ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (SBI) ਬਚਤ ਖਾਤੇ 'ਚ ਸਰਕਾਰੀ ਸਬਸਿਡੀ ਦਾ ਪ੍ਰਤੱਖ ਲਾਭ ਲੈਣ ਲਈ ਇਸ ਦਾ ਆਧਾਰ ਨਾਲ ਜੁੜਿਆ ਹੋਣਾ ਜ਼ਰੂਰੀ ਹੈ। SBI ਨੇ ਟਵਿੱਟਰ ਜ਼ਰੀਏ ਆਪਣੇ ਗਾਹਕਾਂ ਨੂੰ ਪ੍ਰਤੱਖ ਲਾਭ ਲੈਣ ਲਈ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਲਈ ਕਿਹਾ ਹੈ। SBI ਨੇ ਇਕ ਟਵੀਟ 'ਚ ਕਿਹਾ, ਅਸੀਂ ਆਪਣੇ ਗਾਹਕਾਂ ਨੂੰ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਆਧਾਰ ਕਾਰਡ ਸੀਡਿੰਗ ਲਾਜ਼ਮੀ ਤੌਰ 'ਤੇ ਭਾਰਤ ਸਰਕੂਰ ਤੋਂ ਪ੍ਰਤੱਖ ਲਾਭ ਤੇ ਸਬਸਿਡੀ ਪ੍ਰਾਪਤ ਕਰਨ ਲਈ ਲਾਜ਼ਮੀ ਹੈ।

ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ, ਆਪਣੇ ਬੈਂਕ ਖਾਤੇ ਨੂੰ ਆਪਣੇ ਆਧਾਰ ਨੰਬਰ ਨਾਲ ਜੋੜਨਾ ਲਾਜ਼ਮੀ ਨਹੀਂ ਹੈ। ਹਾਲਾਂਕਿ, ਸਰਕਾਰੀ ਸਬਸਿਡੀ ਦਾ ਲਾਭ ਉਠਾਉਣ ਲਈ ਤੁਹਾਡੇ ਬੈਂਕ ਖਾਤੇ 'ਚ ਆਪਣਾ ਆਧਾਰ ਨੰਬਰ ਦੇਣਾ ਲਾਜ਼ਮੀ ਹੈ। ਅਜਿਹੇ ਕਈ ਬਦਲ ਹਨ ਜਿਨ੍ਹਾਂ ਜ਼ਰੀਏ SBI ਖਾਤਾਧਾਰਕ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹਨ।

SBI ਇੰਟਰਨੈੱਟ ਬੈਂਕਿੰਗ ਜ਼ਰੀਏ

 1. www.onlinesbi.com 'ਤੇ ਲੌਗਇਨ ਕਰੋ।
 2. 'ਮੇਰੇ ਖਾਤੇ' ਤਹਿਤ 'ਆਪਣਾ ਆਧਾਰ ਨੰਬਰ ਲਿੰਕ ਕਰੋ' 'ਤੇ ਨੈਵੀਗੇਟ ਕਰੋ।
 3. ਅਗਲੇ ਪੇਜ 'ਤੇ, ਖਾਤਾ ਨੰਬਰ ਚੁਣੋ, ਆਧਾਰ ਨੰਬਰ ਇਨਪੁਟ ਕਰੋ ਤੇ ਸਬਮਿਟ 'ਤੇ ਕਲਿੱਕ ਕਰੋ।
 4. ਰਜਿਸਟਰਡ ਮੋਬਾਈਲ ਨੰਬਰ (ਗ਼ੈਰ-ਸੰਪਾਦਨ ਯੋਗ) ਦੇ ਅੰਤਿਮ 2 ਅੰਕ ਤੁਹਾਨੂੰ ਦਿਖ ਜਾਣਗੇ।
 5. ਮੈਪਿੰਗ ਦੀ ਸਥਿਤੀ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਦਿੱਤੀ ਜਾਵੇਗੀ।

SBI ਏਟੀਐੱਮ

 • SBI ATM 'ਤੇ ਜਾਓ।
 • ਆਪਣਾ ਏਟੀਐੱਮ ਡੈਬਿਟ ਕਾਰਡ ਸਵਾਈਪ ਕਰੋ ਤੇ ਆਪਣਾ ਪਿਨ ਭਰੋ।
 • ਮੈਨਿਊ ਦੀ ਚੋਣ ਕਰੋ।
 • ਇਸ ਮੈਨਿਊ 'ਚ, ਆਧਾਰ ਰਜਿਸਟ੍ਰੇਸ਼ਨ (ਜਾਂ ਆਪਣੀ ਲੋੜ ਅਨੁਸਾਰ ਪੁੱਛਗਿੱਛ) ਦੀ ਚੋਣ ਕਰੋ।
 • ਹੁਣ ਤੁਸੀਂ ਖਾਤਾ ਪ੍ਰਕਾਰ (ਬਚਤ/ਚੈਕਿੰਗ) ਦੀ ਚੋਣ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ ਦਰਜ ਕਰਨ ਲਈ ਕਿਹਾ ਜਾਵੇਗਾ।
 • ਤੁਹਾਨੂੰ ਮੁੜ ਉਹੀ ਦਰਜ ਕਰਨ ਲਈ ਕਿਹਾ ਜਾਵੇਗਾ।
 • ਸੀਡਿੰਗ ਦੀ ਸਥਿਤੀ ਬਾਰੇ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ SMS ਪ੍ਰਾਪਤ ਹੋਵੇਗਾ।

SBI ਬ੍ਰਾਂਚ

 1. ਆਪਣੀ ਨੇੜਲੀ SBI ਬ੍ਰਾਂਚ ਜਾਓ।
 2. ਆਪਣੇ ਆਧਾਰ ਨੰਬਰ ਜਾਂ ਈ-ਆਧਾਰ ਦੀ ਇਕ ਕਾਪੀ ਲੈ ਜਾਓ।
 3. ਰਿਕਵੈਸਟ ਫਾਰਮ ਭਰੋ।
 4. ਆਧਾਰ ਪੱਤਰ ਦੀ ਜ਼ੀਰੋਕਸ ਕਾਪੀ ਨਾਲ ਸਬਮਿਟ ਕਰੋ।
 5. ਜ਼ਰੂਰੀ ਵੈਰੀਫਿਕੇਸ਼ਨ ਤੋਂ ਬਾਅਦ, ਲਿੰਕ ਬ੍ਰਾਂਚ ਵੱਲੋਂ ਕੀਤਾ ਜਾਵੇਗਾ।
 6. ਸੀਡਿੰਗ ਦੀ ਸਥਿਤੀ ਬਾਰੇ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ SMS ਮਿਲੇਗਾ।

ਤੁਹਾਡਾ ਬੈਂਕ ਖਾਤਾ ਆਧਾਰ ਨਾਲ ਲਿੰਕ ਹੈ ਜਾਂ ਨਹੀਂ, ਜਾਣੋ ਕਿਵੇਂ ਚੈੱਕ ਕਰੀਏ

 • www.uidai.gov.in 'ਤੇ ਜਾਓ।
 • 'ਆਧਾਰ' 'ਚ ਆਧਾਰ/ਬੈਂਕ ਖਾਤਾ ਲਿੰਕਿੰਗ ਸਥਿਤੀ "ਤੇ ਕਲਿੱਕ ਕਰੋ।
 • ਆਪਣਾ 12 ਅੰਕਾਂ ਦਾ ਆਧਾਰ ਨੰਬਰ ਜਾਂ 16 ਅੰਕਾਂ ਦੀ ਵਰਚੂਅਲ ਆਈਡੀ ਦਰਜ ਕਰੋ।
 • ਸੁਰੱਖਿਆ ਕੋਰਡ ਦਰਜ ਕਰੋ ਤੇ 'ਓਟੀਪੀ ਭੇਜੋ' 'ਤੇ ਕਲਿੱਕ ਕਰੋ।
 • ਹੁਣ ਤੁਹਾਨੂੰ ਆਪਣੇ ਆਧਾਰ-ਲਿੰਕਜ ਮੋਬਾਈਲ ਨੰਬਰ 'ਤੇ ਇਕ ਓਟੀਪੀ ਮਿਲੇਗਾ।
 • ਓਟੀਪੀ ਦਰਜ ਕਰੋ ਤੇ ਲੌਗਇਨ 'ਤੇ ਕਲਿੱਕ ਕਰੋ।

Posted By: Seema Anand