ਨਵੀਂ ਦਿੱਲੀ, ਕੀ ਤੁਹਾਡੇ ਕੋਲ ICICI ਬੈਂਕ ਦਾ ਕ੍ਰੈਡਿਟ ਕਾਰਡ ਹੈ? ਜੇਕਰ ਜਵਾਬ ਹਾਂ ਹੈ ਤਾਂ ਅਗਲੇ ਮਹੀਨੇ ਤੋਂ ਤੁਹਾਨੂੰ ਕਿਸੇ ਖਾਸ ਤਰ੍ਹਾਂ ਦੇ ਲੈਣ-ਦੇਣ 'ਤੇ ਜ਼ਿਆਦਾ ਪੈਸੇ ਦੇਣੇ ਪੈਣਗੇ। ਬੈਂਕ ਨੇ ਕ੍ਰੈਡਿਟ ਕਾਰਡ ਰਾਹੀਂ ਕਿਰਾਏ ਦਾ ਭੁਗਤਾਨ ਕਰਨ ਵਾਲਿਆਂ 'ਤੇ 1 ਫੀਸਦੀ ਫੀਸ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਕਾਫ਼ੀ ਸੰਭਵ ਹੈ ਕਿ ਤੁਹਾਨੂੰ ਬੈਂਕ ਤੋਂ ਇਕ ਮੈਸੇਜ ਵੀ ਮਿਲਿਆ ਹੋਵੇ ਕਿ 'ਪਿਆਰੇ ਗਾਹਕ, 20 ਅਕਤੂਬਰ, 2022 ਤੋਂ ਤੁਹਾਡੇ ICICI ਬੈਂਕ ਕ੍ਰੈਡਿਟ ਕਾਰਡ 'ਤੇ ਕਿਰਾਏ ਦੇ ਭੁਗਤਾਨ ਲਈ ਸਾਰੇ ਲੈਣ-ਦੇਣ 'ਤੇ 1% ਫੀਸ ਲਈ ਜਾਵੇਗੀ।

ਬੈਂਕ ਦੇ ਇਸ ਕਦਮ ਨੂੰ ਕ੍ਰੈਡਿਟ ਰੋਟੇਸ਼ਨ ਲਈ ਕਿਰਾਏ ਦੇ ਭੁਗਤਾਨ ਦੀ ਸਹੂਲਤ ਦੀ ਦੁਰਵਰਤੋਂ ਨੂੰ ਰੋਕਣ ਦੇ ਤਰੀਕੇ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ ਕੁਝ ਗਾਹਕ ਇਨ੍ਹਾਂ ਪਲੇਟਫਾਰਮਾਂ 'ਤੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨੂੰ ਮਕਾਨ ਮਾਲਿਕ ਵਜੋਂ ਸ਼ਾਮਲ ਕਰਦੇ ਸਨ ਤਾਂ ਜੋ ਬਿਨਾਂ ਕਿਸੇ ਵਾਧੂ ਕੀਮਤ ਦੇ ਕ੍ਰੈਡਿਟ ਕਾਰਡ ਤੋਂ ਬੈਂਕ ਖਾਤੇ ਵਿੱਚ ਨਕਦ ਟ੍ਰਾਂਸਫਰ ਕੀਤਾ ਜਾ ਸਕੇ। ਕਿਰਪਾ ਕਰਕੇ ਨੋਟ ਕਰੋ ਕਿ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋਏ ATM ਨਕਦ ਕਢਵਾਉਣ ਦੀ ਫੀਸ ਕਢਵਾਈ ਗਈ ਰਕਮ ਦੇ 2.5-3 ਫੀਸਦੀ ਦੇ ਵਿਚਕਾਰ ਹੈ।

ਹੋਰ ਬੈਂਕ ਵੀ ਨਿਯਮਾਂ ਨੂੰ ਬਦਲ ਸਕਦੇ ਹਨ

ਇਹ ਨਿਯਮ ਉਨ੍ਹਾਂ ਗ੍ਰਾਹਕਾਂ ਲਈ ਮਹੱਤਵ ਰੱਖਦਾ ਹੈ ਜੋ ਰੈੱਡ ਜਿਰਾਫ, ਮਾਈਗੇਟ, ਪੇਟੀਐਮ, ਮੈਜਿਕਬ੍ਰਿਕਸ ਤੇ ਹੋਰ ਪਲੇਟਫਾਰਮਾਂ ਦੁਆਰਾ ਆਪਣੇ ਘਰ ਦੇ ਕਿਰਾਏ ਦਾ ਭੁਗਤਾਨ ਕਰਨ ਲਈ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ। ਹੁਣ ਤਕ ਕੋਈ ਵੀ ਬੈਂਕ ਜਾਂ ਕ੍ਰੈਡਿਟ ਕਾਰਡ ਕੰਪਨੀ ਅਜਿਹੇ ਲੈਣ-ਦੇਣ 'ਤੇ ਕੋਈ ਚਾਰਜ ਨਹੀਂ ਲੈ ਰਹੀ ਸੀ। ICICI ਬੈਂਕ ਆਪਣੇ ਕ੍ਰੈਡਿਟ ਕਾਰਡਾਂ ਰਾਹੀਂ ਕਿਰਾਏ ਦੇ ਭੁਗਤਾਨ 'ਤੇ ਫੀਸ ਵਸੂਲਣ ਵਾਲਾ ਪਹਿਲਾ ਬੈਂਕ ਹੈ। ਉਮੀਦ ਹੈ ਕਿ ਹੋਰ ਬੈਂਕ ਜਲਦੀ ਹੀ ਇਸ ਨਿਯਮ ਦੀ ਪਾਲਣਾ ਕਰਨਗੇ ਤੇ ਕ੍ਰੈਡਿਟ ਕਾਰਡਾਂ ਰਾਹੀਂ ਕਿਰਾਏਦਾਰਾਂ ਤੋਂ ਫੀਸ ਵਸੂਲਣਗੇ।

ਕ੍ਰੈਡਿਟ ਕਾਰਡ ਦੁਆਰਾ ਕਿਰਾਏ ਦਾ ਭੁਗਤਾਨ ਕਿਵੇਂ ਕਰਨਾ ਹੈ

ਤੁਹਾਨੂੰ ਦੱਸ ਦੇਈਏ ਕਿ ਮਕਾਨ ਮਾਲਕ ਦੇ ਬੈਂਕ ਖਾਤੇ ਦੇ ਵੇਰਵੇ ਜਾਂ UPI ID ਰਾਹੀਂ ਕਿਸੇ ਵੀ ਭੁਗਤਾਨ ਪਲੇਟਫਾਰਮ 'ਤੇ ਜਾ ਕੇ ਕ੍ਰੈਡਿਟ ਕਾਰਡ ਦਾ ਕਿਰਾਇਆ ਅਦਾ ਕੀਤਾ ਜਾ ਸਕਦਾ ਹੈ। ਆਮ ਤੌਰ 'ਤੇ ਅਜਿਹੇ ਟ੍ਰਾਂਜੈਕਸ਼ਨਾਂ ਦੀ ਸਹੂਲਤ ਦੇਣ ਵਾਲੇ ਪਲੇਟਫਾਰਮ ਹਰੇਕ ਲੈਣ-ਦੇਣ 'ਤੇ 0.46-2.36 ਫੀਸਦੀ ਦੀ ਸੁਵਿਧਾ ਫੀਸ ਲੈਂਦੇ ਹਨ।

Posted By: Sarabjeet Kaur