ਬਿਜਨੈਸ ਡੈਸਕ, ਨਵੀਂ ਦਿੱਲੀ : ਆਧਾਰ ਕਾਰਡ Aadhaar Card ਮੌਜੂਦਾ ਸਮੇਂ ਵਿਚ ਭਾਰਤੀ ਨਾਗਰਿਕਾਂ ਦੀ ਪਛਾਣ ਦਾ ਪ੍ਰਮੁੱਖ ਸੋਮਾ ਹੈ। ਆਧਾਰ ਦੇਸ਼ ਵਿਚ ਨੌਜਵਾਨਾਂ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਲਈ ਜ਼ਰੂਰੀ ਹੈ। ਹਾਲਾਂਕਿ ਇਸ ਮਹੱਤਵਪੂਰਨ ਦਸਤਾਵੇਜ਼ ਦੀ ਦੁਰਵਰਤੋਂ ਦਾ ਡਰ ਸਤਾਉਂਦਾ ਹੈ ਪਰ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਆਧਾਰ ਕਾਰਡ ਜਾਰੀ ਕਰਨ ਵਾਲਾ ਯੂਆਈਡੀਏਆਈ UIDAI ਹਰ ਆਧਾਰ ਕਾਰਡ ਧਾਰਕ ਨੂੰ ਉਸ ਦੇ ਆਧਾਰ ਨੰਬਰ ਨੂੰ ਲਾਕ ਜਾਂ ਅਨਲਾਕ ਕਰਨ ਦੀ ਸਹੂਲਤ ਦਿੰਦਾ ਹੈ। ਇਹ ਸਹੂਲਤ ਕਿਸੇ ਵੀ ਵਿਅਕਤੀ ਦੇ ਆਧਾਰ ਨੰਬਰ ਦੀ ਪ੍ਰਾਇਵੇਸੀ ਅਤੇ ਸਕਿਓਰਿਟੀ ਦੇ ਹਿਸਾਬ ਨਾਲ ਕਾਫੀ ਜ਼ਰੂਰੀ ਹੈ।

ਆਧਾਰ ਨੰਬਰ ਲਾਕ ਕਰਨ ਦੇ ਫਾਇਦੇ

ਆਧਾਰ ਨੰਬਰ ਇਕ ਵਾਰ ਲਾਕ ਹੋਣ ਤੋਂ ਬਾਅਦ ਆਧਾਰ ਨੰਬਰ ਜ਼ਰੀਏ ਡੈਮੋਗ੍ਰਾਫਿਕ, ਬਾਇਓਮੈਟ੍ਰਿਕ ਜਾਂ ਫਿਰ ਓਟੀਪੀ ਜ਼ਰੀਏ ਆਥੈਂਟਿਕੇਸ਼ਨ ਨਹੀਂ ਹੋ ਸਕੇਗਾ। ਇਸ ਨਾਲ ਆਧਾਰ ਨੰਬਰ ਦੀ ਦੁਰਵਰਤੋਂ ਦੀ ਅਸ਼ੰਕਾ ਨਹੀਂ ਰਹੇਗੀ। ਆਧਾਰ ਕਾਰਡ ਨੂੰ ਅਨਲਾਕ ਕਰਨ ਤੋਂ ਬਾਅਦ ਤੁਸੀਂ ਫਿਰ ਤੋਂ ਸਾਰੀਆਂ ਸੇਵਾਵਾਂ ਵਿਚ ਕੇਵਾਈਸੀ ਲਈ ਕਾਰਡ ਦੀ ਵਰਤੋਂ ਕਰ ਸਕਦੇ ਹੋ।

ਆਧਾਰ ਨੰਬਰ ਨੂੰ ਕਿਵੇਂ ਕਰੀਏ ਲਾਕ

1. UIDAI ਯੂਆਈਡੀਏਆਈ ਦੇ ਵੈਬਸਾਈਟ ਜ਼ਰੀਏ : ਆਧਾਰ ਨੰਬਰ ਨੂੰ ਲਾਕ ਕਰਨ ਲਈ ਯੂੁਆਈਡੀਏਆਈ ਦੇ ਰੈਂਜ਼ੀਡੈਂਟ ਪੋਰਟਲ (https://resident.uidai.gov.in/) ’ਤੇ ਲਾਗਆਨ ਕਰੋ।

2. ਫਿਰ 'My Aadhaar' ਟੈਬ ਅਧੀਨ 'Aadhaar Services' ਦਾ ਆਪਸ਼ਨ ਮਿਲੇਗਾ।

3. 'Aadhaar Services' ਵਿਚ Lock/Unlock Biometrics’ਤੇ ਕਲਿੱਕ ਕਰੋ।

4. 12 ਅੰਕ ਦਾ ਆਧਾਰ ਨੰਬਰ ਜਾਂ 16 ਅੰਕ ਦੀ ਵਰਚੂਅਲ ਆਈਡੀ ਦਰਜ ਕਰੋ।

5. ਕੈਪਚਾ ਕੋਡ ਦੇ ਨਾਲ 'Send OTP' 'ਤੇ ਕਲਿੱਕ ਕਰੋ।

6. ਓਟੀਟੀ ਐਂਟਰ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਬਾਇਓਮੈਟਰਿਕ ਡੇਟਾ ਨੂੰ ਲਾਕ ਕਰਨ ਦੀ ਆਪਸ਼ਨ ਮਿਲੇਗੀ।

7. ਲਾਕ ’ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਬਾਇਓਮੈਟਰਿਕ ਡਾਟਾ ਲਾਕ ਹੋ ਜਾਵੇਗਾ।

ਆਧਾਰ ਕਾਰਡ ਨੂੰ ਲਾਕ ਕਰਨ ਤੋਂ ਬਾਅਦ ਕੇਵਾਈਸੀ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਲਈ ਤੁਹਾਨੂੰ ਵਰਚੂਅਲ ਆਈਡੀ ਦੀ ਦਰਕਾਰ ਹੋਵੇਗੀ।

ਕਿਵੇਂ ਅਨਲਾਕ ਕਰੀਏ ਆਧਾਰ ਨੰਬਰ

ਜਿਸ ਪਰਕਿਰਿਆ ਦੇ ਨਾਲ ਆਧਾਰ ਨੰਬਰ ਨੂੰ ਲਾਕ ਕੀਤਾ ਗਿਆ ਹੈ, ਉਸ ਪਰਕਿਰਿਆ ਦੇ ਨਾਲ ਇਸ ਨੂੰ ਅਨਲਾਕ ਵੀ ਕੀਤਾ ਜਾ ਸਕਦਾ ਹੈ। ਇਸ ਲਈ ਓਟੀਪੀ ਦਰਜ ਕਰਕੇ ਬਾਇਓਮੈਟਰਿਕ ਡਾਟਾ ਨੂੰ ਅਨਲਾਕ ਕਰਨ ਦੀ ਆਪਸ਼ਨ ਨੂੰ ਚੁਣਨਾ ਹੋਵੇਗਾ।

Posted By: Tejinder Thind