ਨਈਂ ਦੁਨੀਆ, ਜੇਐੱਨਐੱਨ : ਹਿੰਦੁਸਤਾਨ ਯੂਨੀਲੀਵਰ ਦੀ ਮਜ਼ਹੂਰ ਕ੍ਰੀਮ ਫੇਅਰ ਐਂਡ ਲਵਲੀ ਤੋਂ ਬਾਅਦ ਹੁਣ ਮਸ਼ਹੂਰ ਅੰਤਰਰਾਸ਼ਟਰੀ ਬ੍ਰਾਂਡ L'Oreal ਨੇ ਵੀ ਆਪਣੇ ਸਕਿੱਨ ਪੋ੍ਰਡਕਟਸ ਤੋਂ White, Fair ਤੇ Light ਸ਼ਬਦ ਹਟਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ HUL ਨੇ ਇਹ ਫੇਅਰ ਐਂਡ ਲਵਲੀ ਨੂੰ ਲੈ ਕੇ ਇਹ ਕਦਮ ਚੁੱਕਿਆ ਸੀ। ਜ਼ਿਕਰਯੋਗ ਹੈ ਕਿ L'Oreal ਸਕਿੱਨਕੇਅਰ ਪੋ੍ਰਡਕਟਸ ਦੀ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਇਸ ਦੇ ਗਲੋਬਲ ਬ੍ਰਾਂਡਸ ਗਾਰਨੀਅਰ L'Oreal Paris ਸਣੇ ਹੋਰ ਦੁਨੀਆਭਰ ’ਚ ਪ੍ਰਸਿੱਧ ਹਨ।

ਇਸ ਤੋਂ ਪਹਿਲਾਂ HUL ਨੇ ਫੇਅਰ ਐਂਡ ਲਵਲੀ ਕ੍ਰੀਮ ਦੀ ਰਿਬ੍ਰਾਂਡਿੰਗ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਕੰਪਨੀ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਕੰਪਨੀ ਇਸ ਪੋ੍ਰਡਕਟ ਦੇ ਬ੍ਰਾਂਡ ਨੇਮ ਦੇ ਨਾਲ Fair ਸ਼ਬਦ ਦੀ ਵਰਤੋਂ ਨਹੀਂ ਕਰੇਗੀ। ਕੰਪਨੀ ਨੇ ਇਹ ਕਦਮ ਸਕਿੱਨ ਲਾਈਟਨਿੰਗ ਪ੍ਰੋਡਕਟ ਦੇ ਬਾਜ਼ਾਰ ’ਚ ਬਣੇ ਰਹਿਣ ਲਈ ਚੁੱਕਿਆ ਹੈ। ਜਾਨਸਨ ਤੇ ਜਾਨਸਨ ਕੰਪਨੀ ਖ਼ਿਲਾਫ਼ ਵਿਸ਼ਵਭਰ ’ਚ ਮੁਹਿੰਮ ਚਲਾਉਣ ਤੋਂ ਬਾਅਦ ਉਸ ਦੇ ਪੋ੍ਰਡਕਟ ਮਾਰਕੀਟ ਤੋਂ ਬਾਹਰ ਹੋਣ ਤੋਂ ਬਾਅਦ Hindustan Uniliver ਨੇ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ’ਚ ਸਿਆਹਫਾਮ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਰੰਗਭੇਦ ਖ਼ਿਲਾਫ਼ ਮੁਹਿੰਮ ਚਲਾਈ ਗਈ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਇਕ ਦਹਾਕੇ ਤੋਂ ਫੇਅਰ ਐਂਡ ਲਵਲੀ ਦੇ ਇਸ਼ਤਿਹਾਰ ’ਚ ਔਰਤਾਂ ਦੇ ਸ਼ਕਤੀਕਰਨ ਦਾ ਮੈਸੇਜ ਦਿੱਤਾ ਜਾਂਦਾ ਹੈ। ਬ੍ਰਾਂਡ ਦਾ ਵਿਜਨ ਹੈ ਕਿ ਖੂਬਸੂਰਤੀ ਜੋ ਲੋਕਾਂ ਦੀ ਦੇਖਭਾਲ ਕਰੇ, ਇਹ ਹਰ ਕਿਸੇ ਤੇ ਸਭ ਦੇ ਲਈ ਹੈ। ਹਿੰਦੁਸਤਾਨ ਯੂਨੀਲੀਵਰ ਵੱਲੋਂ ਕਿਹਾ ਗਿਆ ਹੈ ਕਿ ਇਹ ਬ੍ਰਾਂਡ ਸਾਰੇ ਤਰ੍ਹਾਂ ਦੇ Skin Tone ਵਾਲੇ ਲੋਕਾਂ ਲਈ ਹੈ।

HUL ਕੰਪਨੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸੰਜੀਵ ਮਹਿਤਾ ਦਾ ਕਹਿਣਾ ਹੈ ਕਿ ਅਸੀਂ ਸਾਡੇ ਸਕਿੱਨ ਕੇਅਰ ਪੋਰਟਰੋਲਿਓ ਨੂੰ ਜ਼ਿਆਦਾ Inclusive ਬਣਾ ਰਹੇ ਹਨ। 2019 ’ਚ ਅਸੀਂ ਦੋ ਚਿਹਰੇ ਵਾਲੇ Cameo ਤੇ ਸ਼ੈੱਡ ਗਾਈਡ ਨੂੰ ਫੇਅਰ ਐਂਡ ਲਵਲੀ ਦੀ ਪੈਕੇਜਿੰਗ ਤੇ ਇਸ਼ਤਿਹਾਰ ਤੋਂ ਹਟਾ ਦਿੱਤਾ ਸੀ। ਇਨ੍ਹਾਂ ਬਦਲਾਆਂ ਨੂੰ ਸਾਡੇ ਕਸਟਮਰਜ਼ ਵੱਲੋਂ ਬਿਹਤਰ ਤਰੀਕੇ ਨਾਲ ਲਿਆ ਗਿਆ। ਹੁਣ ਅਸੀਂ ਐਲਾਨ ਕਰਦੇ ਹਾਂ ਕਿ ਅਸੀਂ ਆਪਣੇ ਬ੍ਰਾਂਡ ਨੇਮ ਤੋਂ ਫੇਅਰ ਸ਼ਬਦ ਨੂੰ ਹਟਾ ਦੇਵਾਂਗੇ। ਨਵਾਂ ਨਾਮ ਰੇਗੂਲੈਟਰੀ ਅਪਰੂਵਲ ਦੇ ਇੰਤਜ਼ਾਰ ’ਚ ਨਵੇਂ ਨਾਮ ਨਾਲ ਕੁਝ ਹੀ ਮਹੀਨਿਆਂ ’ਚ ਇਹ ਬ੍ਰਾਂਡ ਨਜ਼ਰ ਆਵੇਗਾ।

Posted By: Ravneet Kaur