ਜੇਐੱਨਐੱਨ, ਨਵੀਂ ਦਿੱਲੀ : ਮੌਜੂਦਾ ਸਮੇਂ ਆਧਾਰ ਕਾਰਡ ਇਕ ਜ਼ਰੂਰੀ ਦਸਤਾਵੇਜ਼ ਹੋ ਗਿਆ ਹੈ। ਜ਼ਿਆਦਾਤਰ ਸਰਕਾਰੀ ਯੋਜਨਾਵਾਂ 'ਚ ਇਸ ਦੇ ਬਿਨਾਂ ਕੰਮ ਨਹੀਂ ਹੁੰਦਾ। ਇੱਥੋਂ ਤਕ ਕਿ ਬੱਚਿਆਂ ਦੀ ਐਡਮਿਸ਼ਨ ਦੀ ਗੱਲ ਆਵੇ ਤਾਂ ਉੱਥੇ ਵੀ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ। ਜੇਕਰ ਤੁਹਾਨੂੰ ਵੀ ਆਪਣੇ ਬੱਚੇ ਦਾ ਆਧਾਰ ਕਾਰਡ ਬਣਵਾਉਣਾ ਹੈ ਤਾਂ ਇਸ ਦੇ ਲਈ ਕੁਝ ਦਸਤਾਵੇਜ਼ਾਂ ਦੀ ਜ਼ਰੂਰਤ ਪਵੇਗੀ। ਅਸੀਂ ਇਸ ਖ਼ਬਰ 'ਚ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕਿਵੇਂ ਆਪਣੇ ਬੱਚੇ ਦਾ ਆਧਾਰ ਬਣਵਾ ਸਕਦੇ ਹੋ।

5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ

ਬੱਚੇ ਦੀ ਉਮਰ ਪੰਜ ਸਾਲ ਤੋਂ ਘੱਟ ਹੈ ਤਾਂ ਆਧਾਰ (Aadhaar) ਕਾਰਡ ਰਜਿਸਟ੍ਰੇਸ਼ਨ ਸੈਂਟਰ ਜਾ ਕੇ ਉਸ ਦੇ ਨਾਂ ਦਾ ਫਾਰਮ ਭਰੋ। ਇਸ ਤੋਂ ਬਾਅਦ ਤੁਹਾਡੇ ਬੱਚਾ ਦਾ ਜਨਮ ਪ੍ਰਮਾਣ ਪੱਤਰ ਤੇ ਤੁਹਾਡੇ ਆਧਾਰ ਦੀ ਕਾਪੀ ਦੀ ਜ਼ਰੂਰਤ ਪਵੇਗੀ। ਹਾਲਾਂਕਿ, ਆਧਾਰ ਸੈਂਟਰ 'ਚ ਤੁਹਾਨੂੰ ਆਪਣਾ ਅਸਲੀ ਆਧਾਰ ਲਿਜਾਣਾ ਪਵੇਗਾ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਬਾਇਓਮੈਟ੍ਰਿਕ ਨਾ ਕਰ ਕੇ ਬੱਚੇ ਦੇ ਆਧਾਰ ਕਾਰਡ ਨੂੰ ਉਸ ਦੇ ਮਾਤਾ-ਪਿਤਾ ਦੇ ਆਧਾਰ ਕਾਰਡ ਨਾਲ ਜੋੜਿਆ ਜਾਂਦਾ ਹੈ। ਬੱਚੇ ਦੀ ਉਮਰ 5 ਸਾਲ ਹੋ ਜਾਣ 'ਤੇ ਉਸ ਦੇ ਦਸਾਂ ਉਂਗਲਾਂ ਦੇ ਫਿੰਗਰ ਪ੍ਰਿੰਟ, ਰੈਟੀਨਾ ਸਕੈਨ ਤੇ ਫੋਟੋਗ੍ਰਾਫ ਆਧਾਰ ਕੇਂਦਰ 'ਚ ਜਾ ਕੇ ਦੇਣਾ ਪਵੇਗਾ।

5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਕੀ ਕਰਨਾ ਪਵੇਗਾ

  • ਆਧਾਰ ਲਈ ਪਾਸ ਦੇ ਆਧਾਰ ਨਾਮਜ਼ਦਗੀ ਕੇਂਦਰ 'ਤੇ ਜਾਓ।
  • ਆਧਾਰ ਨਾਮਜ਼ਦਗੀ ਫਾਰਮ ਭਰੋ।
  • ਜੇਕਰ ਤੁਹਾਡੇ ਕੋਲ ਆਪਣੇ ਬੱਚੇ ਦਾ ਜਾਇਜ਼ ਐਡਰੈੱਸ ਪਰੂਫ ਨਹੀਂ ਹੈ ਤਾਂ ਆਪਣੇ ਆਧਾਰ ਨੰਬਰ ਦੀ ਡਿਟੇਲ ਦਿਉ।
  • ਸਬੰਧਤ ਦਸਤਾਵੇਜ਼ਾਂ ਨਾਲ ਫਾਰਮ ਜਮ੍ਹਾਂ ਕਰੋ।
  • ਹੁਣ ਤੁਹਾਡੇ ਬੱਚੇ ਦੇ ਬਾਇਓਮੈਟ੍ਰਿਕਸ (10 ਉਂਗਲਾਂ ਦੇ ਨਿਸ਼ਾਲ, ਆਇਰਿਸ਼ ਸਕੈਨ ਤੇ ਫੋਟੋਗ੍ਰਾਫ) ਦੀ ਜ਼ਰੂਰਤ ਪਵੇਗੀ)
  • ਇਕ ਵਾਰ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਇਕ ਰਿਸੀਵ ਪਰਚੀ ਤਿਆਰ ਕੀਤੀ ਜਾਂਦੀ ਹੈ।
  • ਪਰਚੀ 'ਚ ਨਾਮਜ਼ਦਗੀ ਆਈਡੀ ਹੁੰਦੀ ਹੈ ਜਿਸ ਵਿਚ ਨਾਮਜ਼ਦਗੀ ਨੰਬਰ ਤੇ ਨਾਮਜ਼ਦਗੀ ਦਾ ਸਮਾਂ ਤੇ ਤਾਰੀਕ ਦਰਜ ਹੁੰਦੀ ਹੈ।
  • ਆਧਾਰ ਦੀ ਸਥਿਤੀ ਦੀ ਜਾਂਚ ਲਈ ਨਾਮਜ਼ਦਗੀ ਆਈਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
  • ਨਾਮਜ਼ਦਗੀ ਦੇ 90 ਦਿਨਾਂ ਦੇ ਅੰਦਰ ਆਧਾਰ ਕਾਰਡ ਬਿਨੈਕਾਰ ਦੇ ਪਤੇ 'ਤੇ ਭੇਜ ਦਿੱਤਾ ਜਾਂਦਾ ਹੈ।
  • ਜਦੋਂ ਬੱਚਾ 15 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਯੂਆਈਡੀਏਆਈ ਦੇ ਡੇਟਾਬੇਸ 'ਚ ਆਪਣਾ ਬਾਇਓਮੈਟ੍ਰਿਕ ਡੇਟਾ ਅਪਡੇਟ ਕਰਵਾਉਣਾ ਪੈਂਦਾ ਹੈ।

Posted By: Seema Anand