ਨਵੀਂ ਦਿੱਲੀ : ਸਰਕਾਰ ਏਅਰ ਇੰਡੀਆ ਤੇ Oil refiner ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟੇਡ (ਬੀਪੀਸੀਐੱਲ) ਨੂੰ ਵੇਚਣ ਦੀ ਤਿਆਰੀ 'ਚ ਹੈ। ਇਸ ਕੰਮ ਨੂੰ ਮਾਰਚ ਤਕ ਪੂਰਾ ਕਰ ਲਿਆ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੰਗਰੇਜ਼ੀ ਅਖਬਾਰ ਟਾਇਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਕਹੀ ਹੈ, ਸਰਕਾਰ ਨੂੰ ਇਹ ਦੋ ਕੰਪਨੀਆਂ ਦੀ ਵਿਕਰੀ ਨਾਲ ਇਸ ਵਿੱਤ ਸਾਲ 'ਚ ਇਕ ਲੱਖ ਕਰੋੜ ਦੇ ਫਾਇਦੇ ਦੀ ਉਮੀਦ ਹੈ।

ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਏਅਰ ਇੰਡੀਆ ਦੀ ਵਿਕਰੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਪਹਿਲਾਂ ਨਿਵੇਸ਼ਕ ਇਸ ਨੂੰ ਲੈ ਕੇ ਉਤਸਾਹਿਤ ਹਨ। ਹਾਲਾਂਕਿ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ ਪਿਛਲੇ ਸਾਲ ਤੋਂ ਚੱਲ ਰਹੀ ਹੈ ਪਰ ਉਦੋਂ ਨਿਵੇਸ਼ਕਾਂ ਨੇ ਇਸ ਨੂੰ ਖਰੀਦਣ 'ਚ ਜ਼ਿਆਦਾ ਉਤਸਾਹ ਨਹੀਂ ਦਿਖਾਇਆ ਸੀ। ਯਾਦ ਹੋਵੇ ਤਾਂ ਮੌਜ਼ੂਦਾ ਵਿੱਤ ਸਾਲ 'ਚ ਟੈਕਸ ਕਲੈਕਸ਼ਨ 'ਚ ਗਿਰਾਵਟ ਦੇਖੀ ਗਈ ਹੈ ਜਿਸ ਤੋਂ ਬਾਅਦ ਸਰਕਾਰ ਚਾਹੁੰਦੀ ਹੈ ਕਿ ਵਿਨਿਵੇਸ਼ ਤੇ Strategic ਸੇਲ ਰਾਹੀਂ ਮਾਲੀਆ ਜੁਟਾਇਆ ਜਾਵੇਗਾ।

ਸੀਤਾਰਮਣ ਨੇ ਆਰਥਿਕ ਸੁਸਤੀ ਨਾਲ ਨਿਪਟਨ ਲਈ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਈ ਖੇਤਰ ਹੁਣ ਸੁਸਤੀ ਤੋਂ ਬਾਹਰ ਨਿਕਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਦਯੋਗਾਂ ਦੇ ਮਾਲਿਕਾਂ ਨਾਲ ਬੈਲੇਂਸ ਸ਼ੀਟ ਠੀਕ ਕਰਨ ਨੂੰ ਕਿਹਾ ਗਿਆ ਹੈ ਤੇ ਉਨ੍ਹਾਂ 'ਚ ਕਈ ਨਵੇਂ ਨਿਵੇਸ਼ ਦੀ ਤਿਆਰੀ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਨਿੱਜੀ ਖੇਤਰ ਦੀਆਂ ਦੋ ਦਿੱਗਜ ਕੰਪਨੀਆਂ Airtel and Vodafone Idea ਦੀ ਵਿੱਤੀ ਸਥਿਤੀ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਦੀ ਚਿੰਤਾ ਕਾਫੀ ਵੱਧ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੰਪਨੀਆਂ ਤੇ ਉਨ੍ਹਾਂ ਦੇ ਕਰੋੜਾਂ ਗਾਹਕਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਸਰਕਾਰ ਉਨ੍ਹਾਂ ਨੂੰ ਡੁੱਬਣ ਨਹੀਂ ਦੇਵੇਗੀ। ਵਿੱਤ ਮੰਤਰਾਲਾ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੀਤਾਰਮਣ ਮੁਤਾਬਕ ਭਾਰਤ 'ਚ ਕੰਮ ਕਰਨ ਵਾਲੀ ਕੋਈ ਵੀ ਟੈਲੀਕਾਮ ਕੰਪਨੀ ਬੰਦ ਨਾ ਹੋਵੇ ਤੇ ਸਾਰੀਆਂ ਅੱਗੇ ਵਧਣ।

Posted By: Rajnish Kaur