ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਾਲਿਆਂ ਲਈ ਵਧੀਆ ਖ਼ਬਰ ਹੈ। ਦਰਅਸਲ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਰਾਸ਼ਟਰੀ ਰਾਜਧਾਨੀ ’ਚ 20 ਲੀਟਰ ਜੇਰੀਕੈਨ ’ਚ ਡੀਜ਼ਲ ਦੀ ਡਿਲੀਵਰੀ ਲਈ ਦਿੱਲੀ ਹੈੱਡਕੁਆਟਰ ਵਾਲੇ ਸਟਾਰਟ-ਅੱਪ ਹਮਸਫਰ ਇੰਡੀਆ ਦੇ ਨਾਲ ਹੱਥ ਮਿਲਾਇਆ ਹੈ। ਦਰਵਾਜ਼ੇ ’ਤੇ ਡਿਲੀਵਰੀ ਦੀ ਸੁਵਿਧਾ 20 ਲੀਟਰ ਤੋਂ ਘੱਟ ਮਾਤਰਾ ’ਚ ਡੀਜ਼ਲ ਦੀ ਮੰਗ ਵਾਲੇ ਗਾਹਕਾਂ ਲਈ ਹੈ।

ਇਨ੍ਹਾਂ ਦੇ ਕੰਮ ਆਵੇਗੀ ਸੁਵਿਧਾ

ਜੇਰੀਕੈਨ ’ਚ ਡੋਰਸਟੈੱਪ ਡੀਜ਼ਲ ਡਿਲੀਵਰੀ, ਜਿਸ ਦਾ ਸਿਰਲੇਖ 20 ਹੈ, ਛੋਟੇ ਉਪਯੋਗਾਂ, ਮਾਲ ਹਸਪਤਾਲਾਂ, ਬੈਂਕਾਂ, ਨਿਰਮਾਣ ਸਥਲਾਂ, ਕਿਸਾਨਾਂ, ਮੋਬਾਈਲ ਟਾਵਰਾਂ, ਸਿੱਖਿਆ ਸੰਸਥਾਵਾਂ ਦੇ ਨਾਲ-ਨਾਲ ਛੋਟੇ ਉਪਯੋਗਾਂ ਨੂੰ ਲਾਭ ਹੋਣ ਦੀ ਉਮੀਦ ਹੈ। ਦਰਵਾਜ਼ੇ ’ਤੇ ਡੀਜ਼ਲ ਦੀ ਸਪਲਾਈ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਨਵੀਂ ਪਹਿਲ ਤੋਂ ਛੋਟੇ ਆਮਦਨ ਵਾਲੇ ਗਾਹਕਾਂ ਨੂੰ ਲਾਭ ਹੋਵੇਗਾ।

ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ’ਚ ਸੁਵਿਧਾ ਪਹਿਲਾਂ ਤੋਂ

ਬੀਪੀਸੀਐੱਲ ਨੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਪਹਾੜੀ ਸੂਬਿਆਂ ’ਚ ਇਸ 20 ਲੀਟਰ ਜੇਰੀਕੈਨ ਸੇਵਾ ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਹੈ, ਕਿਉਂਕਿ ਸਭ ਤੋਂ ਜ਼ਿਆਦਾ ਰਿਸਾਰਟ ਗੋਟਲ, ਉਪਯੋਗ ਤੇ ਫਾਰਮ ਦੂਰਦਰਾਜ ਦੇ ਇਲਾਕਿਆਂ ’ਚ ਹੈ ਤੇ ਮੋਟਰਸਾਈਕਲ ’ਤੇ ਦਿੱਤੀ ਜਾ ਸਕਣ ਵਾਲੀ ਇਹ ਸੇਵਾ ਇਨ੍ਹਾਂ ਸੂਬਿਆਂ ’ਚ ਸਟਾਰਟਰ ਲਈ ਬਹੁਤ ਮਦਦਗਾਰ ਹੋਵੇਗੀ।

ਦੁਕਾਨਾਂ ਤੋਂ ਖ਼ਰੀਦਦੇ ਸੀ ਪਹਿਲਾਂ

ਇਸ ਤੋਂ ਪਹਿਲਾਂ, ਡੀਜ਼ਲ ਦੇ ਖਪਤਕਾਰਾਂ ਨੂੰ ਬੈਰਲ ’ਚ ਖੁਦਰਾ ਦੁਕਾਨਾਂ ਤੋਂ ਇਸ ਨੂੰ ਖ਼ਰੀਦਣਾ ਪੈਂਦਾ ਸੀ, ਕੁਸ਼ਲ ਉਰਜਾ ਵਿਤਰਣ ਬੁਨਿਆਦੀ ਢਾਂਚੇ ਦੀ ਕਮੀ ਸੀ। ਡੋਰਸਟੈੱਪ ਡੀਜ਼ਲ ਡਿਲੀਵਰੀ ਨਾਲ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਹੋਣ ਦੀ ਉਮੀਦ ਹੈ।

Posted By: Sarabjeet Kaur