Akshaya Tritiya 2021: ਬਿਜਨੈਸ ਡੈਸਕ, ਨਵੀਂ ਦਿੱਲੀ : ਕੋਵਿਡ 19 ਦੀ ਦੂਜੀ ਲਹਿਰ ਅਤੇ ਲਾਕਡਾਊਨ ਵਿਚ ਸਭ ਕੰਮ ਧੰਦਾ ਡਾਊਨ ਹੈ। ਇਸ ਦੌਰਾਨ 14 ਮਈ ਨੂੰ ਅਕਸ਼ੈ ਤ੍ਰਿਤੀਆ (Akshaya Tritiya) ਵੀ ਹੈ। ਹਾਲਾਂਕਿ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਬਾਜ਼ਾਰ ਵਿਚ ਰੌਣਕ ਪਰਤ ਆਵੇਗੀ। ਖਾਸ ਕਰਕੇ Bullion Market ਅਤੇ ਰੀਅਲ ਅਸਟੇਟ ਦੇ ਲੋਕਾਂ ਨੂੰ। ਅਕਸ਼ੈ ਤ੍ਰਿਤੀਆ ਨੂੰ ਘਰ ਅਤੇ ਸੋਨਾ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ।

ਇਸ ਦਿਨ ਜੇ ਤੁਸੀਂ ਗੋਲਡ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਕ ਤੋਂ ਡੇਢ ਸਾਲ ਵਿਚ ਚੰਗਾ ਮੁਨਾਫ਼ਾ ਹੋ ਸਕਦਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਗੋਲਡ ਦੀਆਂ ਕੀਮਤਾਂ ਵਧੀਆਂ ਹਨ। ਮੋਤੀਲਾਲ ਓਸਵਾਲ ਦੀ ਰਿਪੋਰਟ ਮੁਤਾਬਕ ਅਕਸ਼ੈ ਤ੍ਰਿਤੀਆ ’ਤੇ ਬਹੁਤ ਘੱਟ ਵਾਰ ਅਜਿਹਾ ਹੋਇਆ ਹੈ ਜਦੋਂ ਸੋਨੇ ਦੀਆਂ ਕੀਮਤਾਂ ਹੇਠਾਂ ਆਈਆਂ ਹੋਣ। ਇਸ ਵਿਚ ਜ਼ਿਆਦਾਤਰ ਤੇਜ਼ੀ ਹੀ ਦੇਖੀ ਗਈ ਹੈ।

ਗੋਲਡ ਦਾ ਟ੍ਰੈਂਡ ਚੰਗਾ

ਰਿਸਰਚ ਫਰਮ ਮੁਤਾਬਕ ਤਿਉਹਾਰ ’ਤੇ ਗੋਲਡ ਦਾ ਟ੍ਰੇਂਡ ਚੰਗਾ ਰਹੇਗਾ। ਇਹ ਇਕ ਤੋਂ ਸਵਾ ਸਾਲ ਵਿਚ 56500 ਦਾ ਪੱਧਰ ਛੂਹ ਸਕਦਾ ਹੈ। ਅਜੇ ਇਸ ਨੂੰ 50000 ਰੁਪਏ ਦੇ ਟਾਰਗੇਟ ’ਤੇ ਖਰੀਦਿਆ ਜਾ ਸਕਦਾ ਹੈ। ਕੋਮੈਕਸ ’ਤੇ ਸੋਨੇ ਦੀ ਖਰੀਦ ਘੱਟ ਸਮੇਂ ਲਈ ਕੀਤੀ ਜਾ ਸਕਦੀ ਹੈ।

ਲਾਕਡਾਊਨ ’ਚ ਕਿਵੇਂ ਖਰੀਦ ਸਕਦੇ ਹੋ ਸੋਨਾ

ਸੋਨਾ ਖਰੀਦਣ ਲਈ ਸਭ ਤੋਂ ਵਧੀਆ ਤਰੀਕਾ ਆਨਲਾਈਨ ’ਤੇ ਉਪਲਬਧ ਹੈ। ਸਾਰੇ ਨਾਮੀ ਬ੍ਰਾਂਡ MMTC, Tanishq ਅਤੇ ਦੂਜੀਆਂ ਕੰਪਨੀਆਂ ਗੋਲਡ ਨੂੰ ਆਨਲਾਈਨ ਵੇਚ ਰਹੀਆਂ ਹਨ। ਫੋਨਪੇ ਜ਼ਰੀਏ ਵੀ ਇਸ ਨੂੰ ਖਰੀਦਿਆ ਜਾ ਸਕਦਾ ਹੈ।

ਰੀਅਲ ਅਸਟੇਟ ਨੂੰ ਉਮੀਦ

ਉਧਰ ਰਾਸ਼ਟਰੀ ਰੀਅਲ ਅਸਟੇਟ ਡਿਵੈਲਪਮੈਂਟ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਰਵਾਇਤੀ ਰੂਪ ਵਿਚ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਘਰ ਖਰੀਦਣ ਲਈ ਸ਼ੁਭ ਦਿਨ ਹੈ। ਇਸ ਸਾਲ ਵੀ ਅਸੀਂ ਸਮਾਰਟ ਖਰੀਦਦਾਰਾਂ ਤੋਂ ਦੋਵੇਂ ਪਹਿਲੂਆਂ ਦਾ ਲਾਭ ਲੈਣ ਦੀ ਉਮੀਦ ਕਰਦੇ ਹਾਂ। ਨਵੀਂ ਉਮਰ ਦੇ ਘਰ ਖਰੀਦਦਾਰਾਂ ਲਈ ਇਹ ਸਹੀ ਸਮਾਂ ਹੈ ਕਿ ਉਹ ਆਪਣੇ ਸੁਰਖਿਅਤ ਘਰ ਵਿਚ ਰਹਿਣ। ਇਸ ਤੋਂ ਇਲਾਵਾ ਮੌਜੂਦਾ ਘਰ ਖਰੀਦਦਾਰ ਮਹਾਮਾਰੀ ਦੇ ਮੱਦੇਨਜ਼ਰ ਨਵੀਂ ਜੀਵਨਸ਼ੈਲੀ ਲਈ ਅਨੂਕੂਲ ਘਰਾਂ ਵਿਚ ਮੂਵ ਕਰਨ ਲਈ ਤਿਆਰ ਹੋ ਜਾਣ।

Posted By: Tejinder Thind