Flipkart 1500 ਬੇਂਗਲੁਰੂ, ਰਾਇਟਰਸ : ਵਾਲਮਾਰਟ ਇੰਕ ਦੀ ਮਾਲਕੀਅਤ ਵਾਲੀ Flipkart 1,500 ਕਰੋੜ ਰੁਪਏ 'ਚ ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ ਦੀ 7.8 ਫੀਸਦੀ ਹਿੱਸੇਦਾਰੀ ਖ਼ਰੀਦੇਗੀ। ਆਦਿਤਿਆ ਬਿਰਲਾ ਫੈਸ਼ਨ ਨੇ ਸ਼ੇਅਰ ਬਾਜ਼ਾਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਐਲਾਨ ਦੇ ਨਾਲ ਹੀ ਕੰਪਨੀ ਦੇ ਸ਼ੇਅਰ ਸ਼ੁੱਕਰਵਾਰ ਨੂੰ ਛੇ ਫੀਸਦੀ ਤਕ ਚੜ੍ਹ ਗਏ। ਇਸ ਨਿਵੇਸ਼ ਨਾਲ ਜੁੜੇ ਐਲਾਨ ਸਮੇਂ ਨਾਲ ਹੋਏ ਹਨ ਜਦ Amazon Inc ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟ੍ਰੀਜ਼ ਤੇ Flipkart ਭਾਰਤ 'ਚ ਤੇਜ਼ੀ ਨਾਲ ਉਭਰਦੇ ਆਨਲਾਈਨ ਮਾਰਕੀਟ 'ਤੇ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ 'ਚ ਜੁੱਟੇ ਹਨ।

ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਸ ਬਿਰਲਾ ਨੇ ਡੀਲ ਨੂੰ ਲੈ ਕੇ ਕਿਕਹਾ ਹੈ, ਭਾਰਤ 'ਚ ਮਿਡਲ ਕਲਾਸ ਪਰਿਵਾਰਾਂ ਦੀ ਤਦਾਦ ਕਾਫ਼ੀ ਵੱਡੀ ਹੈ ਤੇ ਇਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ 'ਚ ਬੁਨੀਆਦ ਮਜ਼ਬੂਤ ਹੋਣ ਦੀ ਵਜ੍ਹਾ ਨਾਲ ਭਾਰਤ 'ਚ ਫੈਸ਼ਨ ਰਿਟੇਲ 'ਚ ਲੰਬੀ ਅਵਧੀ 'ਚ ਕਾਫੀ ਮਜ਼ਬੂਤ ਵਾਧਾ ਤੈਅ ਹੈ। ਟੈਕਨਾਲੋਜੀ ਇਨਫ੍ਰਾਸਟ੍ਰਕਚਰ 'ਚ ਜਲਦੀ ਵਾਧੇ ਨਾਲ ਇਹ ਪ੍ਰਕਿਰਿਆ ਹੋਰ ਤੇਜ਼ ਹੋਵੇਗੀ।

ਕੋਵਿਡ 19 ਦੀ ਵਜ੍ਹਾ ਨਾਲ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਬੰਦ ਹਨ। ਇਹੀ ਵਜ੍ਹਾ ਹੈ ਕਿ ਵੱਡੀ ਗਿਣਤੀ 'ਚ ਭਾਰਤੀ ਗ੍ਰਾਸਰੀ ਤੋਂ ਲੈ ਕੇ ਫੋਨ ਤੇ ਕੱਪੜਿਆਂ ਤਕ ਦੀ ਖ਼ਰੀਦਦਾਰੀ ਆਨਲਾਈਨ ਕਰ ਰਹੇ ਹਨ। ਇਸ ਤੋਂ ਪਹਿਲਾਂ ਸਮਾਚਾਰ ਪੱਤਰ 'ਮਿੰਟ' ਦੀ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਐਮਾਜ਼ੋਨ ਤੇ ਫਲਿਪਕਾਰਟ ਦੋਵੇਂ ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ 'ਚ ਹਿੱਸੇਦਾਰੀ ਖ਼ਰੀਦਣ ਦੀ ਦੌੜ 'ਚ ਹੈ। ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਪੇਂਟਾਲੁਕਸ ਰਿਟੇਲ ਚੇਨ ਦਾ ਪਰਿਚਾਲਨ ਕਰਦਾ ਹੈ ਤੇ ਭਾਰਤ 'ਚ Forever 21 ਮਾਲ ਦੀ ਵਿਕਰੀ ਦਾ ਅਧਿਕਾਰ ਰੱਖਦਾ ਹੈ। ਆਦਿਤਿਆ ਬਿਰਲਾ ਨੇ ਕਿਹਾ ਹੈ ਕਿ ਇਸ ਰਾਸ਼ੀ ਦਾ ਇਸਤੇਮਾਲ ਆਪਮੇ ਬੈਲੇਂਸ ਸ਼ੀਟ ਨੂੰ ਮਜ਼ਬੂਤੀ ਦੇਣ ਲਈ ਕਰੇਗੀ ਕਿਉਂਕਿ ਕੰਪਨੀ ਆਪਣੇ ਬਿਜ਼ਨੈੱਸ ਦੇ ਵਿਸਤਾਰ ਦੀ ਪ੍ਰਕਿਰਿਆ 'ਚ ਹੈ। ਇਸ ਐਲਾਨ ਦੇ ਨਾਲ ਹੀ ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਦੇ ਸ਼ੇਅਰ ਦੀ ਕੀਮਤ 6.5 ਫੀਸਦੀ ਦੀ ਤੇਜ਼ੀ ਨਾਲ 163.45 ਰੁਪਏ 'ਤੇ ਪਹੁੰਚ ਗਈ। ਇਹ 30 ਮਾਰਚ 2020 ਦੇ ਬਾਅਦ ਕੰਪਨੀ ਦੇ ਸ਼ੇਅਰਾਂ ਦੀ ਸਭ ਤੋਂ ਉੱਚੀ ਕੀਮਤ ਹੈ।

Posted By: Sarabjeet Kaur