ਜੇਐੱਨਐੱਨ, ਨਵੀਂ ਦਿੱਲੀ : ਹਾਲ ਦੇ ਸਮੇਂ 'ਚ ਆਧਾਰ ਕਾਰਡ ਇਕ ਜ਼ਰੂਰੀ ਡਾਕੂਮੈਂਟ ਹੋ ਗਿਆ ਹੈ। ਜ਼ਿਆਦਾਤਰ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਲਈ ਇਸ ਦੀ ਲੋੜ ਪੈਂਦੀ ਹੈ। ਬੱਚਿਆਂ ਦੇ ਐਡਮੀਸ਼ਨ ਦੀ ਗੱਲ਼ ਕਰੀਏ ਤਾਂ ਉੱਥੇ ਵੀ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ। UIDAI ਵੱਲੋਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨੀਲੇ ਰੰਗ ਦਾ ਆਧਾਰ ਕਾਰਡ ਦਿੱਤਾ ਜਾ ਰਿਹਾ ਹੈ। ਬਾਲ ਆਧਾਰ ਕਿਸੇ ਵੀ ਆਧਾਰ ਕੇਂਦਰ 'ਤੇ ਜਾ ਕੇ ਬਣਵਾਇਆ ਜਾ ਸਕਦਾ ਹੈ। 5 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਬੱਚੇ ਦੀ ਬਾਓਮੈਟ੍ਰਿਕ ਡਿਟੇਲ ਅਪਡੇਟ ਕਰਨੀ ਪਵੇਗੀ। 7 ਸਾਲ ਤਕ ਬੱਚੇ ਦੀ ਬਾਓਮੈਟ੍ਰਿਕ ਡਿਟੇਲ ਅਪਡੇਟ ਨਾ ਕਰਾਉਣ 'ਤੇ ਕਾਰਡ ਸਸਪੈਂਡ ਹੋ ਜਾਵੇਗਾ। ਅਪਡੇਟ ਦਾ ਕੰਮ ਕਿਸੇ ਵੀ ਨਜ਼ਦੀਕੀ ਆਧਾਰ ਕੇਂਦਰ 'ਤੇ ਜਾ ਕੇ ਮੁਫ਼ਤ ਕਰਵਾਇਆ ਜਾ ਸਕਦਾ ਹੈ।

UIDAI ਨੇ ਇਸ ਬਾਰੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ। UIDAI ਨੇ ਲਿਖਿਆ, '5 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਾਲ ਆਧਾਰ ਜ਼ਰੂਰੀ ਹੈ। ਇਹ 5 ਸਾਲ ਤਕ ਵੈਧ ਹੋਵੇਗਾ। 5 ਸਾਲ ਤੋਂ ਛੋਟੇ ਉਮਰ ਦੇ ਬੱਚਿਆਂ ਦੀ ਬਾਓਮੈਟ੍ਰਿਕ ਜਾਣਕਾਰੀ ਨਹੀਂ ਲਈ ਜਾ ਸਕਦੀ ਹੈ, ਪਰ ਬੱਚੇ ਦੀ ਉਮਰ 5 ਸਾਲ ਤੋਂ ਜ਼ਿਆਦਾ ਹੋਣ 'ਤੇ ਬਾਓਮੈਟ੍ਰਿਕ ਰਿਕਾਰਡ ਅਪਡੇਟ ਕਰਵਾਉਣਾ ਜ਼ਰੂਰੀ ਹੁੰਦਾ ਹੈ।'

5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਿਵੇਂ ਬਣੇਗਾ ਆਧਾਰ ਕਾਰਡ

ਬੱਚੇ ਦੀ ਉਮਰ ਪੰਜ ਸਾਲ ਤੋਂ ਘੱਟ ਹੈ ਤਾਂ ਆਧਾਰ ਕਾਰਡ ਰਜਿਸਟ੍ਰੇਸ਼ਨ ਸੈਂਟਰ 'ਤੇ ਜਾ ਕੇ ਉਸ ਦੇ ਨਾਂ ਦਾ ਫਾਰਮ ਭਰਨਾ ਪਵੇਗਾ। ਇਸ ਤੋਂ ਬਾਅਦ ਤੁਹਾਡੇ ਜਨਮ ਦਾ ਪ੍ਰਮਾਣ ਪੱਤਰ ਤੇ ਤੁਹਾਡੇ ਆਧਾਰ ਦੀ ਕਾਪੀ ਦੀ ਲੋੜ ਪਵੇਗੀ। ਹਾਲਾਂਕਿ, ਆਧਾਰ ਸੈਂਟਰ 'ਚ ਤੁਹਾਨੂੰ ਆਪਣਾ ਅਸਲੀ ਆਧਾਰ ਲਿਜਾਣਾ ਪਵੇਗਾ।

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਬਾਓਮੈਟ੍ਰਿਕ ਨਾ ਹੋਣ ਕਰਕੇ ਬੱਚੇ ਦੇ ਆਧਾਰ ਕਾਰਡ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੇ ਆਧਾਰ ਨਾਲ ਜੋੜਿਆ ਜਾਂਦਾ ਹੈ। ਬੱਚੇ ਦੀ ਉਮਰ 5 ਸਾਲ ਹੋ ਜਾਣ 'ਤੇ ਉਸ ਦੀਆਂ 10 ਉਂਗਲੀਆਂ ਦੇ ਫਿੰਗਰਪ੍ਰਿੰਟ, ਰੈਟਿਨਾ ਸਕੈਨ ਤੇ ਫੋਟੋਗ੍ਰਾਫ ਆਧਾਰ ਕੇਂਦਰ 'ਚ ਜਾ ਕੇ ਦੇਣੀ ਪਵੇਗੀ।

Posted By: Amita Verma