ਨਵੀਂ ਦਿੱਲੀ, ਜੇਐੱਨਐੱਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੀ ਗਿਣਤੀ ਤੇ ਲਾਕਡਾਊਨ ਦੀ ਸਥਿਤੀ ਨੂੰ ਦੇਖਦੇ ਹੋਏ ਆਧਾਰ ਨੂੰ ਪੈਨ ਨਾਲ ਲਿੰਕ ਕਰਨ ਦੀ ਤਾਰੀਕ ਵਧਾ ਦਿੱਤੀ ਗਈ ਹੈ। ਹੁਣ ਤੁਹਾਨੂੰ ਇਸ ਦੇ ਲਈ ਤਿੰਨ ਮਹੀਨੇ ਦੀ ਹੋਰ ਮੋਹਲਤ ਮਿਲ ਗਈ ਹੈ। ਆਧਾਰ ਨਾਲ ਪੈਨ ਲਿੰਕ ਕਰਨ ਦੀ ਤਾਰੀਕ ਵਧਾ ਕੇ 30 ਜੂਨ 2020 ਕਰ ਦਿੱਤੀ ਗਈ ਹੈ। ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਹੁਣ ਤਕ ਆਧਾਰ ਨਾਲ ਪੈਨ ਨੂੰ ਲਿੰਕ ਨਹੀਂ ਕੀਤਾ ਹੈ ਉਹ ਹੁਣ 31 ਮਾਰਚ ਦੀ ਜਗ੍ਹਾ 30 ਜੂਨ ਤਕ ਇਸ ਨੂੰ ਲਿੰਕ ਕਰਵਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਜੇਕਰ ਤੁਸੀਂ 31 ਮਾਰਚ, 2020 ਤਕ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਉਂਦੇ ਤਾਂ ਉਸ ਤੋਂ ਬਾਅਦ ਪੈਨ ਨੰਬਰ ਬੰਦ ਹੋ ਜਾਵੇਗਾ ਤੇ ਆਮਦਨ ਕਰ ਵਿਭਾਗ ਤੁਹਾਡੇ 'ਤ 10,000 ਰੁਪਏ ਤਕ ਦਾ ਜੁਰਮਾਨਾ ਲਾ ਸਕਦਾ ਹੈ। ਆਮਦਨ ਕਰ ਵਿਭਾਗ ਨੇ ਆਧਾਰ ਨਾਲ ਲਿੰਕ ਕਰਨ 'ਤੇ ਪੈਨ ਕਾਰਡ ਨੂੰ ਅਯੋਗ ਐਲਾਨਣ ਦੀ ਗੱਲ ਕਹੀ ਸੀ। ਪਰ ਹੁਣ ਤੁਹਾਨੂੰ ਇਸ ਨੂੰ ਲਿੰਕ ਕਰਨ ਲਈ ਜ਼ਿਆਦਾ ਸਮਾਂ ਮਿਲ ਗਿਆ ਹੈ।

Posted By: Akash Deep