ਜੇਐੱਨਐੱਨ, ਨਵੀਂ ਦਿੱਲੀ : ਮਾਈਕਰੋਬਲਾਗਿੰਗ ਵੈੱਬਸਾਈਟ ਟਵਿੱਟਰ ਦੇ ਸੀਈਓ ਜੈਕ ਡਾਰਸੀ ਨੇ ਆਪਣੇ ਪਲੇਟਫਾਰਮ 'ਤੇ ਸਿਆਸੀ ਸਲਾਹਕਾਰ ਨੂੰ ਕੌਮਾਂਤਰੀ ਪੱਧਰ 'ਤੇ ਰੋਕਣ ਦਾ ਫੈਸਲਾ ਲਿਆ ਹੈ। ਇਸ ਲਈ ਜੈਕ ਡਾਰਸੀ ਨੇ ਕੁਝ ਟਵੀਟਸ ਵੀ ਕੀਤੇ ਹਨ। ਡਾਰਸੀ ਨੇ ਇਸ ਫੈਸਲੇ ਪਿੱਛੇ ਦੇ ਕਾਰਨ ਨੂੰ ਸਮਝਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੰਟਰਨੈੱਟ 'ਤੇ ਇਸ 'ਤੇ ਕਈ ਤਰ੍ਹਾਂ ਦੇ ਵਿਗਿਆਪਣ ਹਾਵੀ ਸੀ ਤੇ ਕਮਰਸ਼ੀਅਲ ਇਸ਼ਤਿਹਾਰਾਂ ਲਈ ਇਹ ਕਾਫੀ ਪ੍ਰਭਾਵਿਤ ਸਾਬਿਤ ਹੋ ਰਹੇ ਸੀ। ਕਾਰੋਬਾਰੀ ਇਸ਼ਤਿਹਾਰਾਂ ਲਈ ਇਸ ਨੂੰ ਫਿਰ ਵੀ ਠੀਕ ਕਿਹਾ ਜਾ ਸਕਦਾ ਹੈ ਪਰ ਰਾਜਨੀਤੀ 'ਚ ਇਸ ਨਾਲ ਬਹੁਤ ਵੱਡਾ ਜੋਖਮ ਹੋ ਸਕਦਾ ਹੈ। ਉਥੇ ਫੇਸਬੁੱਕ ਇਸ ਤੋਂ ਪਹਿਲਾਂ ਕਹਿ ਚੁਕਿਆ ਹੈ ਕਿ ਉਹ ਇਸ ਤਰ੍ਹਾਂ ਇਸ਼ਤਿਹਾਰਾਂ ਨੂੰ ਬੰਦ ਨਹੀਂ ਕਰੇਗਾ।

ਸਾਲ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਖਬਰਾਂ ਦੇ ਬਾਅਦ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਸਿਆਸੀ ਇਸ਼ਤਿਹਾਰ ਗਲੋਬਰ ਪੱਧਰ 'ਤੇ ਇਕ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਡਾਰਸੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਚੁਣੌਤੀਆਂ ਨਾ ਸਿਰਫ ਸਿਆਸੀ ਇਸ਼ਤਿਹਾਰ ਬਲਕਿ ਹਰ ਤਰ੍ਹਾਂ ਦੇ ਇੰਟਰਨੈੱਟ ਕਮਿਊਨਿਕੇਸ਼ਨ ਨੂੰ ਪ੍ਰਭਾਵਿਤ ਕਰ ਰਹੀ ਹੈ। ਨਾਲ ਹੀ ਇਹ ਵੀ ਕਿਹਾ ਕਿ ਕੰਪਨੀ ਇਸ ਫੈਸਲੇ ਨੂੰ ਲੈ ਕੇ ਫਾਈਨਲ ਪਾਲਿਸੀ 15 ਨਵੰਬਰ ਤਕ ਜਾਰੀ ਕਰ ਦੇਵੇਗੀ। ਇਸ ਫੈਸਲੇ ਨੂੰ 22 ਨਵੰਬਰ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਨੂੰ ਲਾਗੂ ਕਰਨ ਨਾਲ ਪਹਿਲੇ ਇਸ਼ਤਿਹਾਰਾਂ ਨੂੰ ਨੋਟਿਸ ਪੀਰੀਅਡ ਵੀ ਦਿੱਤਾ ਜਾਵੇਗਾ। ਸਿਆਸੀ ਇਸ਼ਤਿਹਾਰਾਂ ਦੇ ਸਭ ਤੋਂ ਵੱਡੇ ਪਲੈਟਫਾਰਮ 'ਚ ਫੇਸਬੁੱਕ, ਟਵਿੱਟਰ ਤੇ ਗੂਗਲ ਜਿਹੀਆਂ ਕੰਪਨੀਆਂ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੇ ਗਲੋਬਲ ਪੱਧਰ 'ਤੇ ਸਿਆਸੀ ਇਸ਼ਤਿਹਾਰਾਂ ਲਈ ਡਾਟਾ ਜਾਰੀ ਕਰਨ ਦੀ ਪ੍ਰਕਿਰਿਆ 'ਚ ਟਰਾਂਸਪੇਰੈਂਸੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਡਾਰਸੀ ਨੇ ਕਿਹਾ ਕਿ ਸਾਨੂੰ ਸਿਆਸੀ ਇਸ਼ਤਿਹਾਰਾਂ ਲਈ ਹੋਰ ਨਿਯਮਾਂ ਦੀ ਲੋੜ ਹੈ, ਜੋ ਕਾਫੀ ਮੁਸ਼ਕਿਲ ਹਨ।

Posted By: Susheel Khanna