ਨਵੀਂ ਦਿੱਲੀ : ਅਕਸਰ ਇਹੀ ਹੁੰਦਾ ਹੈ ਕਿ ਬੈਂਕ ਤੋਂ ਕਰਜ਼ ਲੈਣ ਤੋਂ ਬਾਅਦ ਸਾਨੂੰ ਉਸ ਦਾ ਵਿਆਜ ਚੁਕਾਉਣਾ ਪੈਂਦਾ ਹੈ, ਪਰ ਕੀ ਤੁਸੀਂ ਅਜਿਹੇ ਕਿਸੇ ਬੈਂਕ ਬਾਰੇ ਸੁਣਿਆ ਹੈ ਜੋ ਕਰਜ਼ ਦੇ ਨਾਲ ਵਿਆਜ ਵੀ ਦਿੰਦਾ ਹੈ। ਅਸਲ ਵਿਚ ਡੈਨਮਾਰਕ ਦਾ ਤੀਸਰਾ ਸਭ ਤੋਂ ਵੱਡਾ ਬੈਂਕ 'ਜਿਸਕ' ਕਰਜ਼ਦਾਰਾਂ ਨੂੰ ਸਾਲਾਨਾ -0.5% ਦੀ ਵਿਆਜ ਦਰ 'ਤੇ ਹੋਮ ਲੋਨ ਦੇਵੇਗਾ। ਇਸ ਦਾ ਮਤਲਬ ਹੈ ਕਿ ਬੈਂਕ ਹਰ ਸਾਲ ਕਰਜ਼ਦਾਰਾਂ ਨੂੰ 0.5% ਵਿਆਜ ਦੇਵੇਗਾ, ਖ਼ਬਰਾਂ ਮੁਤਾਬਿਕ ਇਹ ਡੀਲ ਦਸ ਸਾਲ ਲਈ ਹੋਵੇਗੀ।

ਜਾਣੋ ਕੀ ਹੈ ਖ਼ਾਸ

ਜੇਕਰ ਤੁਸੀਂ 1 ਮਿਲੀਅਨ ਡਾਲਰ ਦਾ ਕਰਜ਼ ਲੈ ਕੇ ਇਕ ਘਰ ਖ਼ਰੀਦਿਆ ਹੈ ਅਤੇ 10 ਸਾਲ ਬਾਅਦ ਇਸ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਸਾਲ ਬਾਅਦ ਸਿਰਫ਼ 995,000 ਡਾਲਰ ਦਾ ਹੀ ਭੁਗਤਾਨ ਕਰਨਾ ਪਵੇਗਾ।

ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਨੈਗੇਟਵਿ ਇੰਟਰਸਟ ਰੇਟ 'ਤੇ ਵੀ ਬੈਂਕ ਅਕਸਰ ਉਧਾਰ ਨਾਲ ਜੁੜੀ ਫੀਸ ਲੈਂਦੇ ਹਨ ਜਿਸ ਦਾ ਮਤਲਬ ਹੈ ਕਿ ਘਰ ਖਰੀਦਣ ਵਾਲੇ ਨੂੰ ਅਖੀਰ ਜ਼ਿਆਦਾ ਭੁਗਤਾਨ ਕਰਨਾ ਪੈ ਸਕਦਾ ਹੈ। ਨਿਊਜ਼ ਵੈੱਬਸਾਈਟ ਕੋਪੇਨਹੇਗਨ ਪੋਸਟ ਅਨੁਸਾਰ, ਜਿਸਕ ਬੈਂਕ ਦੇ ਅਰਥਸ਼ਾਸਤਰੀ ਮਿਕੇਲ ਹੋਏਗ ਨੇ ਕਿਹਾ ਕਿ ਇਹ ਮੋਰਗੇਜ ਦੇ ਇਤਿਹਾਸ 'ਚ ਇਕ ਨਵਾਂ ਅਧਿਆਏ ਹੈ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਅਸੀਂ ਸੋਚ ਰਹੇ ਸਾਂ ਕਿ ਇਹ ਕਿਵੇਂ ਸੰਭਵ ਹੈ ਪਰ ਹੁਣ ਅਸੀਂ ਹੈਰਾਨ ਹਾਂ ਕਿ ਇਹ ਹੋ ਗਿਆ ਅਤੇ ਇਸ ਦੇ ਹੋਣ ਨਾਲ ਘਰ ਮਾਲਕਾਂ ਲਈ ਇਕ ਨਵਾਂ ਰਾਹ ਖੁੱਲ੍ਹ ਗਿਆ ਹੈ।

ਜਿਸਕ ਬੈਂਕ ਵਲੋਂ ਦਿੱਤੀ ਜਾ ਰਹੀ ਨਕਾਰਾਤਾਮਕ ਦਰ ਡੈਨਮਾਰਕ ਦੇ ਘਰ ਮਾਲਕਾਂ ਲਈ ਬੇਹੱਦ ਘਟ ਵਿਆਜ ਦੀ ਪੇਸ਼ਕਸ਼ਾਂ ਦੀ ਇਕਦਮ ਨਵੀਂ ਸੀਰੀਜ਼ ਹੈ।

Posted By: Seema Anand