ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਮੌਜੂਦਾ ਸਮੇਂ ਆਧਾਰ ਕਾਰਡ ਕਿਸੇ ਵੀ ਵਿਅਕਤੀ ਲਈ ਸਭ ਤੋਂ ਅਹਿਮ ਦਸਤਾਵੇਜ਼ ਹੈ। ਕਈ ਸਰਕਾਰੀ ਤੇ ਨਿੱਜੀ ਕੰਮਾਂ 'ਚ ਇਸ ਦੀ ਵਰਤੋਂ ਹੁੰਦੀ ਹੈ। ਬਹੁਤ ਵਾਰ ਆਧਾਰ ਕਾਰਡ ਧਾਰਕ ਨੂੰ ਆਪਣੇ ਆਧਾਰ ਕਾਰਡ 'ਚ ਮੋਬਾਈਲ ਨੰਬਰ ਜਾਂ ਪਤਾ ਅਪਡੇਟ ਕਰਨ ਦੀ ਜ਼ਰੂਰਤ ਹੁੰਦੀ ਹੈ। ਆਧਾਰ ਕਾਰਡ 'ਚ ਗ਼ਲਤ ਪਤਾ ਛਪ ਜਾਣਾ ਜਾਂ ਪੁਰਾਣਾ ਪਤਾ ਹੋਣ ਕਾਰਨ ਇਸ ਨੂੰ ਅਪਡੇਟ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ। ਕਾਰਡ ਧਾਰਕ ਘਰ ਬੈਠੇ ਆਨਲਾਈਨ ਹੀ ਆਪਣੇ ਆਧਾਰ ਕਾਰਡ 'ਚ ਪਤਾ ਅਪਡੇਟ ਕਰ ਸਕਦੇ ਹਨ।

ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਕਾਰਡ ਧਾਰਕਾਂ ਨੂੰ ਪਤਾ ਅਪਡੇਟ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਅਥਾਰਟੀ ਨੇ ਇਕ ਟਵੀਟ ਕਰ ਕੇ ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਹੈ। ਯੂਆਈਡੀਏਆਈ ਨੇ ਟਵੀਟ 'ਚ ਲਿਖਿਆ, 'ਤੁਸੀਂ ਆਪਣੇ ਆਧਾਰ ਕਾਰਡ 'ਚ ਬੜੀ ਆਸਾਨੀ ਨਾਲ ਪਤੇ ਨੂੰ ਆਨਲਾਈਨ ਅਪਡੇਟ ਕਰ ਸਕਦੇ ਹੋ। ਤੁਹਾਨੂੰ ਇਸ ਦੇ ਲਈ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਓਟੀਪੀ ਪ੍ਰਾਪਤ ਕਰਨਾ ਪਵੇਗਾ, ਲੌਗਇਨ ਕਰਨਾ ਪਵੇਗਾ ਤੇ ਐਡਰੈੱਸ ਪਰੂਫ਼ ਦੀ ਇਕ ਫੋਟੋ ਸਕੈਨ ਕਰ ਕੇ ਦੇਣੀ ਪਵੇਗੀ।' ਅਥਾਰਟੀ ਨੇ ਇਸ ਦੇ ਲਈ ਇਕ ਵੀਡੀਓ ਦਾ ਲਿੰਕ ਵੀ ਆਪਣੇ ਟਵੀਟ 'ਚ ਪਾਇਆ ਹੈ। ਆਓ ਜਾਣਦੇ ਹਾਂ ਕਿ ਆਧਾਰ ਕਰਾਡ 'ਚ ਪਤਾ ਅਪਡੇਟ ਕਰਨ ਦੀ ਕੀ ਪ੍ਰਕਿਰਿਆ ਹੈ।

ਸਟੈੱਪ-1 : ਸਭ ਤੋਂ ਪਹਿਲਾਂ ਤੁਹਾਨੂੰ UIDAI ਦੀ ਵੈੱਬਸਾਈਟ https://uidai.gov.in 'ਤੇ ਜਾਣਾ ਪਵੇਗਾ।

ਸਟੈੱਪ-2 : ਇੱਥੇ My Aadhaar ਟੈਬ 'ਤੇ ਜਾ ਕੇ ਉਸ ਵਿਚ Update your Aadhaar ਤੇ ਫਿਰ Update your address online 'ਤੇ ਕਲਿੱਕ ਕਰਨਾ ਪਵੇਗਾ।

ਸਟੈੱਪ-3 : ਹੁਣ ਸਕ੍ਰੀਨ 'ਤੇ ਇਕ ਨਵਾਂ ਪੇਜ ਖੁੱਲ੍ਹੇਗਾ। ਇਸ ਵਿਚ ਤੁਹਾਨੂੰ Proceed update address 'ਤੇ ਕਲਿੱਕ ਕਰਨਾ ਪਵੇਗਾ।

ਸਟੈੱਪ-4 : ਫਿਰ ਇਕ ਨਵਾਂ ਪੇਜ ਸਕ੍ਰੀਨ 'ਤੇ ਖੁੱਲ੍ਹੇਗਾ। ਇੱਥੇ ਤੁਹਾਨੂੰ ਆਧਾਰ ਨੰਬਰ ਤੇ ਕੈਪਚਾ ਭਰ ਕੇ ਸੈਂਡ ਓਟੀਪੀ 'ਤੇ ਕਲਿੱਕ ਕਰਨਾ ਪਵੇਗਾ।

ਸਟੈੱਪ-5 : ਆਪਣੇ ਰਜਿਸਟਰਡ ਨੰਬਰ 'ਤੇ ਆਓ ਓਡੀਪੀ ਨੂੰ ਦਰਜ ਕਰੋ ਤੇ ਲੌਗਇਨ 'ਤੇ ਕਲਿੱਕ ਕਰੋ।

ਸਟੈੱਪ-6 : ਹੁਣ ਤਹਾਨੂੰ Update address via address proof ਦਾ ਬਦਲ ਨਜ਼ਰ ਆਵੇਗਾ। ਇਹ ਬਦਲ ਚੁਣ ਕੇ ਆਪਣੇ ਨਵੇਂ ਪਤੇ ਦੀ ਜਾਣਕਾਰੀ ਭਰੋ।

ਸਟੈੱਪ-7 : ਹੁਣ ਤੁਹਾਨੂੰ ਦੱਸ ਗਏ ਦਸਤਾਵੇਜ਼ਾਂ ਦੀ ਰੰਗੀਨ ਫੋਟੋ ਮੋਬਾਈਲ 'ਤੇ ਕਲਿੱਕ ਕਰ ਕੇ ਅਤੇ ਅਪਲੋਡ ਕਰ ਕੇ ਅਗਲੇਰੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ।

ਸਟੈੱਪ-8 : ਹੁਣ ਤੁਹਾਡੀ ਐਪਲੀਕੇਸ਼ਨ ਦਾ ਵੈਰੀਫਿਕੇਸ਼ਨ ਹੋਵੇਗਾ ਜਿਸ ਤੋਂ ਬਾਅਦ ਤੁਹਾਡੇ ਆਧਾਰ ਕਾਰਡ 'ਤੇ ਪਤਾ ਬਦਲ ਦਿੱਤਾ ਜਾਵੇਗਾ। ਨਵਾਂ ਆਧਾਰ ਕਾਰਡ ਤੁਹਾਨੂੰ ਡਾਕ ਰਾਹੀਂ ਕੁਝ ਦਿਨਾਂ 'ਚ ਮਿਲ ਜਾਵੇਗਾ।

Posted By: Seema Anand