ਨਈ ਦੁਨੀਆ, ਨਵੀਂ ਦਿੱਲੀ : ਕਿਰਾਏ 'ਤੇ ਰਹਿਣ ਵਾਲਿਆਂ ਲਈ Aadhaar Card 'ਚ ਆਪਣਾ ਪਤਾ ਅਪਡੇਟ ਕਰਵਾਉਣ ਜਾਂ ਫਿਰ ਉਸ ਨੂੰ ਪਛਾਣ ਪੱਤਰ ਦੇ ਤੌਰ 'ਤੇ ਵਰਤਣਾ ਕਾਫ਼ੀ ਮੁਸ਼ਕਲ ਸੀ। ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਨੇ ਨਿਯਮਾਂ 'ਚ ਬਦਲਾਅ ਕਰ ਕੇ ਇਹ ਪ੍ਰਕਿਰਿਆ ਆਸਾਨ ਬਣਾ ਦਿੱਤੀ ਹੈ। ਕਿਰਾਏਦਾਰ ਹੁਣ ਖ਼ੁਦ ਵੀ ਆਪਣਾ ਪਤਾ ਅਪਡੇਟ ਕਰ ਸਕਣਗੇ ਪਰ ਉਸ ਕੋਲ ਰਜਿਸਟਰਡ ਰੈਂਟ ਐਗਰੀਮੈਂਟ ਹੋਣਾ ਜ਼ਰੂਰੀ ਹੈ।

ਇਸ ਐਗਰੀਮੈਂਟ 'ਚ ਆਧਾਰ ਧਾਰਕ ਦਾ ਨਾਂ ਹੋਣਾ ਚਾਹੀਦਾ ਹੈ। ਪਤਾ ਅਪਡੇਟ ਕਰਨ ਲਈ ਰੈਂਟ ਐਗਰੀਮੈਂਟ ਨੂੰ ਸਕੈਨ ਕਰ ਕੇ ਉਸ ਨੂੰ PDF ਫਾਰਮੈਟ 'ਚ ਸੇਵ ਕਰਨਾ ਪਵੇਗਾ। ਇਸ ਤੋਂ ਬਾਅਦ Aadhaar ਦੀ ਵੈੱਬਸਾਈਟ 'ਤੇ ਉਸ ਫਾਈਲ ਨੂੰ ਅਪਲੋਡ ਕਰਨਾ ਪਵੇਗਾ। ਰਜਿਸਟਰਡ ਐਗਰੀਮੈਂਟ ਜਿਸ 'ਤੇ ਤੁਹਾਡਾ ਨਾਂ ਹੈ, ਉਸੇ ਨੂੰ ਮਨਜ਼ੂਰ ਕੀਤਾ ਜਾਵੇਗਾ।

ਤੁਸੀਂ ਰੈਂਟ ਐਗਰੀਮੈਂਟ ਜ਼ਰੀਏ ਆਨਲਾਈਨ ਜਾਂ ਆਫਲਾਈਨ ਆਪਣੇ ਆਧਾਰ ਦਾ ਪਤਾ ਅਪਡੇਟ ਕਰਵਾਉਣ ਜਾ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ।

-ਸਭ ਤੋਂ ਪਹਿਲਾਂ ਤੁਸੀਂ ਰੈਂਟ ਐਗਰੀਮੈਂਟ ਰਜਿਸਟਰਡ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਰੈਂਟ ਐਗਰੀਮੈਂਟ ਰਜਿਸਟਰਡ ਨਹੀਂ ਹੈ ਤਾਂ UIDAI ਉਸ ਨੂੰ ਰਿਜੈਕਟ ਕਰ ਦੇਵੇਗਾ।

-ਇਹ ਯਕੀਨੀ ਬਣਾ ਲਓ ਕਿ ਰੈਂਟ ਐਗਰੀਮੈਂਟ ਤੁਹਾਡੇ ਨਾਂ ਤੋਂ ਹੀ ਹੋਵੇ। ਜੇਕਰ ਇਹ ਤੁਹਾਡੇ ਪਤੀ ਜਾਂ ਪਤਨੀ ਜਾਂ ਪਿਤਾ ਜਾਂ ਬੱਚੇ ਦੇ ਨਾਂ ਹੋਵੇਗਾ ਤਾਂ ਤੁਸੀਂ ਆਪਣੇ ਆਧਾਰ ਦਾ ਪਤਾ ਅਪਡੇਟ ਨਹੀਂ ਕਰਵਾ ਸਕੋਗੇ।

-ਜੇਕਰ ਤੁਸੀਂ UIDAI ਦੀ ਵੈੱਬਸਾਈਟ 'ਤੇ ਆਧਾਰ ਕਾਰਡ ਦਾ ਪਤਾ ਰੈਂਟ ਐਗਰੀਮੈਂਟ ਜ਼ਰੀਏ ਅਪਡੇਟ ਕਰਵਾਉਣ ਜਾ ਰਹੇ ਹੋ ਤਾਂ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਰੈਂਟ ਐਗਰੀਮੈਂਟ ਦੇ ਹਰੇਕ ਪੇਜ ਨੂੰ ਸਕੈਨ ਕਰ ਕੇ ਉਸ ਨੂੰ ਸਿੰਗਲ ਪੀਡੀਐੱਫ ਫਾਈਲ 'ਚ ਅਪਲੋਡ ਕਰ ਰਹੋ ਹੋ।

-ਜੇਕਰ ਤੁਸੀਂ ਕਈ ਜੇਪੀਈਜੀ ਤਸਵੀਰਾਂ ਜਾਂ ਪੀਡੀਐੱਫ ਅਪਲੋਡ ਕਰੋਗੇ ਤਾਂ UIDAI ਉਸ ਨੂੰ ਰਿਜੈਕਟ ਕਰ ਸਕਦਾ ਹੈ।

-ਜੇਕਰ ਤੁਸੀਂ ਆਧਾਰ ਸੇਵਾ ਕੇਂਦਰ ਜਾਂ ਪਰਮਾਨੈਂਟ ਐਨਰਾਲਮੈਂਟ ਸੈਂਟਰ ਜਾ ਕੇ ਰੈਂਟ ਐਗਰੀਮੈਂਟ ਜ਼ਰੀਏ ਆਪਣੇ ਆਧਾਰ ਕਾਰਡ ਦਾ ਪਤਾ ਅਪਡੇਟ ਕਰਵਾਉਣਾ ਚਾਹੁੰਦੇ ਹਾਂ ਤਾਂ ਰੈਂਟ ਐਗਰੀਮੈਂਟ ਦੀ ਓਰੀਜਨਲ ਕਾਪੀ ਲਿਜਾਓ। ਉੱਥੇ ਅਧਿਕਾਰੀ ਤੁਹਾਡੇ ਰੈਂਟ ਐਗਰੀਮੈਂਟ ਦੀ ਫੋਟੋ ਕਾਪੀ ਕਰਨਗੇ ਤੇ ਓਰੀਜਨਲ ਦਸਤਾਵੇਜ਼ ਵਾਪਸ ਕਰ ਦੇਣਗੇ।

Posted By: Seema Anand