ਨਵੀਂ ਦਿੱਲੀ, ਪੀਟੀਆਈ : ਭਾਰਤੀਆਂ ਦੇ ਇਕ ਲੱਖ ਪਛਾਣ ਪੱਤਰਾਂ ਦੀ ਸਕੈਨ ਕਾਪੀ ਡਾਰਕ ਵੈੱਬ ’ਤੇ ਵਿਕਰੀ ਲਈ ਉਪਲੱਬਧ ਹੈ। ਇਸ ’ਚ ਆਧਾਰ ਕਾਰਡ, ਪੈਨ ਕਾਰਡ ਤੇ ਪਾਸਪੋਰਟ ਵਰਗੇ ਪਛਾਣ ਪੱਤਰ ਸ਼ਾਮਲ ਹਨ। ਸਾਈਬਰ ਇੰਟੇਲੀਜੈਂਸ ਨਾਲ ਜੁੜੀਆਂ ਕੰਪਨੀਆਂ Cyble ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਇਹ ਡਾਟਾ ਕਿਸੇ ਤੀਜੇ ਪੱਖ ਤੋਂ ਲੀਕ ਹੋਇਆ ਹੈ ਨਾ ਕਿ ਸਰਕਾਰੀ ਸਿਸਟਮ ਤੋਂ। Cyble ਨੇ ਕਿਹਾ ਹੈ ਕਿ ਅਸੀਂ ਇਕ ਅਜਿਹੇ ਅਦਾਕਾਰ ਨਾਲ ਸੰਪਰਕ ਕੀਤਾ ਹੈ ਜੋ ਬਹੁਤ ਨਾਮਵਰ ਨਹੀਂ ਹੈ। ਉਹ ਡਾਰਕ ਨੈੱਟ ’ਤੇ ਇਕ ਲੱਖ ਤੋਂ ਭਾਰਤੀ ਪਛਾਣ ਪੱਤਰਾਂ ਦੀ ਵਿਕਰੀ ਕਰ ਰਿਹਾ ਹੈ। ਉਸ ਵਿਅਕਤੀ ਦਾ ਰੈਪੂਟੇਸ਼ਨ ਇੰਨ੍ਹੀਂ ਨਹੀਂ ਹੈ ਕਿ ਅਸੀਂ ਇਸ ਦੀ ਗੱਲਾਂ ’ਤੇ ਗੌਰ ਕਰਦੇ ਪਰ ਉਸ ਵੱਲੋਂ ਸਾਂਝੇ ਕੀਤੇ ਗਏ ਸੈਂਪਲ ਤੇ ਉਸ ਦੇ ਆਕਾਰ ਦੀ ਵਜ੍ਹਾ ਕਾਰਨ ਅਸÄ ਇਸ ਮਾਮਲੇ ’ਤੇ ਗੌਰ ਕੀਤਾ। ਅਦਾਕਾਰ ਕੋਲ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਲਗਪਗ ਇਕ ਲੱਖ ਪਛਾਣ ਪੱਤਰਾਂ ਦਾ ਕਥਿਤ ਤੌਰ ’ਤੇ ਅਕਸੈਸ ਹੈ। ਸਾਈਬਰ ਦੋਸ਼ੀਆਂ ਵੱਲੋਂ ਲੀਕ ਕੀਤੇ ਗਏ ਨਿੱਜੀ ਡਾਟਾ ਦੀ ਵਰਤੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਦੇਖਣ ਨੂੰ ਮਿਲਦਾ ਹੈ। ਇਸ ਦੀ ਵਰਤੋਂ ਧੋਖਾਧੜੀ ਲਈ ਵੱਡੇ ਪੈਮਾਨੇ ’ਤੇ ਕੀਤੀ ਜਾਂਦੀ ਹੈ। Cyble ਦੇ ਖੋਜਕਰਤਾਵਾਂ ਨੂੰ ਵਿਕੇ੍ਰਤਾ ਨਾਲ 1,000 ਪਛਾਣ ਪੱਤਰ ਹਾਸਲ ਹੋਏ ਹਨ ਤੇ ਉਸ ਨੇ ਪੁਸ਼ਟੀ ਕੀਤੀ ਹੈ ਕਿ ਸਕੈਨ ਕੀਤੇ ਗਏ ਪੱਤਰ ਭਾਰਤੀਆਂ ਦੇ ਹੀ ਹਨ। Cyble ਨੇ ਕਿਹਾ ਕਿ ਸ਼ੁਰੂਆਤੀ ਵਿਸ਼ਲੇਸ਼ਣ ਕਹਿੰਦਾ ਹੈ ਕਿ ਇਹ ਕਿਸੇ ਤੀਜੀ ਪਾਰਟੀ ਵੱਲੋਂ ਲੀਕ ਕੀਤਾ ਗਿਆ ਹੈ। ਇਸ ਦੇ ਕਿਸੇ ਸਰਕਾਰੀ ਸਿਸਟਮ ਤੋਂ ਲੀਕ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਸ ਸਮੇਂ ਕੰਪਨੀ ਦੇ ਖੋਜਕਰਤਾ ਹੁਣ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਨੂੰ ਉਮੀਦ ਹੈ ਕਿ ਅਸÄ ਜਲਦ ਹੀ ਇਸ ਬਾਰੇ ਅਪਡੇਟ ਦੇਵੇਗਾ। ਸਕੈਨ ਕੀਤੇ ਗਏ ਦਸਤਾਵੇਜ਼ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਬਹੁਤ ਸੰਭਵ ਹੈ ਕਿ ਇਹ ਡਾਟਾ ਕਿਸੇ ਅਜਿਹੀ ਕੰਪਨੀ ਦੇ ਡਾਟਾਬੇਸ ਤੋਂ ਲੀਕ ਹੋਇਆ ਹੈ। ਜਿਨਾਂ ਕੰਪਨੀਆਂ ਨੂੰ 'Know Your Customer' (KYC) ਨਿਯਮਾਂ ਦਾ ਪਾਲਣ ਕਰਨਾ ਹੰੁਦਾ ਹੈ। Cyble ਦੇ ਮੁਤਾਬਕ ਕੇਵਾਈਸੀ ਤੇ ਬੈਂਕਿੰਗ ਧੋਖਾਧੜੀ ’ਚ ਵਾਧਾ ਹੋਇਆ ਹੈ ਤੇ ਫਰਾਡ ਕਰਨ ਵਾਲੇ ਇਸ ਤਰ੍ਹ੍ਹਾਂ ਦੇ ਲੀਕ ਦੀ ਵਰਤੋਂ ਲੋਕਾਂ ਤੇ ਖਾਸ ਕਰ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਲਈ ਕਰਦੇ ਹਨ।

Posted By: Sunil Thapa