ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ ਨੇ ਦੇਸ਼ 8 ਨਵੇਂ ਬੈਂਕ ਖੋਲ੍ਹਣ ਦਾ ਪਲਾਨ ਕਰ ਰਹੀ ਹੈ। ਜੀ ਹਾਂ, ਦੇਸ਼ ਵਿਚ ਵੱਡੇ ਅਤੇ ਛੋਟੇ ਬੈਂਕ ਖੋਲਣ ਲਈ 8 ਅਰਜ਼ੀਆਂ ਮਿਲੀਆਂ ਹਨ। ਆਰਬੀਆਈ ਦੇ ਪਲਾਨ ਆਨ ਟੈਪ ਭਾਵ ਕਦੇ ਵੀ ਲਾਇਸੈਂਸ ਲਈ ਅਪਲਾਈ ਕਰਨ ਲਈ ਆਰਬੀਆਈ ਨੂੰੂ ਕੁੱਲ 8 ਅਰਜ਼ੀਆਂ ਮਿਲੀਆਂ ਹਨ। ਇਸ ਵਿਚ ਹਰ ਤਰ੍ਹਾਂ ਦੀਆਂ ਸੇਵਾਵਾਂ ਦੇਣ ਵਾਲੇ ਯੂਨੀਵਰਸਲ ਬੈਂਕ ਸਥਾਪਤ ਕਰਨ ਲਈ ਚਾਰ ਅਤੇ ਸਮਾਲ ਫਾਇਨਾਂਸ ਬੈਂਕਾਂ ਲਈ ਚਾਰ ਅਰਜ਼ੀਆਂ ਸ਼ਾਮਲ ਹਨ।

ਇਹ ਹਨ ਯੂਨੀਵਰਸਲ ਬੈਂਕਾਂ ਦੇ ਨਾਂ

ਯੂਏਈ ਐਕਸਚੇਂਜ ਐਂਡ ਫਾਇਨੈਂਸ਼ੀਅਲ ਸਰਵਿਸਜ਼ ਲਿਮਟਿਡ, ਦ ਰਿਪੈਟ੍ਰਿਏਟਸ ਕੋਆਪਰੇਟਿਵ ਫਾਇਨਾਂਸ ਐਂਡ ਡਿਵੈਲਪਮੈਂਟ ਬੈਂਕ ਲਿਮਟਿਡ, ਚੇਤਨਯ ਇੰਡੀਅਨ ਫਿਨ ਕ੍ਰੈਡਿਟ ਪ੍ਰਾਈਵੇਟ ਲਿਮਟਿਡ ਅਤੇ ਪੰਕਜ ਵੈਸ਼ਯ ਅਤੇ ਹੋਰ ਨੇ ਆਨ ਟੈਪ ਲਾਇਸੈਂਸਿੰਗ ਦੀਆਂ ਹਦਾਇਤਾਂ ਤਹਿਤ ਯੂਨੀਵਰਸਲ ਬੈਂਕ ਲਈ ਅਪਲਾਈ ਕੀਤਾ ਹੈ।

ਫਲਿੱਪਕਾਰਟ ਦੇ ਸਹਿ ਸੰਸਥਾਪਕ ਸਚਿਨ ਬੰਸਲ ਨੇ ਸਤੰਬਰ 2019 ਵਿਚ ਚੇਤਨਯ ਵਿਚ 739 ਕਰੋਡ਼ ਰੁਪਏ ਦਾ ਨਿਵੇਸ਼ ਦੀ ਪ੍ਰਤੀਬੱਧਤਾ ਨਾਲ ਬਹੁਤਾਤ ਹਿੱਸੇਦਾਰੀ ਐਕਵਾਇਰ ਕੀਤੀ ਸੀ। ਬੰਸਲ ਚੇਤਨਯ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਹਨ।

ਸਮਾਲ ਫਾਇਨਾਂਸ ਬੈਂਕ

ਸਮਾਲ ਫਾਇਨਾਂਸ ਬੈਂਕਾਂ ਲਈ ਆਨ ਟੈਪ ਦੀਆਂ ਹਦਾਇਤਾਂ ਤਹਿਤ ਵੀਸਾਫਟ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਕਾਲੀਕਟ ਸਿਟੀ ਸਰਵਿਸ ਕੋਆਪਰੇਟਿਵ ਬੈਂਕ ਲਿਮਟਿਡ, ਅਖਿਲ ਕੁਮਾਰ ਗੁਪਤਾ ਅਤੇ ਦੁਆਰਾ ਗ੍ਰਾਮੀਣ ਫਾਇਨੈਂਸ਼ੀਅਲ ਸਰਵਿਸਜ਼ ਪ੍ਰਾਈਵੇਟ ਲਿਮਟਿਡ ਨੇ ਅਪਲਾਈ ਕੀਤਾ ਹੈ।

ਨਿਜੀ ਖੇਤਰ ਵਿਚ ਯੂਨੀਵਰਸਲ ਬੈਂਕਾਂ ਅਤੇ ਸਮਾਲ ਫਾਇਨਾਂਸ ਬੈਂਕਾਂ ਦੇ ਆਨ ਟੈਪ ਲਾਇਸੈਂਸਿੰਗ ਦੀਆਂ ਹਦਾਇਤਾਂ ਲਡ਼ੀਵਾਰ 1 ਅਗਸਤ 2016 ਅਤੇ 5 ਦਸੰਬਰ 2019 ਨੂੰ ਜਾਰੀ ਕੀਤੀਆਂ ਗਈਆਂ ਸਨ।

Posted By: Tejinder Thind