ਨਵੀਂ ਦਿੱਲੀ : ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ 31 ਮਾਰਚ 2020 ਤਕ ਵਿਕਰੀ ਤੇ ਯਾਤਰਾ ਲਈ ਜਾਇਜ਼ 'ਡਿਸਕਵਰ ਇੰਡੀਆ' ਯੋਜਨਾ ਦੀ ਪੇਸ਼ਕਸ਼ ਕੀਤੀ ਹੈ। ਯਾਤਰੀਆਂ ਦੀ ਵਧਦੀ ਡਿਮਾਂਡ ਨੂੰ ਦੇਖਦੇ ਹੋਏ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਸੈਲਾਨੀ ਵੱਖ-ਵੱਖ ਥਾਵਾਂ ਤੋਂ ਇਲਾਵਾ ਧਾਰਮਿਕ ਸਥਾਨਾਂ ਲਈ ਉਡਾਣ ਭਰ ਸਕਣ।

9 ਅਗਸਤ ਨੂੰ ਏਅਰ ਇੰਡੀਆ ਨੇ ਇਕ ਰਿਲੀਜ਼ 'ਚ ਕਿਹਾ ਕਿ ਨਾਨ ਰੈਜ਼ੀਡੈਂਟ ਭਾਰਤੀ (NRI), ਭਾਰਤੀ ਮੂਲ ਦੇ ਵਿਅਕਤੀ (PIO) ਅਤੇ ਵਿਦੇਸ਼ੀ ਨਾਗਰਿਕ ਹੁਣ 40,000 ਰੁਪਏ 'ਚ ਪੰਜ ਘਰੇਲੂ ਏਅਰ ਇੰਡੀਆ ਡੋਮੈਸਟਿਕ ਇਕਾਨਮੀ ਕਲਾਸ ਦੀ ਟਿਕਟ ਖ਼ਰੀਦ ਸਕੋਗੇ ਜੋ ਪਹਿਲਾਂ 15 ਦਿਨਾਂ ਦੇ ਅੰਦਰ ਯਾਤਰਾ ਲਈ ਮਾਨਤਾ ਪ੍ਰਾਪਤ ਹੋਣਗੇ।

ਇਸ ਤੋਂ ਇਲਾਵਾ ਡੋਮੈਸਟਿਕ ਇਕਾਨਮੀ ਕਲਾਸ ਦੀ ਟਿਕਟ ਵੀ 30 ਦਿਨਾਂ ਦੀ ਜਾਇਜ਼ ਮਿਆਦ ਨਾਲ 75,000 ਰੁਪਏ 'ਚ ਮਿਲ ਰਹੇ ਹਨ। ਇਸ ਤਹਿਤ ਯਾਤਰੀ ਭਾਰਤ ਅੰਦਰ ਆਪਣੀ ਪਸੰਦ ਦੀ ਕਿਸੇ ਵੀ ਜਗ੍ਹਾ ਯਾਤਰਾ ਕਰ ਸਕਦੇ ਹਨ।

ਇਸ ਯੋਜਨਾ ਦੇ ਕਈ ਲਾਭ ਹਨ ਜਿਵੇਂ ਰੀ-ਬੁਕਿੰਗ, ਜੋ ਨਿਰਧਾਰਤ ਡਿਪਾਰਚਰ ਤੋਂ 4 ਘੰਟੇ ਪਹਿਲਾਂ ਤਕ ਬਿਨਾਂ ਜੁਰਮਾਨੇ ਦੇ ਕੀਤਾ ਜਾ ਸਕਦਾ ਹੈ। ਯਾਤਰਾ ਦੀ ਤਰੀਕ ਵੀ ਬਿਨਾਂ ਕਿਸੇ ਫੀਸ ਦੇ ਬਦਲੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਬਾਲਗ ਯਾਤਰੀਆਂ ਤੇ ਬਾਲ ਯਾਤਰੀਆਂ ਨੂੰ 25 ਕਿੱਲੋ ਮੁਫ਼ਤ ਸਾਮਾਨ ਤੇ ਬੱਚਿਆਂ ਨੂੰ 10 ਕਿੱਲੋ ਮੁਫ਼ਤ ਸਾਮਾਨ ਲਿਜਾਣ ਦੀ ਛੋਟ ਹੋਵੇਗੀ। ਨਾਲ ਹੀ ਆਰਾਮਦਾਇਕ ਸੀਟਾਂ ਅਤੇ ਭੋਜਨ ਦੀ ਮੈਨਿਊ 'ਚ ਕਈ ਸਾਰੇ ਬਦਲ ਹੋਣਗੇ।

Posted By: Seema Anand