ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ Aadhaar Card ਇਕ ਜ਼ਰੂਰੀ ਪਛਾਣ ਪੱਤਰ ਹੈ ਤੇ ਅੱਜ ਦੇ ਇਸ ਡਿਜੀਟਲ ਗਰੁੱਪ 'ਚ ਕਈ ਤਰ੍ਹਾਂ ਦੀਆਂ ਸੇਵਾਵਾਂ ਹਾਸਿਲ ਕਰਨ ਲਈ ਤੁਹਾਨੂੰ ਆਧਾਰ ਕਾਰਡ ਦੀ ਜ਼ਰੂਰਤ ਹੁੰਦੀ ਹੈ। ਇਸੇ ਵਜ੍ਹਾ ਨਾਲ ਆਧਾਰ ਕਾਰਡ ਗਵਾਚ ਜਾਣ 'ਤੇ ਲੋਕ ਪਰੇਸ਼ਾਨ ਹੋ ਜਾਂਦੇ ਹਨ। ਹਾਲਾਂਕਿ, ਆਧਾਰ ਜਾਰੀ ਕਰਨ ਵਾਲੇ UIDAI ਨੇ Aadhaar Card Holders ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ ਹਨ। UIDAI ਤੁਹਾਨੂੰ ਆਧਾਰ ਕਾਰਡ ਦੀ ਪੀਡੀਐੱਫ ਕਾਪੀ ਡਾਊਨਲੋਡ ਕਰਨ ਦੀ ਇਜਾਜ਼ਤ ਦਿੰਦਾ ਹੈ। ਨਾਲ ਹੀ ਤੁਸੀਂ mAadhaar ਜ਼ਰੀਏ ਵੀ ਆਧਾਰ ਨਾਲ ਜੁੜੀਆਂ ਕਈ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।

ਹਾਲਾਂਕਿ ਇਨ੍ਹਾਂ ਸਭ ਦੇ ਬਾਵਜੂਦ ਜੇਕਰ ਤੁਸੀਂ ਨਵਾਂ ਆਧਾਰ ਕਾਰਡ ਚਾਹੁੰਦੇ ਹੋ ਤਾਂ ਤੁਸੀਂ UIDAI ਦੀ ਵੈੱਬਸਾਈਟ ਤੋਂ ਨਵੇਂ ਪ੍ਰਿੰਟ ਲਈ ਆਰਡਰ ਦੇ ਸਕਦੇ ਹੋ। ਤੁਹਾਨੂੰ ਆਧਾਰ ਕਾਰਡ ਦੇ ਰਿਪ੍ਰਿੰਟ ਲਈ 50 ਰੁਪਏ ਫੀਸ ਦੇਣੀ ਪਵੇਗੀ।

Posted By: Seema Anand