ਜੇਐੱਨਐੱਨ,ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਜਾਫ਼ਾ ਹੋ ਰਿਹਾ ਹੈ। ਸਰਕਾਰ ਨੇ ਦੇਸ਼ਵਿਆਪੀ ਪਾਬੰਦੀਆਂ 'ਚ ਕਈ ਤਰ੍ਹਾਂ ਦੀ ਛੋਟ ਦਿੱਤੀ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਘਰੋਂ ਬਾਹਰ ਨਿਕਲਣਾ ਕਾਫੀ ਜ਼ੋਖਿਮ ਭਰਿਆ ਹੈ। ਅਜਿਹੇ ਸਮੇਂ 'ਚ ਜੇ ਤੁਸੀਂ ਆਧਾਰ ਨਾਲ ਜੁੜਿਆ ਕੋਈ ਕੰਮ ਕਰਵਾਉਣ ਲਈ ਆਧਾਰ ਸੇਵਾ ਕੇਂਦਰ ਜਾਣ ਦੀ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਧਾਰ ਨਾਲ ਜੁੜੀ 35 ਤੋਂ ਜ਼ਿਆਦਾ ਸੇਵਾਵਾਂ ਦਾ ਫਾਇਦਾ ਘਰ ਬੈਠੇ ਪ੍ਰਾਪਤ ਕਰ ਸਕਦੇ ਹੋ। ਇਸ ਦਾ ਮਤਲਬ ਹੈ ਕਿ ਤੁਹਾਨੂੰ ਇਨ੍ਹਾਂ 35 ਕੰਮਾਂ ਲਈ ਘਰਾਂ ਤੋਂ ਬਾਹਰ ਜਾਣ ਦੀ ਲੋੜ ਨਹੀਂ ਹੈ। ਆਧਾਰ ਕਾਰਡ ਖੋ ਜਾਣ 'ਤੇ ਕਾਰਡ ਦੀ ਪੀਡੀਐੱਫ ਪ੍ਰਤੀ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਆਧਾਰ ਸੇਵਾ ਕੇਂਦਰ ਤੇ ਅਪਵਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ।

Aadhaar 12 ਅੰਕ ਦੀ ਇਕ ਪਛਾਣ ਗਿਣਤੀ ਹੈ, ਜਿਸ ਨੂੰ UIDAI ਨੇ ਜਾਰੀ ਕੀਤਾ ਹੈ। Aadhaar ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਰਿਹਾ ਹੈ ਕਿ ਕੋਈ ਵੀ ਵਿਅਕਤੀ ਆਧਾਰ ਕਾਰਡ ਡਾਊਨਲੋਡ, ਸਟੇਟਸ ਚੈਕ, ਆਧਾਰ ਕਾਰਡ ਰਿਪ੍ਰਿੰਟ, ਆਧਾਰ ਸੇਵਾ ਕੇਂਦਰ ਨੂੰ ਲੋਕੇਟ ਕਰਨ ਵਰਗੇ ਕੰਮ ਇਸ ਐਪ ਦੀ ਮਦਦ ਨਾਲ ਆਸਾਨੀ ਨਾਲ ਕਰ ਸਕਦਾ ਹੈ।

- ਇਸ ਐਪ 'ਚ ਤੁਸੀਂ ਆਪਣੇ ਆਧਾਰ ਕਾਰਡ ਦੀ ਸਾਫ਼ਟ ਕਾਪੀ ਸੁਰੱਖਿਅਤ ਤਰੀਕੇ ਨਾਲ ਰੱਖ ਸਕਦੇ ਹੋ। ਇਹ ਨਹੀਂ ਤੁਸੀਂ ਇਸ ਸਾਫਟ ਕਾਪੀ ਨਾਲ ਟਰੇਨ ਨਾਲ ਯਾਤਰਾ ਕਰ ਸਕਦੇ ਹੋ ਕਿਉਂਕਿ mAadhaar ਨੂੰ ਭਾਰਤੀ ਰੇਲਵੇ ਬਤੌਰ ਪਛਾਣ ਪੱਤਰ ਸਵੀਕਾਰ ਕਰਦਾ ਹੈ।

- ਜੇ ਤੁਹਾਡਾ ਆਧਾਰ ਕਾਰਡ ਖੋਹ ਗਿਆ ਹੈ ਤੇ ਤੁਹਾਨੂੰ ਆਪਣਾ ਆਧਾਰ ਨੰਬਰ ਯਾਦ ਨਹੀਂ ਹੈ ਤਾਂ ਤੁਸੀਂ ਇਸ ਐਪ ਰਾਹੀਂ ਆਪਣਾ ਆਧਾਰ ਨੰਬਰ ਤੇ ਪੰਜੀਅਨ ਗਿਣਤੀ ਹਾਸਲ ਕਰ ਸਕਦੇ ਹਨ। ਇਸ ਤੋਂ ਇਲ਼ਾਵਾ ਤੁਸੀਂ ਆਧਾਰ ਕਾਰਡ ਦੀ ਪੀਡੀਐੱਫ ਕਾਪੀ ਨੂੰ ਡਾਊਨਲੋਡ ਕਰ ਸਕਦੇ ਹੋ।

- ਇਸ ਸੁਵਿਧਾ ਦਾ ਫਾਇਦਾ ਉਠਾਉਂਦੇ ਹੋਏ ਕੋਈ ਵੀ ਵਿਅਕਤੀ ਆਨਲਾਈਨ ਐਡ੍ਰੇਸ ਅਪਡੇਟ ਕਰਨ ਦੀ ਰਿਕੈਵਸਟ ਦੇ ਸਕਦਾ ਹੈ। ਜੇ ਤੁਸੀਂ ਆਪਣਾ ਮੋਬਾਈਲ ਨੰਬਰ ਅਪਡੇਟ ਕਰਨਾ ਹੈ ਤਾਂ ਉਸ ਲਈ ਤੁਹਾਨੂੰ ਆਧਾਰ ਸੇਵਾ ਕੇਂਦਰ ਜਾਣਾ ਹੋਵੇਗਾ ਪਰ ਘਰ ਬੈਠੇ ਇਸ ਐਪ ਦੀ ਮਦਦ ਨਾਲ ਘਰ ਦੇ ਨੇੜੇ-ਤੇੜੇ ਆਧਾਰ ਸੇਵਾ ਕੇਂਦਰ ਦਾ ਪਤਾ ਲਗਾ ਸਕਦੇ ਹੋ।

Posted By: Amita Verma