ਬਿਜੈਨਸ ਡੈਸਕ, ਨਵੀਂ ਦਿੱਲੀ : ਇਸ ਵੈਲੇਨਟਾਈਨ ਡੇਅ ਨੂੰ ਸਪੈਸ਼ਲ ਬਣਾਉਣ ਲਈ ਜੇ ਤੁਸੀਂ ਆਪਣੇ ਵੈਲੈਨਟਾਈਨ ਨੂੰ ਕੁਝ ਖਾਸ ਗਿਫ਼ਟ ਦੇਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਕ ਚੰਗੀ ਖ਼ਬਰ ਹੈ। ਤੁਸੀਂ ਆਪਣੇ ਵੈਲੇਨਟਾਈਨ ਨਾਲ ਕੋਈ ਟ੍ਰਿਪ ਪਲਾਨ ਕਰ ਸਕਦੇ ਹੋ ਅਤੇ ਉਨ੍ਹਾਂ ਲਈ ਫਲਾਈਟ ਟਿਕਟ ਬੁਕ ਕਰਵਾ ਸਕਦੇ ਹੋ। ਬਜਟ ਏਅਰਲਾਈਨ ਏਅਰ ਏਸ਼ੀਆ ਇੰਡੀਆ ਨੇ ਚਾਰ ਦਿਨ ਦਾ ਸਪੈਸ਼ਲ ਵੈਲੇਨਟਾਈਨ ਡੇਅ ਸੇਲ ਦਾ ਐਲਾਨ ਕੀਤਾ ਹੈ।


ਇਸ ਸੇਲ ਵਿਚ ਏਅਰਲਾਈਨ ਸਿਰਫ਼ 1014 ਰੁਪਏ ਵਿਚ ਫਲਾਈਟ ਟਿਕਟ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਆਫ਼ਰ ਵਿਚ ਟਿਕਟਾਂ ਦੀ ਬੁਕਿੰਗ 14 ਫਰਵਰੀ ਤਕ ਕੀਤੀ ਜਾ ਸਕਦੀ ਹੈ। ਇਸ ਸੇਲ ਵਿਚ ਗਾਹਕ 30 ਸਤੰਬਰ 2020 ਤਕ ਲਈ ਟਿਕਟਾਂ ਦੀ ਬੁਕਿੰਗ ਕਰਵਾ ਸਕਦਾ ਹੈ। ਏਅਰ ਏਸ਼ੀਆ ਇੰਡੀਆ ਨੇ ਸਿਰਫ਼ 1014 ਰੁਪਏ ਸਾਰੇ ਟੈਕਸਾਂ ਸਮੇਤ ਟਿਕਟ 'ਤੇ ਸੇਲ ਵਿਚ 140000 ਸੀਟਾਂ ਲਈ ਬੁਕਿੰਗ ਦੀ ਪੇਸ਼ਕਸ਼ ਕਰ ਰਹੀ ਹੈ। ਸੇਲ ਵਿਚ ਡਿਪਾਰਚਰ ਤੋਂ 15 ਦਿਨ ਪਹਿਲਾਂ ਟਿਕ ਬੁੱਕ ਕੀਤਾ ਜਾਣਾ ਹੈ।

ਏਅਰਲਾਈਨ ਨੇ ਇਕ ਟਵੀਟ ਵਿਚ ਕਿਹਾ,' ਕਿਫਾਇਤੀ ਕੀਮਤਾਂ 'ਤੇ ਇਕ ਲੱਖ ਚਾਲੀ ਹਜ਼ਾਰ ਤੋਂ ਵੱਧ ਸੀਟਾਂ ਦੇ ਨਾਲ ਆਪਣੇ ਵੈਲੇਨਟਾਈਨ ਡੇਟ ਅਤੇ ਥਾਂ ਚੁਣੋ!' ਉਥੇ ਏਅਰ ਏਸ਼ੀਆ ਇੰਡੀਆ ਦੇ ਸੀਈਓ ਅੰਕੁਰ ਗਰਗ ਨੇ ਕਿਹਾ, ਏਅਰ ਏਸ਼ੀਆ ਇੰਡੀਆ ਕਿਫਾਇਤੀ ਕੀਮਤਾਂ 'ਤੇ ਆਪਣੇ ਸਾਰੇ ਮਹਿਮਾਨਾਂ ਨੂੰ ਸ਼ਾਨਦਾਰ ਅਹਿਸਾਸ ਕਰਾਉਣ ਲਈ ਫੋਕਸਡ ਹੈ। ਅਸੀਂ ਆਪਣੇ ਮਹਿਮਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕੋਈ ਤਾਰੀਕ ਚੁਣਨ ਅਤੇ ਆਪਣੇ ਪਿਆਰੇ ਨਾਲ ਹਵਾਈ ਯਾਤਰਾ ਦਾ ਮਜ਼ਾ ਲੈਣ।'

ਏਅਰ ਏਸ਼ੀਆ ਤੋਂ ਇਲਾਵਾ ਇੰਡੀਗੋ ਨੇ ਵੀ ਚਾਰ ਰੋਜ਼ਾ ਸਪੈਸ਼ਲ ਵੈਲੇਨਟਾਈਨ ਡੇਅ ਸੇਲ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਗਾਹਕਾਂ ਤੋਂ ਸਿਰਫ਼ 999 ਰੁਪਏ ਵਿਚ ਫਲਾਈਟ ਟਿਕਟ ਦੀ ਪੇਸ਼ਕਸ਼ ਕੀਤੀ ਹੈ। ਏਅਰਲਾਈਨ 11 ਫਰਵਰੀ ਤੋਂ 14 ਫਰਵਰੀ ਤਕ ਇਕ ਮਿਲੀਅਨ ਸੀਟਾਂ ਨੂੰ ਰਿਆਇਤ ਨਾਲ ਵੇਚ ਰਹੀ ਹੈ। ਇਸ ਸੇਲ ਵਿਚ ਬੁਕਿੰਗ ਕਰਕੇ ਇਕ ਮਾਰਚ ਤੋਂ 30 ਸਤੰਬਰ ਦੇ ਵਿਚਕਾਰ ਹਵਾਈ ਸਫ਼ਰ ਕੀਤਾ ਜਾ ਸਕਦਾ ਹੈ।

Posted By: Tejinder Thind