗੇ ਕਿ ਤੁਹਾਨੂੰ ਆਪਣਾ Credit Card ਜਾਂ Debit Card ਕਦੋਂ ਚਾਲੂ ਰੱਖਣਾ ਹੈ ਤੇ ਕਦੋਂ ਬੰਦ। ਨਾਲ ਹੀ ਤੁਸੀਂ ਇਹ ਵੀ ਤੈਅ ਕਰ ਸਕੋਗੇ ਕਿ ਇਕ ਵਕਤ 'ਚ ਤੁਹਾਡੇ Credit ਤੇ Debit Card ਤੋਂ ਕਿੰਨਾ ਪੈਸਾ ਕਿੱਥੇ ਖ਼ਰਚ ਹੋਵੇ।

ਇਹ ਬੈਂਕ ਪਹਿਲਾਂ ਤੋਂ ਦੇ ਰਹੇ ਸਹੂਲਤ

ਫਿਲਹਾਲ ਦੇਸ਼ ਵਿਚ Axis Bank, ICICI ਤੇ RBL ਵਰਗੇ ਕੁਝ ਬੈਂਕ ਆਪਣੇ ਗਾਹਕਾਂ ਨੂੰ ਅਜਿਹੀ ਸਹੂਲਤ ਦੇ ਰਹੇ ਹਨ। ਇਸ ਤਹਿਤ ਗਾਹਕ ਬੈਂਕ ਦੇ ਮੋਬਾਈਲ ਐਪ ਦੀ ਮਦਦ ਨਾਲ ਆਪਣੇ ਕ੍ਰੈਡਿਟ ਤੇ ਡੈਬਿਟ ਕਾਰਡ ਨੂੰ ਬੰਦ ਜਾਂ ਚਾਲੂ ਕਰ ਸਕਦੇ ਹਨ। ਇਸ ਨੂੰ ਬੰਦ ਕਰਨ ਤੋਂ ਬਾਅਦ ਤੁਹਾਡੇ ਕਾਰਡ ਤੋਂ ਕੋਈ ਵੀ ਪੇਮੈਂ ਨਹੀਂ ਹੋ ਸਕੇਗੀ। ਇਸ ਦੇ ਲਈ ਯੂਜ਼ਰਜ਼ ਨੂੰ ਇਨ੍ਹਾਂ ਬੈਂਕਾਂ ਦੇ ਐਪ ਜਾਂ ਆਨਲਾਈਨ ਬੈਂਕਿੰਗ 'ਚ ਲੌਗਿਨ ਕਰ ਕੇ ਆਪਣਾ ਕਾਰਡ ਬੰਦ ਜਾਂ ਚਾਲੂ ਕਰਨਾ ਹੁੰਦਾ ਹੈ।

SBI ਗਾਹਕ ਇੰਝ ਤੈਅ ਕਰਨ ਆਪਣੇ ਕਾਰਡ ਦੇ ਖਰਚ ਦੀ ਹੱਦ

  • ਹਾਲਾਂਕਿ ਫਿਲਹਾਲ SBI ਨੇ ਆਪਣੇ ਗਾਹਕਾਂ ਨੂੰ ਕਾਰਡ ਆਨ ਜਾਂ ਆਫ ਕਰਨ ਦਾ ਬਦਲ ਨਹੀਂ ਦਿੱਤਾ ਗਿਆ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਆਪਣੇ ਕਾਰਡ ਤੋਂ ਖ਼ਰਚ ਹੋਣ ਵਾਲੀ ਰਕਮ ਦੀ ਹੱਦ ਤੈਅ ਕਰ ਸਕਦੇ ਹੋ। ਜੇਕਰ ਤੁਹਾਡਾ ਕਾਰਡ ਗੁਆਚ ਗਿਆ ਹੈ ਤਾਂ ਇੰਟਰਨੈੱਟ ਬੈਂਕਿੰਗ ਜ਼ਰੀਏ ਇਸ ਨੂੰ ਤੁਸੀਂ ਬਲੌਕ ਕਰ ਸਕਦੇ ਹੋ। ਉੱਥੇ ਹੀ ਆਪਣੇ ਕਾਰਡ 'ਤੇ ਤੁਸੀਂ ਕਿਸ ਜਗ੍ਹਾ ਖ਼ਰਚ ਕਰਨਾ ਹੈ, ਇਹ ਵੀ ਤੈਅ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ SBI Net Banking ਲਈ ਲੌਗਿਨ ਕਰਨਾ ਪਵੇਗਾ।
  • ਲੌਗਿਨ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਸਭ ਤੋਂ ਉੱਪਰ ਸੱਜ ਹੱਥ ਵੱਲ e-Service ਦਾ ਬਦਲ ਨਜ਼ਰ ਆਵੇਗਾ। ਇਸ 'ਤੇ ਕਲਿੱਕ ਕਰਦਿਆਂ ਹੀ ਸਭ ਤੋਂ ਪਹਿਲਾਂ ATM Card Services ਦੀ ਆਪਸ਼ਨ ਨਜ਼ਰ ਆਵੇਗੀ।
  • ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਨਵਾਂ ਪੇਜ ਨਜ਼ਰ ਆਵੇਗਾ ਜਿਸ ਵਿਚ ਕਈ ਸਾਰੇ ਬਦਲ ਹੋਣਗੇ ਮਸਲਨ Block ATM Card, ATM Card Limit, Usage Change ਤੇ ਹੋਰ।
  • ਇੱਥੇ ਜੇਕਰ ਤੁਸੀਂ ਆਪਣਾ ਕਾਰਡ ਬਲੌਕ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਬਦਲ ਚੁਣ ਸਕਦੇ ਹੋ ਜਿਸ ਤੋਂ ਬਾਅਦ ਤੁਸੀਂ ਲੈਣਦੇਣ ਨਹੀਂ ਕਰ ਸਕੋਗੇ। ਉੱਥੇ ਹੀ ਜੇਕਰ ਤੁਸੀਂ ਕਾਰਡ ਦੀ ਲਿਮਟ ਤੈਅ ਕਰਨੀ ਚਾਹੁੰਦੇ ਹੋ ਤਾਂ TM Card Limit/Usage Change 'ਤੇ ਕਲਿੱਕ ਕਰੋ।
  • ਅੰਦਰ ਜਾਂਦੇ ਹੀ ਤੁਹਾਨੂੰ ਆਪਣਾ ਅਕਾਊਂਟ ਨੰਬਰ ਤੇ ਇਸ ਨਾਲ ਜੁੜੇ ਏਟੀਐੱਮ ਕਾਰਡ ਦੇ ਆਪਸ਼ਨ ਨਜ਼ਰ ਆਉਣਗੇ। ਇਸ ਨੂੰ ਕਲਿੱਕ ਕਰਦਿਆਂ ਹੀ ਤੁਹਾਨੂੰ ਤਿੰਨ ਆਪਸ਼ਨ ਮਿਲਣਗੀਆਂ ਜਿਸ ਵਿਚ Change Daily Limit, Change Channel Type, Change Usage Type ਦਾ ਬਦਲ ਨਜ਼ਰ ਆਵੇਗਾ ਜਿੱਥੋਂ ਤੁਸੀਂ ਜੋ ਚਾਹੇ ਉਹ ਲਿਮਟ ਤੈਅ ਕਰ ਸਕਦੇ ਹੋ।

ਇਹ ਹਨ ਨਿਯਮ

RBI ਨੇ ਸਾਰੇ ਬੈਂਕਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਗਾਹਕਾਂ ਨੂੰ ਮੋਬਾਈਲ ਬੈਂਕਿੰਗ, ਨੈੱਟ ਬੈਂਕਿੰਗ ਜ਼ਰੀਏ ਉਨ੍ਹਾਂ ਦੀਆਂ ਬੈਂਕ ਸੇਵਾਵਾਂ ਨੂੰ ਆਨ-ਆਫ ਕਰਨ ਦਾ ਬਦਲ ਮੁਹੱਈਆ ਕਰਵਾਉਣ। ਜੇਕਰ ਗਾਹਕ ਆਪਣੇ ਕਾਰਡ ਸਬੰਧੀ ਕਿਸੇ ਤਰ੍ਹਾਂ ਦਾ ਪਰਿਵਰਤਨ ਕਰਦਾ ਹੈ ਤਾਂ ਬੈਂਕ ਉਸ ਨੂੰ ਮੋਬਾਈਲ ਸੰਦੇਸ਼ ਜਾਂ ਈ-ਮੇਲ ਜ਼ਰੀਏ ਸੂਚਿਤ ਕਰਨਗੇ। ਕਾਰਡ ਪ੍ਰੋਵਾਈਡਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਸਾਰੇ ਕਾਰਡਧਾਰਕਾਂ ਨੂੰ ਉਨ੍ਹਾਂ ਦੇ ਕਾਰਡ ਦੀਆਂ ਸੇਵਾਵਾਂ ਬੰਦ ਕਰਨ, ਸ਼ੁਰੂ ਕਰਨ ਤੇ ਲੈਣ-ਦੇਣ ਦੀ ਹੱਦ ਨਿਰਧਾਰਤ ਕਰਨ ਦੀ ਸਹੂਲਤ ਪ੍ਰਦਾਨ ਕਰੋ। ਇਹ ਸੇਵਾਵਾਂ ਹਰ ਤਰ੍ਹਾਂ ਦੇ ਲੈਣ-ਦੇਣ 'ਤੇ ਲਾਗੂ ਕਰਨ ਦੀ ਵਿਵਸਥਾ ਕੀਤੀ ਗਈ ਹੈ। ਨਵੇਂ ਨਿਯਮ ਪ੍ਰੀਪੇਡ ਗਿਫਟ ਕਾਰਡ ਲਈ ਲਾਜ਼ਮੀ ਨਹੀਂ ਹੋਣਗੇ। ਕਾਬਿਲੇਗ਼ੌਰ ਹੈ ਕਿ ਪਿਛਲੇ ਕੁਝ ਸਮੇਂ ਤੋਂ ਵਵਧਦੀ ਆਨਲਾਈ ਧੋਖਾਧੜੀ ਨਾਲ ਨਜਿੱਠਣ ਲਈ ਕੇਂਦਰੀ ਬੈਂਕ ਨੇ ਇਹ ਕਦਮ ਉਠਾਇਆ ਹੈ।

Posted By: Seema Anand