ਆਧਾਰ ਕਾਰਡ ਇਕ ਜ਼ਰੂਰੀ ਦਸਤਾਵੇਜ਼ ਹੈ। ਹਰ ਸਰਕਾਰੀ ਅਤੇ ਪ੍ਰਾਈਵੇਟ ਕੰਮਾਂ ਵਿਚ ਇਸ ਦੀ ਵਰਤੋਂ ਹੁੰਦੀ ਹੈ। ਯੂਆਈਡੀਏਆਈ ਨੇ ਆਧਾਰ ਨੂੰ ਲੈ ਕੇ ਵੱਡਾ ਅਪਡੇਟ ਜਾਰੀ ਕੀਤਾ ਹੈ। ਡਾਕੂਮੈਂਟ ਗੁੰਮ ਹੋਣ’ਤੇ ਪਰੇਸ਼ਾਨੀ ਨਹੀਂ ਹੋਵੇਗੀ। ਹੁਣ ਆਨਲਾਈਨ ਆਧਾਰ ਡਾਊਨਲੋਡ ਕਰਨਾ ਸਰਲ ਹੋ ਗਿਆ ਹੈ। ਯੂਆਈਡੀਏਆਈ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਇਕ ਲਿੰਕ ਸ਼ੇਅਰ ਕੀਤਾ ਹੈ, ਜਿਸ ’ਤੇ ਕਲਿੱਕ ਕਰ ਕਿਤੋਂ ਵੀ ਆਧਾਰ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।

ਇੰਝ ਕਰੋ ਆਧਾਰ ਕਾਰਡ ਡਾਊਨਲੋਡ

ਆਧਾਰ ਕਾਰਡ ਨੂੰ ਆਨਲਾਈਨ ਡਾਊਨਲੋਡ ਕਰਨ ਲਈ ਲਿੰਕ https://eaadhaar.uidai.gov.in/ ’ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਓਟੀਪੀ ਜ਼ਰੀਏ ਲਾਗਇਨ ਕਰੋ। ਉਸ ਤੋਂ ਬਾਅਦ ਸਟੈੱਪ ਨੂੰ ਫਾਲੋ ਕਰ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ।

ਆਧਾਰ ਕਾਰਡ ਡਾਊਨਲੋਡ ਕਰਨ ਦੀ ਪ੍ਰਕਿਰਿਆ

1. ਸਭ ਤੋਂ ਪਹਿਲਾਂ ਵੈਬਸਾਈਟ https://eaadhaar.uidai.gov.in/ ਤੇ ਜਾਓ।

2. ਹੁਣ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ।

3. ਜੇ ਤੁਸੀਂ ਮਾਸਕ ਆਧਾਰ ਚਾਹੁੰਦੇ ਹੋ ਤਾਂ I want a Masked Aadhaar ਆਪਸ਼ਨ ਤੇ ਕਲਿਕ ਕਰੋ।

4. ਸੁਰੱਖਿਆ ਕੋਡ ਜਾਂ ਕੈਪਚਾ ਦਰਜ ਕਰੋ.

5. Send OTP 'ਤੇ ਕਲਿਕ ਕਰੋ।

6. ਮੋਬਾਈਲ 'ਤੇ ਪ੍ਰਾਪਤ OTP ਦਰਜ ਕਰੋ ਅਤੇ ਜਮ੍ਹਾਂ ਕਰੋ.

7. ਹੁਣ ਤੁਹਾਡਾ ਆਧਾਰ ਕਾਰਡ ਸਾਹਮਣੇ ਆ ਜਾਵੇਗਾ।

8. ਭਵਿੱਖ ਦੇ ਸੰਦਰਭ ਲਈ ਇਸਨੂੰ ਡਾਉਨਲੋਡ ਕਰੋ ਅਤੇ ਸੁਰੱਖਿਅਤ ਕਰੋ।

ਆਧਾਰ ਨੂੰ ਕਿਵੇਂ ਕਰੀਏ ਤਸਦੀਕ

ਆਧਾਰ ਕਾਰਡ ਵੈਰੀਫਿਕੇਸ਼ਨ ਆਨਲਾਈਨ ਅਤੇ ਆਫਲਾਈਨ ਕੀਤਾ ਜਾ ਸਕਦਾ ਹੈ। ਇਸਦੇ ਲਈ ਧਾਰਕ ਨੂੰ Resident.uidai.gov.in/verify ਤੇ ਜਾਣਾ ਪਵੇਗਾ। ਇਸ ਤੋਂ ਬਾਅਦ 12-ਅੰਕਾਂ ਦਾ ਆਧਾਰ ਨੰਬਰ, ਸੁਰੱਖਿਆ ਕੋਡ ਅਤੇ ਕੈਪਚਾ ਭਰੋ ਅਤੇ ਇਸ ਨੂੰ ਜਮ੍ਹਾਂ ਕਰੋ। ਫਿਰ ਤਸਦੀਕ ਸਕ੍ਰੀਨ ਤੇ ਦਿਖਾਈ ਦੇਵੇਗੀ।

Posted By: Tejinder Thind